ਐਸ.ਏ.ਐਸ.ਨਗਰ,10 ਨਵੰਬਰ – ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ 67ਵੇਂ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਇੱਥੋਂ ਦੀ ਸਰਕਾਰੀ ਸ਼ੂਟਿੰਗ ਰੇਂਜ ਵਿੱਚ ਸੰਪੰਨ ਹੋਏ। ਅੰਤਿਮ ਦਿਨ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।
ਰਾਜ ਪੱਧਰੀ ਸ਼ੂਟਿੰਗ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਅਧਿਆਤਮ ਪ੍ਰਕਾਸ਼ ਤਿਊੜ ਅਤੇ ਕਨਵੀਨਰ ਸੁਪਰੀਤ ਸਿੰਘ ਨੇ ਦੱਸਿਆ ਕਿ 17 ਸਾਲ ਵਰਗ ਦੇ ਲੜਕੀਆਂ ਦੇ ਵਿਅਕਤੀਗਤ ਏਅਰ ਪਿਸਟਲ ਮੁਕਾਬਲੇ ਵਿੱਚ ਮਹਿਕਪ੍ਰੀਤ ਕੌਰ ਸੰਗਰੂਰ ਨੇ ਪਹਿਲਾ, ਜਪਨੀਤ ਕੌਰ ਪਟਿਆਲਾ ਨੇ ਦੂਜਾ ਤੇ ਅਗਮ ਰਣਜੀਤ ਕੌਰ ਗਰੇਵਾਲ ਪਟਿਆਲਾ ਨੇ ਤੀਜਾ ਸਥਾਨ ਜਦਕਿ ਲੜਕਿਆਂ ਦੇ ਇਸ ਮੁਕਾਬਲੇ ਵਿੱਚ ਜਲੰਧਰ ਦੇ ਮਿਅੰਕ ਕੇਸ਼ਵ ਨੇ ਪਹਿਲਾ, ਹੁਸ਼ਿਆਰਪੁਰ ਦੇ ਦਿਸ਼ਾਂਤ ਠਾਕੁਰ ਨੇ ਦੂਜਾ ਤੇ ਕਪੂਰਥਲਾ ਦੇ ਗੁਰਕੀਰਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਉਹਨਾਂ ਦੱਸਿਆ ਕਿ 17 ਸਾਲ ਉਮਰ ਦੇ ਟੀਮ ਮੁਕਾਬਲੇ ਦੇ ਲੜਕੀਆਂ ਦੇ ਵਰਗ ਵਿੱਚ ਸ੍ਰੀ ਮੁਕਤਸਰ ਸਹਿਬ ਦੀ ਮਹਿਕਪ੍ਰੀਤ ਕੌਰ, ਇਤਰਤ ਧਾਲੀਵਾਲ ਤੇ ਪ੍ਰਵਾਜ਼ ਧਾਲੀਵਾਲ ਦੀ ਟੀਮ ਨੇ ਪਹਿਲਾ, ਬਠਿੰਡਾ ਦੀ ਤਨਵੀਰ ਕੌਰ, ਰਵਨੀਤ ਕੌਰ ਤੇ ਹਰਨੀਤ ਸਿੱਧੂ ਦੀ ਟੀਮ ਨੇ ਦੂਜਾ ਤੇ ਸ੍ਰੀ ਮੁਕਤਸਰ ਸਾਹਿਬ ਦੀ ਅਸਨੂਰ ਕੌਰ ਭੁੱਲਰ, ਮੁਸਕਾਨ ਕੌਰ ਤੇ ਭਵਨੀਤ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਇਸ ਉਮਰ ਵਰਗ ਦੇ ਟੀਮ ਮੁਕਾਬਲੇ ਵਿੱਚ ਪਟਿਆਲਾ ਦੇ ਦਿਲਰਾਜ ਸਿੰਘ, ਗਗਨਜੋਤ ਸਿੰਘ ਤੇ ਜੋਬਨਪ੍ਰੀਤ ਸਿੰਘ ਦੀ ਟੀਮ ਨੇ ਪਹਿਲਾ, ਜਲੰਧਰ ਦੇ ਮਿਅੰਕ ਕੇਸ਼ਵ, ਰਤਨੇਸ਼ ਗਰੇਵਾਲ ਤੇ ਪ੍ਰਭ ਸੰਦਲ ਦੀ ਟੀਮ ਨੇ ਦੂਜਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸ਼ੁਭਕਰਨ ਸਿੰਘ, ਚੇਤਨ ਬਾਂਸਲ ਤੇ ਸੁਮਰੀਤ ਸਿੰਘ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਰਾਜ ਪੱਧਰੀ ਸ਼ੂਟਿੰਗ ਮੁਕਾਬਲਿਆਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸਹਿਯੋਗ ਦੇਣ ਲਈ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਮਾਹਿਰਾਂ ਦੀ ਟੀਮ ਅਤੇ ਹੋਰਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਹਾਇਕ ਕਨਵੀਨਰ ਗੁਰਜੀਤ ਸਿੰਘ, ਅਧਿਆਪਕ ਸੰਜੀਵ ਕੁਮਾਰ, ਸਮਸ਼ੇਰ ਸਿੰਘ, ਮਨਮੋਹਨ ਸਿੰਘ, ਬਲਵਿੰਦਰ ਸਿੰਘ ਬੁਢਲਾਡਾ, ਨਰਿੰਦਰ ਸਿੰਘ ਬੰਗਾ, ਸ਼ੰਕਰ ਸਿੰਘ ਨੇਗੀ ਦੁਗਾਲ ਪਟਿਆਲਾ, ਅਵਜੀਤ ਵਰਮਾ, ਰੇਨੂੰ ਸਿੰਘ, ਕੁਲਦੀਪ ਸਿੰਘ, ਕ੍ਰਿਸ਼ਨ ਮਹਿਤਾ, ਅਮਨਪ੍ਰੀਤ ਕੌਰ, ਜਸਵਿੰਦਰ ਕੌਰ ਮਹਿਰੋਕ, ਸਰਬਜੀਤ ਕੌਰ, ਰਾਜਵਿੰਦਰ ਕੌਰ, ਸਤਨਾਮ ਕੌਰ, ਸੁਨੀਤਾ ਰਾਣੀ, ਹਰਪ੍ਰੀਤ ਕੌਰ, ਕੁਲਜੀਤ ਕੌਰ, ਕਿਰਨਦੀਪ ਕੌਰ, ਕੁਲਵਿੰਦਰ ਕੌਰ, ਪਲਵਿੰਦਰ ਕੌਰ, ਰਾਜਬੀਰ ਕੌਰ, ਅਮਨਪ੍ਰੀਤ ਕੌਰ ਗਿੱਲ, ਕੰਚਨ ਠਾਕੁਰ, ਕੰਚਨ ਸ਼ਰਮਾ ਆਦਿ ਹਾਜ਼ਰ ਸਨ।