ਐਸ ਏ ਐਸ ਨਗਰ, 12 ਜੂਨ- ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ, ਜਿਲਾ ਮੁਹਾਲੀ ਵਲੋਂ ਜ਼ਿਲ੍ਹਾ ਪ੍ਰਧਾਨ ਕਰਮਾਪੁਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਮਾਨਸਾ ਵਿਖੇ ਪੱਕੇ ਕਰਨ ਦੀ ਮੰਗ ਕਰਦੇ ਕੱਚੇ ਅਧਿਆਪਕਾਂ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕਰਦੇ ਮੁਲਾਜ਼ਮਾਂ ਤੇ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ ਹੈ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਆਗੂ ਗੁਰਬਿੰਦਰ ਸਿੰਘ ਚੰਡੀਗੜ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਅਨੇਕਾਂ ਵਾਇਦੇ ਕੀਤੇ ਗਏ ਸਨ ਪ੍ਰੰਤੂ ਹੁਣ ਅਮਲ ਕਰਨ ਦੀ ਥਾਂ ਲੋਕਾਂ ਤੇ ਤਸ਼ੱਦਦ ਦਾ ਰਾਹ ਅਖਤਿਆਰ ਕਰ ਲਿਆ ਹੈ।
ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਸੰਘਰਸ਼ਾਂ ਦੇ ਰਾਹ ਪਏ ਲੋਕਾਂ ਨਾਲ ਮਿਲਕੇ ਮਸਲਿਆਂ ਦਾ ਹੱਲ ਕੱਢਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲਾਠੀਚਾਰਜ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋ ਸਕਦਾ ਅਤੇ ਸਰਕਾਰ ਨੂੰ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਦਾ ਹਸ਼ਰ ਚੇਤੇ ਰੱਖਣਾ ਚਾਹੀਦਾ ਹੈ।
ਮੀਟਿੰਗ ਵਿੱਚ ਅਧਿਆਪਕ ਆਗੂ ਸੁਰਜੀਤ ਸਿੰਘ ਮੁਹਾਲੀ, ਰਵਿੰਦਰ ਪੱਪੀ, ਲਘੂ ਉਦਯੋਗ ਦੇ ਤੇਜਿੰਦਰ ਸਿੰਘ ਬਾਬਾ, ਦਰਸ਼ਨ ਚਨਾਲੋ, ਨਗਰ ਨਿਗਮ ਤੋਂ ਅਜਮੇਰ ਸਿੰਘ ਲੌਗੀਆ, ਸਰਬਜੀਤ ਸਿੰਘ ਚਤਾਮਲੀ, ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਸੁਲੱਖਣ ਸਿੰਘ ਸਿਸਵਾ, ਮਨਿੰਦਰ ਸਿੰਘ, ਚਿੱੜੀਆ ਘਰ ਦੇ ਪ੍ਰਧਾਨ ਅਮਨਦੀਪ ਸਿੰਘ ਛੱਤ, ਲਖਵਿੰਦਰ ਸਿੰਘ ਬਨੂੰੜ,ਮਿੱਡ ਡੇ ਮੀਲ ਆਗੂ ਸੁਨੀਤਾ ਰਾਣੀ, ਕੁੱਲਵਿੰਦਰ ਕੌਰ, ਬਾਗਬਾਨੀ ਵਿਭਾਗ ਤੋਂ ਸੁਰੇਸ਼ ਕੁਮਾਰ ਠਾਕੁਰ, ਸਿਵੇਦਰ ਕੁਮਾਰ, ਜਨ ਸਿਹਤ ਤੋ ਦਿਲਦਾਰ ਸਿੰਘ ਸੁਹਾਣਾ, ਤਰਸੇਮ ਲਾਲ ਦੱਪਰ, ਹਰਬੰਸ ਲਾਲ, ਅਦਾਰਾ ਮੁਲਾਜ਼ਮ ਲਹਿਰ ਤੋਂ ਡਾ ਹਜਾਰਾ ਸਿੰਘ ਚੀਮਾ, ਰਾਮ ਕਿਸ਼ਨ ਧੁਨਕੀਆ ਤੇ ਹਰਨੇਕ ਸਿੰਘ ਮਾਵੀ ਵੀ ਹਾਜ਼ਰ ਸਨ।