ਜੈਤੋ, 24 ਜੂਨ 2023 – ਕਲਯੁੱਗ ਦੇ ਇਸ ਦੌਰ ਵਿਚ ਨਫ਼ਰਤਾਂ ਭਰੇ ਸਮਾਜ ਵਿਚ ਕੁਝ ਚਿਹਰੇ ਇਸ ਤਰ੍ਹਾਂ ਦੀ ਵੀ ਹੁੰਦੇ ਨੇ ਜੋ ਆਪਣੇ ਜਾਂ ਆਪਣੇ ਪਰਿਵਾਰ ਤੋਂ ਇਲਾਵਾ ਹਰ ਜ਼ਰੂਰਤ ਮੰਦ ਦੀਨ-ਦੁਖੀਆਂ ਦੀ ਸਹਾਇਤਾ ਲਈ ਹਰ ਸਮੇਂ ਤਿਆਰ ਰਹਿੰਦੇ ਨੇ ਉਹਨਾਂ ਕੁਛ ਚਿਹਰਿਆਂ ਚੋਂ ਇੱਕ ਚੇਹਰਾ ਹੈ । ਸੰਦੀਪ ਲੂੰਬਾ ਜੈਤੋ ਜਿਸ ਨੂੰ ਮਾਲਵੇ ਦੇ ਸ਼ਹਿਰ ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹੇ ਵਿੱਚ ਸ਼ਾਇਦ ਹੀ ਕੋਈ ਅਜਿਹਾ ਸ਼ਖ਼ਸ ਹੋਵੇਗਾ ਜੋ ਨਹੀਂ ਜਾਣਦਾ, ਕਰੋਨਾ ਜਿਹੇ ਬੁਰੇ ਸਮੇਂ ਵਿੱਚ ਉਭਰ ਕੇ ਆਏ ਸੰਦੀਪ ਲੂੰਬਾ ਨੇ ਕੋਵਿਡ 19 ਦੇ ਦੌਰ ਵਿੱਚ ਦਿਨ ਰਾਤ ਲੋਕਾਂ ਨੂੰ ਲੰਗਰ-ਪਾਣੀ ਛਕਾਉਣ ਦੇ ਨਾਲ-ਨਾਲ ਕੱਚਾ ਜਾਂ ਪੱਕਾ ਰਾਸ਼ਨ ਵੰਡਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।
ਜੈਤੋ ਸ਼ਹਿਰ ਤੋਂ ਇਲਾਵਾ ਬਠਿੰਡਾ ਅਤੇ ਫ਼ਰੀਦਕੋਟ ਦੇ ਮੂਲ ਨਿਵਾਸੀ ਖੁੱਲ੍ਹ ਕੇ ਸਹਾਇਤਾ ਲਈ ਸੰਦੀਪ ਲੂੰਬਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ ਸਨ। ਕਰੋਨਾ ਕਾਲ ਦੋ ਵਾਰ ਹਜ਼ਾਰਾਂ ਜ਼ਿੰਦਗੀਆਂ ਲੈ ਕੇ ਚਲਾ ਗਿਆ। ਪਰ ਸੰਦੀਪ ਲੂੰਬਾ ਦੀਆਂ ਸੇਵਾਵਾਂ ਦਿਨ ਭਰ ਰਾਤ ਚੱਲ ਰਹੀਆਂ ਹਨ। ਜ਼ਰੂਰਤਮੰਦ ਅਤੇ ਗਰੀਬ ਬੱਚਿਆਂ ਨੂੰ ਭੋਜਨ ਤੋਂ ਇਲਾਵਾ ਕਿਤਾਬਾਂ ਕਾਪੀਆਂ ਅਤੇ ਝੁੱਗੀ ਬਸਤੀਆਂ ਵਿੱਚ ਬੇਘਰ ਲੋਕਾਂ ਨੂੰ ਰਾਸ਼ਨ ਵੰਡਣ ਤੋਂ ਇਲਾਵਾ ਹਾਦਸਿਆਂ ਦਾ ਸ਼ਿਕਾਰ ਹੋਏ ਜਾਂ ਬਜ਼ੁਰਗ ਲੋਕਾਂ ਨੂੰ ਵਹੀਲ਼ ਚੇਅਰ ਅਤੇ ਟ੍ਰਾਈ ਸਾਈਕਲ ਦੀ ਸੇਵਾ ਨਿਭਾਅ ਰਹੇ ਹਨ ।
ਸਾਡੇ ਅਖਬਾਰ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਸੰਦੀਪ ਲੂੰਬਾ ਨੇ ਖਾਸ ਇਹ ਗੱਲ ਆਖੀਂ ਕੀ ਉਹਨਾਂ ਨੇ ਆਪ ਆਪਣੇ ਬਚਪਨ ਵਿਚ ਅੱਤ ਦੀ ਗਰੀਬੀ ਦੇਖੀ ਹੈ। ਓਹਨਾ ਕਿਹਾ ਕਿ ਉਹ ਆਪਣੇ ਮਾਂ ਬਾਪ ਦਾ ਮਰ ਕੇ ਵੀ ਦੇਣ ਨਹੀਂ ਦੇ ਸਕਦੇ । ਤੇ ਲੋਕਾਂ ਲਈ ਇਕ ਸੁਨੇਹਾ ਦਿੱਤਾ ਕਿ ਜਿੰਦਗੀ ਨੂੰ ਚੰਗਾ ਜਿਓਣ ਲਈ ਖਵਾਇਸ਼ਾਂ ਉਹ ਰੱਖੋ ਜੋ ਪੂਰੀਆਂ ਹੋ ਸਕਣ ਵੱਡੀਆ ਖਵਾਇਸ਼ਾਂ ਅਕਸਰ ਹੀ ਘਰ ਬਰਬਾਦ ਕਰ ਦਿੰਦੀਆਂ ਹਨ। ਤੇ ਜਾਂਦੇ ਜਾਂਦੇ ਇਹ ਵਿਚਾਰ ਵੀ ਸਾਂਝੇ ਕੀਤੇ ਕੇ ਆਪਣੀ ਜ਼ਿੰਦਗੀ ਦੇ ਲੇਖ ਸਮੇ ਵਿਚੋ ਥੌੜਾ ਬਹੁਤ ਸ਼ੁਕਰਾਨਾ ਜਰੂਰਤ ਮੰਦਬੁੱਧੀ ਤੇ ਬੇਸਹਾਰਾ ਲੋਕਾਂ ਦੀ ਸੇਵਾ ਵਿੱਚ ਜ਼ਰੂਰ ਦਾਨ ਕੱਢਿਆ ਕਰਨ । ਤੇ ਜਾਂਦੇ ਜਾਂਦੇ ਅਖੀਰ ਤੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਬਾਕੀ ਦੀ ਜ਼ਿੰਦਗੀ ਵੀ ਉਹ ਇਸੇ ਤਰ੍ਹਾਂ ਹੀ ਲੋਕਾਂ ਦੀ ਸੇਵਾ ਵਿੱਚ ਗੁਜਾਰਨ ਲਈ ਪਰਮਾਤਮਾ ਕੋਲ ਅਰਦਾਸ ਕਰਦੇ ਨੇ । ਇਸ ਮੌਕੇ ਸੰਦੀਪ ਲੂੰਬਾ ਨੇ ਜੈਤੋ ਦੇ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਮੈਨੂੰ ਸਮੇਂ ਸਮੇਂ ਤੇ ਸਹਿਯੋਗ ਦਿੰਦੇ ਰਹਿੰਦੇ ਹਨ।