ਚੰਡੀਗੜ੍ਹ, 17 ਜੂਨ – – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਆਡਿਓ ਕਾਨਫ੍ਰੈਂਸਿੰਗ ਰਾਹੀਂ ਸਵੈ ਸਹਾਇਤਾ ਸਮੂਹਾਂ ਦੇ ਲਾਭਕਾਰਾਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਰਾਜ ਵਿਚ ਜਿਨ੍ਹੈ ਵੀ ਰਾਸ਼ਨ ਡਿਪੋ ਅਲਾਟ ਹੋਣਗੇ, ਉਨ੍ਹਾਂ ਵਿਚ 33 ਫੀਸਦੀ ਡਿਪੋ ਮਹਿਲਾਵਾਂ ਨੂੰ ਦੇਣ ਦਾ ਫੈਸਲਾ ਸਰਕਾਰ ਨੇ ਕੀਤਾ ਹੈ। ਜੇਕਰ ਕੋਈ ਸਵੈ ਸਹਾਇਤਾ ਸਮੂਹ ਰਾਸ਼ਨ ਡਿਪੋ ਦੇ ਲਈ ਬਿਨੈ ਕਰਦਾ ਹੈ ਤਾਂ ਉਨ੍ਹਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ। ਇਸ ਦੇ ਇਲਾਵਾ, ਪੰਚਾਇਤ ਦੀ ਜਮੀਨ ਜਾਂ ਤਾਲਾਬ ਦਾ ਮੱਛੀ ਪਾਲਣ ਦੇ ਠੇਕੇ ਲਈ ਵੀ ਸੈਲਫ ਹੈਲਪ ਗਰੁੱਪ ਬਿਨੈ ਕਰਦਾ ਹੈ, ਤਾਂ ਉਨ੍ਹਾਂ ਨੁੰ ਨੀਲਾਮੀ ਦੀ ਰਕਮ ਵਿਚ 10 ਫੀਸਦੀ ਦੀ ਛੋਟ ਦਿੱਤੀ ਜਾਵੇਗੀ।
ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਬੱਸ ਸਟੈਂਡ ‘ਤੇ ਵੀ ਜੋ ਦੁਕਾਨਾਂ ਲਾਟਰੀ ਜਾਂ ਕਿਸੇ ਹੋਰ ਢੰਗ ਨਾਲ ਅਲਾਟ ਕੀਤੀ ਜਾਣਗੀਆਂ ਤਾਂ 25 ਫੀਸਦੀ ਸੈਲਫ ਹੈਲਪ ਗਰੁੱਪਸ ਦੇ ਲਈ ਰਾਖਵਾਂ ਰੱਖੀਆਂ ਜਾਣਗੀਆਂ। ਜੇਕਰ ਇਹ ਦੁਕਾਨਾਂ ਨੀਲਾਮੀ ਰਾਹੀਂ ਅਲਾਟ ਕੀਤੀਆਂ ਜਾਣਗੀਆਂ ਤਾਂ ਏਸਏਚਜੀ ਨੂੰ ਨੀਲਾਮੀ ਦੀ ਰਕਮ ਵਿਚ 10 ਫੀਸਦੀ ਦੀ ਛੋਟ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਜੇਕਰ ਸਵੈ ਸਹਾਇਤਾ ਸਮੂਹ ਦੇ ਕਿਸੇ ਮੈਂਬਰ ਦੇ ਪਰਿਵਾਰ ਦੀ ਆਮਦਨ 1.80 ਲੱਖ ਰੁਪਏ ਤੋਂ ਵੱਧ ਵੱਧਦੀ ਹੈ ਤਾ 1 ਸਾਲ ਲਈ ਉਨ੍ਹਾਂ ਦਾ ਰਾਸ਼ਨ ਕਾਰਡ ਅਤੇ ਆਯੂਸ਼ਮਾਨ ਕਾਰਡ ਨਹੀਂ ਕੱਟਿਆ ਜਾਵੇਗਾ।