ਚੰਡੀਗੜ੍ਹ, – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ‘ਤੇ ਨਸ਼ਾ ਮੁਕਤ ਭਾਰਤ ਰੱਥ ਯਾਤਰਾ ਨੂੰ ਸੰਤ ਕਬੀਰ ਕੁਟਿਰ , ਚੰਡੀਗੜ੍ਹ ਤੋਂ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਕਿਹਾ ਕਿ ਸਾਨੂੰ ਸੂਬੇ ਦੀ ਨੌਜੁਆਨ ਪੀੜੀ ਨੂੰ ਨਸ਼ੇ ਵਰਗੀ ਬੁਰਾਈ ਤੋਂ ਦੂਰ ਰੱਖਣ ਦੇ ਨਾਲ-ਨਾਲ ਨਸ਼ੇ ਤੋਂ ਹੋਣ ਵਾਲੇ ਖਤਰਿਆਂ ਦੇ ਬਾਰੇ ਵਿਚ ਦੱਸਣਾ ਅਤੇ ਜਾਗਰੁਕ ਕਰਨਾ ਬਹੁਤ ਜਰੂਰੀ ਹੈ। ਤਾਂ ਜੋ ਲੋਕ ਖੁਦ ਤਾਂ ਇਸ ਤੋਂ ਬੱਚਣ ਹੀ ਨਾਲ ਹੀ ਦੂਜਿਆਂ ਲੋਕਾਂ ਨੂੰ ਵੀ ਇਸ ਦੇ ਸੇਵਨ ਤੋਂ ਰੋਕਣ। ਇਸ ਮੌਕੇ ‘ਤੇ ਯਾਤਰਾ ਦੇ ਸੰਯੋਜਕ ਬਾਲ ਯੋਗੀ ਮਹੰਤ ਚਰਣ ਦਾਸ ਮਹਾਰਾਜ, ਪਬਲੀਸਿਟੀ ਏਡਵਾਈਜਰ ਤਰੁਣ ਭੰਡਾਰੀ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ ਅਤੇ ਹਿੰਨ੍ਹਾਂ ਨੂੰ ਅੱਗੇ ਵੱਧ ਕੇ ਕੰਮ ਕਰਨਾ ਚਾਹੀਦਾ ਹੈ। ਇਸ ਲੜੀ ਵਿਚ ਨੌਜੁਆਨ ਜਾਗ੍ਰਿਤੀ ਅਤੇ ਜਨ ਭਲਾਈ ਮਿਸ਼ਨ ਟਰਸਟ ਭਿਵਾਨੀ ਵੱਲੋਂ ਹਰਿਆਣਾ ਸੂਬੇ ਵਿਚ ਨਸ਼ੇ ਵਰਗੀ ਬੁਰਾਈ ਨੂੰ ਖਤਮ ਕਰਨ ਲਈ ਅਤੇ ਪਾਣੀ ਅਤੇ ਵਾਤਾਵਰਣ ਸਰੰਖਣ ਨੂੰ ਲੈ ਕੇ ਜਨਸੰਦੇਸ਼ ਰੱਥ ਯਾਤਰਾ ਕੱਢੀ ਜਾ ਰਹੀ ਹੈ। ਇਹ ਲੋਕਾਂ ਨੂੰ ਜਾਗਰੁਕ ਕਰਨ ਵਿਚ ਸਫਲ ਹੋਵੇਗੀ।
ਸ੍ਰੀ ਮਨੌਹਰ ਲਾਲ ਨੇ ਕਿਹਾ ਕਿ ਜਿਸ ਖੇਤਰ ਤੋਂ ਇਹ ਯਾਤਰਾ ਗੁਜਰੇਗੀ ਉੱਥੇ ਸਕਾਰਾਤਮਕ ਵਿਚਾਰ ਆਉਣਗੇ ਅਤੇ ਲੋਕ ਇਸ ਨਸ਼ੇ ਵਰਗੀ ਬੁਰਾਈ ਤੋਂ ਸੁਚੇਤ ਹੋ ਕੇ ਦੂਰ ਰਹਿਣਗੇ ਅਤੇ ਲੋਕਾਂ ਨੂੰ ਜਾਗਰੁਕ ਵੀ ਕਰਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਨਸ਼ੇ ਵਰਗੀ ਬੁਰਾਈ ਨੂੰ ਖਤਮ ਕਰਨ ਲਈ ਸਾਰਿਆਂ ਨੂੰ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਨੌਜੁਆਨ ਪੀੜੀ ਨਸ਼ੇ ਵਰਗੀ ਬੁਰਾਈ ਵਿਚ ਸ਼ਾਮਿਲ ਹੋ ਕੇ ਪਤਨ ਦੀ ਵੱਲ ਜਾ ਰਹੀ ਹੈ। ਜੇਕਰ ਸਾਨੂੰ ਸਮਾਜ ਅਤੇ ਰਾਸ਼ਟਰ ਨੂੰ ਮਜਬੂਤ ਕਰਨਾ ਹੈ ਤਾਂ ਇਸ ਤਰ੍ਹਾ ਦੀ ਬੁਰਾਈ ਤੋਂ ਨੌਜੁਆਨਾਂ ਨੂੰ ਬਚਾਉਣਾ ਹੋਵੇਗਾ।
ਇਸ ਮਿਸ਼ਨ ਦੇ ਸੰਯੋਜਕ ਬਾਲ ਯੋਗੀ ਮਹੰਤ ਚਰਣ ਦਾਸ ਮਹਾਰਾਜ ਨੇ ਕਿਹਾ ਕਿ ਹਰਿਆਣਾ ਸੂਬੇ ਵਿਚ ਉਨ੍ਹਾਂ ਦੀ ਇਹ ਜਨ ਸੰਦੇਸ਼ ਰੱਥ ਯਾਤਰਾ, ਪਾਣੀ ਅਤੇ ਵਾਤਾਵਰਣ ਦੀ ਜਾਗਰੁਕਤਾ ਨੂੰ ਲੈ ਕੇ ਸ਼ੁਰੂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਹਰੇਕ ਜਿਲ੍ਹੇ ਵਿਚ ਪਹੁੰਚਣ ਦਾ ਯਤਨ ਕੀਤਾ ਜਾਵੇਗਾ। ਨੌਜੁਆਨ ਮੰਡਲ ਪਿੰਡ ਪੰਚਾਇਤਾਂ , ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਤਕ ਉਨ੍ਹਾਂ ਦਾ ਸੰਦੇਸ਼ ਪਹੁੰਚੇਗਾ। ਤਾਂ ਜੋ ਨੌਜੁਆਨ ਪੀੜੀ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ। ਜਨ ਸੰਦੇਸ਼ ਰੱਥ ਯਾਤਰਾ ਨੂੰ ਹਰੀ ਝੰਡੀ ਦਿਖਾਉਣ ਦੇ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬਾਲ ਯੋਗੀ ਮਹੰਤ ਚਰਣ ਦਾਸ ਮਹਾਰਾਜ ਅਤੇ ਯਾਤਰਾ ਦੀ ਅਗਵਾਈ ਕਰ ਰਹੇ ਸਮਾਜਿਕ ਕਾਰਜਕਰਤਾਵਾਂ ਨੂੰ ਪਟਕਾ ਪਹਿਨਾ ਕੇ ਤੇ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਸਲਸਵਿਹ/2023