ਚੰਡੀਗੜ੍ਹ, – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਹਰਿਆਣਾ ਤੋਂ ਹੱਜ ਯਾਤਰਾ ‘ਤੇ ਜਾਣ ਵਾਲੇ ਸਾਰੇ ਮੁਸਲਿਮ ਭਰਾਵਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਅੱਜ ਹੱਜ ਯਾਤਰਾ ਲਈ ਰਵਾਨਾ ਹੋਣ ਵਾਲੇ ਹਰਿਆਣਾ ਦੇ ਪਹਿਲੇ ਜੱਥੇ ਨੂੰ ਸ਼ੁਭਕਾਮਨਾ ਸੰਦੇਸ਼ ਦਿੱਤਾ ਹੈ। ਇਸ ਸੰਦੇਸ਼ ਵਿਚ ਡਿਪਟੀ ਸੀਏਮ ਨੇ ਕਿਹਾ ਹੈ ਕਿ ਮੇਰੀ ਦੁਆ ਹੈ ਕਿ ਤੁਹਾਡੀ ਹੱਜ ਯਾਤਰਾ ਮੰਗਲਮਏ ਹੋਵੇਗ। ਉਮੀਂਦ ਹੈ ਕਿ ਤੁਸੀ ਉੱਥੋਂ ਇਕ ਪੈਗਾਮ ਲੈ ਕੇ ਆਉਣਗੇ, ਤਾਂ ਜੋ ਸਮਾਜ ਅਤੇ ਦੇਸ਼ ਵਿਚ ਭਾਈਚਾਰਾ ਬਣਿਆ ਰਹੇ।
ਸ੍ਰੀ ਦੁਸ਼ਯੰਤ ਚੌਟਾਲਾ ਚੌਟਾਲਾ ਨੇ ਇਹ ਵੀ ਕਿਹਾ ਹੈ ਕਿ ਹੱਜ ‘ਤੇ ਜਾਣ ਦੀ ਇੱਛਾ ਸੱਭ ਮੁਸਲਿਮ ਭਰਾਵਾਂ ਦੀ ਹੁੰਦੀ ਹੈ, ਪਰ ਜਾਂਦੇ ਉਹੀ ਹਨ ਜਿਨ੍ਹਾਂ ਨੂੰ ਉੱਥੋਂ ਬੁਲਾਵਾ ਆਉਂਦਾ ਹੈ। ਜਿਨ੍ਹਾਂ ਭਰਾਵਾਂ ਨੂੰ ਹੱਜ ਯਾਤਰਾ ‘ਤੇ ਜਾਣ ਦਾ ਮੌਕਾ ਮਿਲਿਆ ਹੈ, ਉਨ੍ਹਾਂ ਦੇ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਕਿ ਉਨ੍ਹਾਂ ਨੂੰ ਇੱਥੇ ਜਾ ਕੇ ਇਬਾਤਦ ਕਰਨ ਅਤੇ ਦੁਆ ਮੰਗਣ ਦਾ ਮੌਕਾ ਮਿਲਿਆ ਹੈ।
ਡਿਪਟੀ ਮੁੱਖ ਮੰਤਰੀ ਨੇ ਹੱਜ ਯਾਤਰੀਆਂ ਨੂੰ ਅਪੀਲ ਕੀਤੀ ਕਿ ਊਹ ਆਪਣੇ ਪਰਿਵਾਰ ਦੇ ਨਾਲ-ਨਾਲ ਸੂਬੇ ਅਤੇ ਦੇਸ਼ ਵਿਚ ਅਮਨ ਅਤੇ ਭਾਈਚਾਰੇ ਦੀ ਵੀ ਦੁਆ ਕਰਨ। ਅੱਲਾਹ-ਪਾਕ ਉਨ੍ਹਾਂ ਦੀ ਦੁਆਵਾਂ ਨੂੰ ਜਰੂਰ ਕਬੂਲ ਕਰੇਗਾ। ਉਨ੍ਹਾਂ ਨੇ ਦੁਆ ਕੀਤੀ ਕਿ ਅੱਲਾਹ ਦਾ ਆਸ਼ੀਰਵਾਦ ਉਨ੍ਹਾਂ ਦਾ ਮਾਰਕਦਰਸ਼ਨ ਕਰਦਾ ਰਹੇ।