ਐਸ ਐਸ ਨਗਰ, 7 ਮਈ – ਪੰਜਾਬ ਵਿਜੀਲੈਂਸ ਬਿਊਰੋ ਵਲੋਂ ਨਗਰ ਨਿਗਮ ਦੇ ਮੇਅਰ ਸzy ਅਮਰਜੀਤ ਸਿੰਘ ਜੀਤੀ ਸਿੱਧੂ ਆਪਣੇ ਖਿਲਾਫ ਚਲ ਰਹੀ ਵਿਜੀਲੈਂਸ ਜਾਂਚ ਦੇ ਮਾਮਲੇ ਵਿੱਚ ਅੱਜ ਫਿਰ ਵਿਜੀਲੈਂਸ ਬਿਊਰੋ ਵਿਖੇ ਪੇ੪ ਹੋਏ ਜਿੱਥੇ ਉਹਨਾਂ ਤੋਂ ਲਗਭਗ ਦੋ ਘੰਟੇ ਤਕ ਪੁੱਛਗਿੱਛ ਕੀਤੀ ਗਈ। ਮੇਅਰ ਜੀਤੀ ਸਿੱਧੂ ਬੀਤੀ 30 ਮਈ ਨੂੰ ਵੀ ਵਿਜੀਲੈਂਸ ਕੋਲ ਪੇ੪ ਹੋਏ ਸੀ ਜਿੱਥੇ ਵਿਜੀਲੈਂਸ ਵਲੋਂ ਉਹਨਾਂ ਤੋਂ ਕੁੱਝ ਦਸਤਾਵੇਜ ਮੰਗੇ ਹਨ ਅਤੇ ਉਹਨਾਂ ਨੂੰ 7 ਜੂਨ ਨੂੰ ਮੁੜ ਪੇ੪ ਹੋਣ ਲਈ ਕਿਹਾ ਗਿਆ ਸੀ।
ਜਿਕਰਯੋਗ ਹੈ ਕਿ ਵਿਜੀਲੈਂਸ ਵਿਭਾਗ ਵਲੋਂ ਮੇਅਰ ਜੀਤੀ ਸਿੱਧੂ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਸੰਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਵਿਜੀਲੈਂਸ ਵਿਭਾਗ ਵਲੋਂ ਮੇਅਰ ਜੀਤੀ ਸਿੱਧੂ ਤੋਂ ਇਸਤੋਂ ਪਹਿਲਾਂ ਵੀ ਪੁੱਛਗਿਛ ਕੀਤੀ ਜਾ ਚੁੱਕੀ ਹੈ।
ਸੰਪਰਕ ਕਰਨ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਉਹ ਅੱਜ ਵਿਜੀਲੈਂਸ ਦਫਤਰ ਵਿੱਚ ਪੇ੪ ਹੋਏ ਸੀ। ਉਹਨਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਵਲੋਂ ਉਹਨਾਂ ਦੀ ਕੰਪਨੀ ਨਾਲ ਸੰਬੰਧਿਤ ਗਮਾਡਾ ਦੇ ਰਿਕਾਰਡ ਦੇ ਕੁੱਝ ਦਸਤਾਵੇਜ ਮੰਗੇ ਗਏ ਸਨ ਜਿਹੜੇ ਉਹਨਾਂ ਨੂੰ ਗਮਾਡਾ ਤੋਂ ਹਾਸਿਲ ਨਹੀਂ ਹੋਏ ਹਨ। ਉਹਨਾਂ ਕਿਹਾ ਕਿ ਉਹਨਾਂ ਵਲੋਂ ਗਮਾਡਾ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਵੀ ਉਹ ਦਸਤਾਵੇਜ ਮੰਗੇ ਗਏ ਹਨ ਅਤੇ ਗਮਾਡਾ ਵਲੋਂ ਲੋੜੀਂਦੇ ਦਸਤਾਵੇਜ ਮੁਹਈਆ ਕਰਵਾਏ ਜਾਣ ਤੋਂ ਬਾਅਦ ਉਹਨਾਂ ਵਲੋਂ ਉਹ ਦਸਤਾਵੇਜ ਵਿਜੀਲੈਂਸ ਨੂੰ ਸੌਂਪ ਦਿੱਤੇ ਜਾਣਗੇ।