ਚੰਡੀਗੜ੍ਹ, 13 ਜੂਨ – ਕੇਂਦਰੀ ਵਾਤਾਵਰਣ, ਵਨ ਅਤੇ ਕਲਾਈਮੇਟ ਬਦਲਾਅ ਮੰਤਰਾਲੇ ਅਤੇ ਉਪਭੋਗਤਾ ਮਾਮਲੇ, ਖੁਰਾਮ ਅਤੇ ਪਬਲਿਕ ਵੰਡ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨਾਲ ਉਨ੍ਹਾਂ ਦੇ ਰਿਹਾਇਸ਼ ‘ਤੇ ਮਿਲ ਕੇ ਉਨ੍ਹਾਂ ਦੇ ਨਾਲ ਸ਼੍ਰਿਸ਼ਟਾਚਾਰ ਮੁਲਾਕਾਤ ਕੀਤੀ। ਇੱਥੇ ਪਹੁੰਚਣ ‘ਤੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਰਾਜ ਮੰਤਰੀ ਨੂੰ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਦੇ ਬਾਅਦ ਖੁਰਾਕ ਅਤੇ ਪਬਲਿਕ ਵੰਡ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਚੌਬੇ ਨੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਦੇ ਨਾਲ ਅੰਬਾਲਾ ਦਿੱਲੀ ਕੌਮੀ ਰਾਜਮਾਰਗ ‘ਤੇ 22 ਏਕੜ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ 1857 ਦੀ ਕ੍ਰਾਂਤੀ ਨਾਲ ਜੁੜੇ ਸ਼ਹੀਦੀ ਸਮਾਰਕ ਦਾ ਅਵਲੋਕਨ ਕੀਤਾ। ਕੇਂਦਰੀ ਰਾਜ ਮੰਤਰੀ ਸ੍ਰੀ ਚੌਬੇ ਨੇ ਸ਼ਹੀਦੀ ਸਮਾਰਕ ਦਾ ਅਵਲੋਕਨ ਕਰਨ ਬਾਅਦ ਇਸ ਸ਼ਹੀਦੀ ਸਮਾਰਕ ਨੂੰ ਬਨਾਉਣ ਲਈ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੂੰ ਵਧਾਈ ਦਿੱਤੀ ਅਤੇ ਸ੍ਰੀ ਵਿਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਹਿਲ ‘ਤੇ ਇਹ ਵਿਸ਼ਵ ਪਟਲ ‘ਤੇ ਇਹ ਮਨੋਰਮ ਛਵੀ ਦਰਜ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਦੇ ਸੱਦੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਦਾ ਉਦਘਾਟਨ ਕਰਵਾਇਆ ਜਾਵੇਗਾ। ਇੱਥੇ ਬਨਣ ਵਾਲਾ ਸ਼ਹੀਦੀ ਸਮਾਰਕ ਦੁਨੀਆ ਲਈ ਸੰਦੇਸ਼ ਹੈ। ਇਸ ਸਮਾਰਕ ਵਿਚ 1857 ਦੀ ਕ੍ਰਾਂਤੀ ਦਾ ਸੰਪੂਰਨ ਚਿਤਰਣ ਇੱਥੇ ਦਰਸ਼ਾਇਆ ਜਾਵੇਗਾ। ਇਸ ਸ਼ਹੀਦੀ ਸਮਾਰਕ ਦੇ ਇੱਥੇ ਬਨਣ ਨਾਲ ਪੂਰੀ ਦੁਨੀਆ ਵਿਚ ਸੰਦੇਸ਼ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਆਜਾਦੀ ਦੇ ਅਮ੍ਰਿਤ ਸਮੇਂ ਵਿਚ ਇਸ ਸ਼ਹੀਦੀ ਸਮਾਰਕ ਦਾ ਬਨਣਾਂ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ 1857 ਦੀ ਕ੍ਰਾਂਤੀ ਨਾਲ ਜੁੜਿਆ ਇਤਿਹਾਸ ਇਸ ਸ਼ਹੀਦੀ ਸਮਾਰਕ ਵਿਚ ਦੇਖਣ ਨੁੰ ਮਿਲੇਗਾ। ਉਨ੍ਹਾਂ ਨੇ ਇਸ ਮੌਕੇ ‘ਤੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਰਿਕਲਪਨਾ ਅਨੁਰੂਪ ਇਹ ਸ਼ਹੀਦੀ ਸਮਾਰਕ ਬਣ ਰਿਹਾ ਹੈ। ਇਹ ਧਰੋਹਰ ਅੰਬਾਲਾ ਦੇ ਲਈ ਹੀ ਨਹੀਂ ਸਗੋ ਪੂਰੇ ਦੇਸ਼ ਤੇ ਦੁਨੀਆ ਲਈ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ੍ਰੀ ਵਿਜ ਦੇ ਵਿਸ਼ੇਸ਼ ਯਤਨਾਂ ਨਾਲ ਬਨਣ ਵਾਲਾ ਇਹ ਸ਼ਹੀਦੀ ਸਮਾਰਕ ਇਕ ਅਮਰ ਛਾਪ ਹੋਵੇਗੀ। ਪੂਰੀ ਦੁਨੀਆ ਦੇ ਲੋਕ ਇੱਥੇ ਸੈਰ-ਸਪਾਟੇ ਲਈ ਆਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ 1857 ਦੀ ਕ੍ਰਾਂਤੀ (ਆਜਾਦੀ ਦੇ ਉਸ ਸਮੇਂ) ਵਿਚ ਰੋਟੀ ਅਤੇ ਕਮਲ ਭੇਜਿਆ ਜਾਂਦਾ ਸੀ, ਇਸ ਸਮਾਰਕ ਦੇ ਬਨਣ ਦੇ ਬਾਅਦ ਅਜਿਹਾ ਹੀ ਸਨਮੋਹਕ ਦ੍ਰਿਸ਼ ਦੇਖਣ ਨੂੰ ਮਿਲੇਗਾ।