ਚੰਡੀਗੜ੍ਹ, 13 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਐਲਾਨ ਕਰਦੇ ਹੋਏ ਕਿਹਾ ਕਿ ਪੂਰੇ ਸੂਬੇ ਵਿਚ ਸਬਜੀ ਮੰਡੀਟਾ ਵਿਚ ਚਾਰਦੀਵਾਰੀ, ਸ਼ੈਡ ਦੇ ਨਿਰਮਾਣ ਤੇ ਮੁਰੰਮਤ , ਗੇਟ ਅਤੇ ਸਫਾਈ ਵਿਵਸਥਾ ਆਦਿ ਕੰਮਾਂ ਲਈ ਇਕ ਨਵੀਂ ਨੀਤੀ ਬਣਾਈ ਜਾਵੇਗੀ। ਇਸ ਦੇ ਤਹਿਤ ਇਕ ਸਮਿਤੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿਚ ਆੜਤੀ ਭਾਗੀਦਾਰ ਹੋਣਗੇ। ਇਸ ਸਮਿਤੀ ਨੂੰ ਮਾਰਕਿਟ ਫੀਸ ਵਿੱਚੋਂ ਕੁੱਝ ਰਕਮ ਉਪਲਬਧ ਕਰਵਾਈ ਜਾਵੇਗੀ, ਜਿਸ ਤੋਂ ਸਮਿਤੀ ਮੰਡੀ ਦੇ ਕੰਮ ਆਪਣੇ ਪੱਧਰ ‘ਤੇ ਕਰਵਾ ਸਕੇਗੀ।
ਮੁੱਖ ਮੰਤਰੀ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਕੈਥਲ ਵਿਚ ਪ੍ਰਬੰਧਿਤ ਵਪਾਰੀ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ, ਵਿਧਾਇਕ ਸੁਭਾਸ਼ ਸੁਧਾ ਸਮੇਤ ਹੋਰ ਮਾਣਯੋਗ ਵਿਅਕਤੀ ਪ੍ਰੋਗ੍ਰਾਮ ਵਿਚ ਮੌਜੂਦ ਰਹੇ।
ਸਬਜੀ ਮੰਡੀ ਵਿਚ ਮਾਰਕਿਟ ਫੀਸ ਤੇ ਐਚਆਰਡੀਏਫ ਦਰ ਨੂੰ ਕੀਤਾ ਜਾਵੇਗਾ ਇਕਮੁਸ਼ਤ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੂਰੇ ਸੂਬੇ ਵਿਚ ਸਬਜੀ ਮੰਡੀ ਵਿਚ ਲਗਣ ਵਾਲੀ ਮਾਰਕਿਟ ਫੀਸ ਤੇ ਐਚਆਰਡੀਏਫ ਦਰ ਨੂੰ ਹੁਣ ਇਕਮੁਸ਼ਤ ਤੈਅ ਕੀਤਾ ਜਾਵੇਗਾ। ਇਸ ਨਾਲ ਸਬੰਧਿਤ ਨਿਯਮਾਂ ਵਿਚ ਸੋਧ ਦੇ ਬਿੱਲ ਨੂੰ ਵਿਧਾਨਸਭਾ ਤੋਂ ਪਾਸ ਕੀਤਾ ਜਾ ਚੁੱਕਾ ਹੈ। ਹੁਣ 2 ਫੀਸਦੀ ਮਾਰਕਿਟ ਫੀਸ ਤੇ 2 ਫੀਸਦੀ ਏਚਆਰਡੀਏਫ ਦੀ ਦਰ ਲਾਗੂ ਹੈ। ਆੜਤੀਆਂ ਦੀ ਮੰਗ ‘ਤੇ ਸਰਕਾਰ ਨੇ ਵਿਚਾਰ ਕਰਦੇ ਹੋਏ ਇਸ ਨੂੰ ਇਕਮੁਸ਼ਤ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਕੈਥਲ ਵਿਚ ਟ੍ਰਾਂਸਪਟ ਨਗਰ ਵਿਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਨੀਤੀ ਦੇ ਤਹਿਤ ਵਪਾਰੀਆਂ ਨੂੰ ਦੁਕਾਨਾਂ ਵੇਚੀਆਂ ਗਈਆਂ ਸਨ। ਪਰ ਨੀਤੀ ਵਿਚ ਕੁੱਝ ਨਿਯਮ ਤੇ ਸ਼ਰਤਾਂ ਦੇ ਕਾਰਨ ਅੱਜ ਵਪਾਰੀ ਆਪਣੀ ਦੁਕਾਨਾਂ ਅੱਗੇ ਵੇਚ ਨਹੀਂ ਪਾ ਰਹੇ ਹਨ। ਸਰਕਾਰ ਨੇ ਵਪਾਰੀਆਂ ਦੀ ਮੁਸ਼ਕਲਾਂ ਨੂੰ ਸਮਝਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਅਜਿਹੇ ਵਪਾਰੀਆਂ ਦੇ ਲਈ ਨਵੀਂ ਨੀਤੀ ਬਣਾਈ ਜਾਵੇਗੀ ਅਤੇ ਉਨ੍ਹਾਂ ਨੂੰ ਨਿਯਮਾਂ ਵਿਚ ਛੋਟ ਦਿੱਤੀ ਜਾਵੇਗੀ ਜਿਸ ਤੋਂ ਉਹ ਆਪਣੀ ਦੁਕਾਨਾਂ ਵੇਚਨ ਵਿਚ ਸਮਰੱਥ ਹੋਸਕਣਗੇ।