ਚੰਡੀਗੜ੍ਹ – ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਅੱਜ ਇੱਥੇ ਵਿਕਲਾਂਗ ਸੰਘ ਉਮੰਗ ਸਿਰਸਾ ਸੰਸਥਾਂ ਦੀ ਵੈਬਸਾਇਟ ਨੂੰ ਲਾਂਚ ਕੀਤੀ।ਸ੍ਰੀ ਯਾਦਵ ਨੇ ਕਿਹਾ ਕਿ ਸੰਸਥਾਂ ਦਿਵਆਂਗਾਂ ਦੀ ਭਲਾਈ ਦੇ ਲਈ ਸਮਰਪਿਤ ਹਨ ਜੋ ਸੂਬੇ ਦੇ ਦਿਵਆਂਗ ਵਿਅਕਤੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਪ੍ਰਤੀ ਜਾਗਰੁਕ ਕਰਦੀ ਹੈ। ਇਸੀ ਉਦੇਸ਼ ਲਈ ਸੰਸਥਾਂ ਨੇ ਵੈਬਸਾਇਟ ਨੂੰ ਤਿਆਰ ਕੀਤਾ ਹੈ।ਉਨ੍ਹਾਂ ਨੇ ਦਸਿਆ ਕਿ ਇਸ ਵੈਬਸਾਇਟ ਰਾਹੀਂ ਸਰਕਾਰ ਦੀ ਦਿਵਆਂਗਾਂ ਦੇ ਲਈ ਚਲਾਈ ਜਾ ਰਹੀ ਜਨਭਲਾਈਕਾਰੀ ਯੋਜਨਾਵਾਂ ਦਾ ਲਾਭ ਉਨ੍ਹਾਂ ਤਕ ਪਹੁੰਚੇਗਾ। ਇਸ ਤੋਂ ਇਲਾਵਾ, ਦਿਵਆਂਗਜਨਾਂ ਨੂੰ ਦਿੱਤੀ ਜਾਣ ਵਾਲੀ ਵੱਖ-ਵੱਖ ਤਰ੍ਹਾ ਦੀਆਂ ਸਹੂਲਤਾਂ, ਉੱਚਤਮ ਤੇ ਹਾਈ ਕੋਰਟਾਂ ਵੱਲੌਂ ਦਿਵਆਂਗਾਂ ਦੇ ਹਿੱਤ ਵਿਚ ਪਾਸ ਮਹਤੱਵਪੂਰਣ ਫੈਸਲਾ, ਭਲਾਈਕਾਰੀ ਯੋਜਨਾਵਾਂ ਦੇ ਬਿਨੈ ਤਹਿਤ ਆਨਲਾਇਨ ਲਿੰਕ ਆਦਿ ਸਬੰਧਿਤ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਸ ਮੌਕੇ ‘ਤੇ ਮੰਤਰੀ ਨੇ ਸੰਸਥਾ ਨੂੰ ਭਰੋਸਾ ਦਿੱਤਾ ਕਿ ਦਿਵਆਂਗਾਂ ਦੀ ਭਲਾਈ ਤਹਿਤ ਉਹ ਹਰ ਸੰਭਵ ਸਹਿਯੋਗ ਕਰਣਗੇ।ਇਸ ਮੌਕੇ ‘ਤੇ ਦਿਵਆਂਗਜਨ ਹਰਿਆਣਾ ਦੇ ਕਮਿਸ਼ਨ ਰਾਜਕੁਮਾਰ ਮੱਕੜ ਨੇ ਸੰਸਥਾ ਉਮੰਗ ਵੱਲੋਂ ਲਗਾਤਾਰ ਦਿਵਆਂਗਜਨ ਭਲਾਈ ਲਈ ਕੀਤੇ ਜਾ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸੂਬੇ ਦੇ ਦਿਵਆਂਗਜਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੁਕ ਹੋਣ।