ਅੰਮ੍ਰਿਤਸਰ, 1 ਅਗਸਤ 2023 – ਭਾਰਤ ਵਿੱਚ ਹੋ ਰਹੇ ਏਸ਼ੀਆ ਹਾਕੀ ਟੂਰਨਾਮੈਂਟ ਵਿਚ ਪਾਕਿਸਤਾਨ ਦੀ ਹਾਕੀ ਟੀਮ ਅੱਜ ਅੰਤਰਰਾਸ਼ਟਰੀ ਸਰਹੱਦ ਵਾਹਗਾ ਸੀਮਾ ਦੇ ਰਸਤੇ ਅੱਜ ਭਾਰਤ ਪੂਹਚੀ ਅਤੇ ਉਨ੍ਹਾਂ ਵੱਲੋਂ ਭਾਰਤ ਵਿੱਚ ਖੇਡੇ ਜਾਣ ਵਾਲੇ ਮੈਚਾਂ ਦੀ ਸੂਚੀ ਬਾਰੇ ਬੋਲਦੇ ਦੱਸਿਆ ਕੀ ਓਹਨਾ ਵੱਲੋਂ 3 ਅਗਸਤ ਨੂੰ ਚੇਨਈ ਵਿੱਚ ਹੋ ਰਹੇ ਮੈਚ ਵਿੱਚ ਉਹ ਸ਼ਿਰਕਤ ਕਰਨ ਵਾਸਤੇ ਪਹੁੰਚੇ ਹਨ ਉਥੇ ਪਾਕਿਸਤਾਨੀ ਕੋਚ ਨੇ ਦੋਨਾਂ ਮੁਲਕਾਂ ਦੇ ਵਿੱਚ ਪਿਆਰ ਇਤਫਾਕ ਕਾਇਮ ਰਹੇ ਇਸ ਲਈ ਦੋਨਾਂ ਦੇ ਮੈਚ ਹੋਣਗੇ ਇਛਾ ਵੀ ਜਤਾਈ ਹੈ ਕੀ ਭਾਰਤ ਵਿੱਚ ਹਾਕੀ ਖੇਡਣ ਨੂੰ ਲੈ ਕੇ ਬਹੁਤ ਵਾਰ ਭਾਰਤ ਵਿੱਚ ਹਾਕੀ ਟੂਰਨਾਮੈਂਟ ਖੇਡ ਚੁਕੇ ਹਨ ਤੇ ਸਾਨੂੰ ਸਾਰਿਆਂ ਨੂੰ ਖੇਡ ਦੇ ਰਸਤੇ ਅਤੇ ਇਤਫਾਕ ਬਣਾਉਣ ਵਾਸਤੇ ਇਕੱਠੇ ਮਿਲ ਕੇ ਖੇਡਾਂ ਖਿਲਣੀਆਂ ਚਾਹੀਦੀਆਂ ਹਨ।
ਅਸੀਂ ਪਿਆਰ ਦਾ ਪੈਗਾਮ ਲੈ ਕੇ ਆਏ ਹਾਂ ਅਤੇ ਜਾਣ ਲੱਗੇ ਵੀ ਪਿਆਰ ਦਾ ਪੈਗਾਮ ਲੈ ਕੇ ਜਾਵਾਂਗੇ ਦੂਸਰੇ ਪਾਸੇ ਹੱਕ ਹੀ ਖਿਡਾਰੀ ਦਾ ਕਹਿਣਾ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਕਿਸੇ ਵੀ ਤਰਾਂ ਦਾ ਮਾਨਵਤਾਵ ਨਹੀਂ ਹੈ ਅਤੇ ਨਾ ਹੀ ਕੋਈ ਮਾਹੌਲ ਖਰਾਬ ਹੈ। ਖੇਡ ਦਾ ਕੋਈ ਵੀ ਦੀਨ ਜਾਂ ਮਜ੍ਹਬ ਨਹੀਂ ਹੁੰਦਾ ਓਹਨਾ ਨੇ ਕਿਹਾ ਕਿ ਅਸੀਂ ਭਾਰਤ ਦੇ ਨਾਲ ਵਧੀਆ ਤਾਲੋਕਾਤ ਰੱਖਣਾ ਚਾਹੁੰਦੇ ਹਾਂ ਤਾਂ ਜੋ ਕਿ ਅਸੀਂ ਇੱਕ ਦੂਜੇ ਨਾਲ ਮਿਲ ਕੇ ਦੋਨਾਂ ਦੇਸ਼ਾਂ ਦੇ ਵਿੱਚ ਪਿਆਰ ਕਾਇਮ ਰੱਖ ਸਕੀਏ ਅਤੇ ਆਪਣੇ ਮੁੱਦੇ ਵੀ ਹੱਲ ਕਰ ਸਕੀਏ।
ਇੱਥੇ ਜ਼ਿਕਰਯੋਗ ਹੈ ਕਿ ਕਾਫੀ ਸਮੇਂ ਬਾਅਦ ਪਾਕਿਸਤਾਨ ਦੀ ਟੀਮ ਭਾਰਤ ਵਿੱਚ ਮੈਚ ਖੇਡਣ ਵਾਸਤੇ ਪਹੁੰਚ ਰਹੀ ਹੈ। ਦੋਵਾਂ ਦੇਸ਼ਾਂ ਦੇ ਵਿੱਚ ਪਿਆਰ ਅਤੇ ਇਤਫਾਕ ਕਾਇਮ ਰਵੇ। ਇਸ ਨੂੰ ਲੈ ਕੇ ਖਿਡਾਰੀ ਵੀ ਆਪਣਾ ਪੈਗ਼ਾਮ ਲੈ ਕੇ ਪਾਕਿਸਤਾਨ ਤੋਂ ਪਹੁੰਚੇ ਹਨ ਅਤੇ ਹੁਣ ਦੇਖਣਾ ਹੋਵੇਗਾ ਕੀ ਪਾਕਿਸਤਾਨ ਭਾਰਤ ਦੇ ਨਾਲ ਵਧੀਆ ਸੰਪਰਕ ਅਤੇ ਰਿਸ਼ਤੇ ਬਣਾ ਕੇ ਰੱਖ ਸਕੇ ਇਸ ਲਈ ਉਹਨਾਂ ਵੱਲੋਂ ਕੋਈ ਪਹਿਲ ਕਰਨੀ ਕੀਤੀ ਜਾਂਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਪਾਕਿਸਤਾਨ ਦੇ ਖਿਡਾਰੀਆਂ ਵੱਲੋਂ ਤਾਂ ਦੋਨਾਂ ਦੇਸ਼ਾਂ ਦੇ ਵਿਚ ਪਿਆਰ ਅਤੇ ਅਮਨ ਸ਼ਾਂਤੀ ਕਾਇਮ ਰਹੇ ਇਸ ਲਈ ਹੋਣੀਆਂ ਜਰੂਰੀ ਹਨ ਇਸ ਬਾਰੇ ਕਿਹਾ ਗਿਆ ਹੈ।