ਚੰਡੀਗੜ੍ਹ, 14 ਜੂਨ -ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਨ ਸੇਵਾ ਦੇ ਲਈ ਸਾਰੇ ਅਧਿਕਾਰੀ ਤੇ ਕਰਮਚਾਰੀ ਆਪਣੇ ਤੇ ਪਰਾਏ ਦੇ ਭੇਦ ਤੋਂ ਉੱਪਰ ਉੱਠ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ। ਸੂਬੇ ਦੇ ਸਾਢੇ ਤਿੰਨ ਲੱਖ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਮਨ ਵਿਚ ਜਨਸੇਵਾ ਦੀ ਭਾਵਨਾ ਵਿਕਸਿਤ ਕਰਨ ਲਈ ਹੁਣ ਆਮ ਪਰਸੋਨਲ ਸਿਖਲਾਈ ਦੇ ਨਾਲ ਨੈਤਿਕ ਮੁੱਲਾਂ ਦੇ ਪ੍ਰਤੀ ਜਾਗਰੁਕ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਨੇ ਇਹ ਗੱਲ ਅੱਜ ਗੁਰੂਗ੍ਰਾਮ ਦੇ ਸੈਕਟਰ-44 ਸਥਿਤ ਅਪੈਰਲ ਹਾਊਸ ਵਿਚ ਹਰਿਆਣਾ ਲੋਕ ਪ੍ਰਸਾਸ਼ਨ ਸੰਸਥਾਨ (ਹਿਪਾ), ਗੁਰੂਗ੍ਰਾਮ ਵੱਲੋਂ ਪ੍ਰਬੰਧਿਤ ਨੈਤਿਕਤਾ ਕੈਂਪ ਨੂੰ ਮੁੱਖ ਮਹਿਮਾਨ ਵਜੋ ਸੰਬੋਧਿਤ ਕਰਦੇ ਹੋਏ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੀਪ ਪ੍ਰਜਵੱਲਤ ਕਰ ਪ੍ਰੋਗ੍ਰਾਮ ਦਾ ਵਿਧੀਵਤ ਸ਼ੁਰੂਆਤ ਕੀਤੀ।
ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਰੇ ਅਧਿਕਾਰੀ ਲੋਕਹਿਤ ਵਿਚ ਸਮਰਪਿਤ ਹੋ ਕੇ ਲੋਕ ਸੇਵਕ ਵਜੋ ਕਰਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਜੁੜੇ ਇਕ ਯਾਦ ਦਾ ਜਿਕਰ ਕਰਦੇ ਹੋਏ ਦਸਿਆ ਕਿ ਸਾਲ 2013 ਵਿਚ ਪ੍ਰਧਾਨ ਮੰਤਰੀ ਬਨਣ ਤੋਂ ਪਹਿਲਾਂ ਹੁਣ ਉਨ੍ਹਾਂ ਤੋਂ ਸੱਭ ਤੋਂ ਵੱਡੀ ਚਨੌਤੀ ਦਾ ਸੁਆਲ ਪੁੱਛ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਸੀ ਕਿ ਰਾਜਨੀਤੀ ਅਤੇ ਉਸ ਨਾਲ ਜੁੜੇ ਲੋਕਾਂ ਦੀ ਛਵੀਂ ਨੂੰ ਬਦਲਣ ਦਾ ਟੀਚਾ ਲੈ ਕੇ ਉਹ ਚੱਲਣਗੇ। ਪ੍ਰਧਾਨ ਮੰਤਰੀ ਬਨਣ ਦੇ ਬਾਅਦ ਉਨ੍ਹਾਂ ਨੇ ਇਸ ਟੀਚੇ ਨੂੰ ਪ੍ਰਾਪਤ ਕਰ ਕੇ ਵੀ ਦਿਖਾਇਆ। ਮੌਜੂਦਾ ਸਰਕਾਰ ‘ਤੇ ਕਿਸੇ ਤਰ੍ਹਾ ਦਾ ਦਾਗ ਨਾ ਹੋਵੇਗਾ ਇਸ ਗਲ ਦਾ ਸੱਭ ਤੋਂ ਵੱਡਾ ਉਦਾਹਰਣ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗ੍ਰਾਮ ਦਾ ਉਦੇਸ਼ ਇਹ ਹੈ ਕਿ ਸਰਕਾਰੀ ਸੇਵਾ ਵਿਚ ਆਉਣ ਬਾਅਦ ਲੋਕ ਸੇਵਕ ਦੇ ਮਨ ਵਿਚ ਇਹ ਸੰਸਕਾਰ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੁੰ ਸਮਾਜ ਦੀ ਸੇਵਾ ਦੀ ਜਿਮੇਵਾਰੀ ਮਿਲੀ ਹੈ। ਨੈਤਿਕਤਾ ਦੱਸੀ ਤਾ ਜਾ ਸਕਦੀ ਹੈ ਪਰ ਇਸ ਨੂੰ ਸਮਝਾਇਆ ਨਹੀ ਜਾ ਸਕਦਾ । ਇਹ ਤਾਂ ਅਜਿਹਾ ਭਾਵ ਹੈ ਜਿਸ ਨੂੰ ਜੀਵਨ ਵਿਚ ਲਿਆਉਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਿਪਿਛਲੇ ਸਾਢੇ ਅੱਠ ਸਾਲ ਦੇ ਕਾਰਜਕਾਲ ਵਿਚ ਉਨ੍ਹਾਂ ਨੇ ਇਸ ਗੱਲ ਦਾ ਮਾਣ ਹੈ ਕਿ ਸਮਾਜ ਦੀ ਸੇਵਾ ਰਾਹੀਂ ਸੂਬੇ ੂਨੰ ਅੱਗੇ ਵਧਾਉਣ ਦਾ ਕਾਰਜ ਕੀਤਾ। ਇਸੀ ਸੋਚ ‘ਤੇ ਅੱਗੇ ਵੱਧਦੇ ਹੋਏ ਛੋਟੀਛੋਟੀ ਗੱਲਾਂ ਦਾ ਧਿਆਨ ਕਰ ਸਾਨੁੰ ਆਪਣੇ ਸੂਬੇ ਨੂੰ ਨੂੰ ਚੰਗ- ਦਿਵਯ ਤੇ ਗੌਰਵਸ਼ਾਲੀ ਵਿਚ ਸਮਰੱਥ ਹੋਣਗੇ।
ਇਸ ਤੋਂ ਪਹਿਲਾਂ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਵੀ ਨੈਤਿਕਤਾ ਦੇ ਵਿਸ਼ਾ ਨੂੰ ਗੀਤਾ ਦੇ ਵੱਖ-ਵੱਖ ਸ਼ਲੋਕਾਂ ਤੇ ਮਹਾਭਾਰਤ ਨਾਲ ਜੁੜੇ ਪ੍ਰਸੰਗਾਂ ਦੇ ਨਾਲ ਬਹੁਤ ਹੀ ਸਹਿਜ ਭਾਵ ਨਾਲ ਪ੍ਰੋਗ੍ਰਾਮ ਵਿਚ ਮੌਜੂਦ ਲੋਕਾਂ ਨੂੰ ਸਮਝਾਇਆ। ਉਨ੍ਹਾਂ ਨੇ ਸਮੁੰਦਰ ਅਤੇ ਬਾਦਲ ਦਾ ਇਕ ਉਦਾਹਰਣ ਦੇ ਕੇ ਦਸਿਆ ਕਿ ਸਮੁੰਦਰ ਨਦੀਆਂ ਦਾ ਜਲ ਬਟੋਰ ਲੈਂਦਾ ਹੈ ਪਰ ਉਸ ਦੇ ਇਕ ਗਿਲਾਸ ਪਾਣੀ ਨਾਲ ਇਨਸਾਨ ਦੀ ਪਿਆਸ ਨਹੀਂ ਬੁਝਦੀ। ਉੱਥੇ ਕੁਦਰਤ ਦਾ ਵਰਦਾਨ ਬਰਸਾਤ ਵਿਚ ਦੇਣ ਦਾ ਭਾਵ ਲੁਗਿਆ ਹੈ। ਜਿਸ ਦੇ ਚਲਦੇ ਬਾਦਲਾਂ ਨਾਲ ਬਰਸਣ ਵਾਲੀ ਹਰ ਬੂੰਦ ਮਨੁੱਖਤਾ ਦਾੀ ਭਲਾਈ ਕਰਦੀ ਹੈ।
ਉਨ੍ਹਾਂ ਨੇ ਨੈਤਿਕਤਾ ਕੈਂਪ ਦੇ ਪ੍ਰਬੰਧ ਨੂੰ ਸਾਰਥਕ ਦੱਸਦੇ ਹੋਏ ਹਰਿਆਣਾ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਗੀਤਾ ਦੇ ਉਪਦੇਸ਼ ਸਥਲੀ ਹਰਿਆਣਾ ਨੂੰ ਇਸ ਤਰ੍ਹਾ ਪ੍ਰੇਰਕ ਪ੍ਰੋਗ੍ਰਾਮ ਨਵੀਂ ਪ੍ਰਸਿੱਦੀ ਦਿਵਾਏਗਾ।