ਵਾਸ਼ਿੰਗਟਨ 30 ਮਈ 2023 : ਅਫਰੀਕੀ ਦੇਸ਼ ਯੁਗਾਂਡਾ ਨੇ ਅਜਿਹਾ ਕਾਨੂੰਨ ਬਣਾਇਆ ਹੈ ਜਿਸ ਨਾਲ ਸਮਲਿੰਗੀ ਸਬੰਧ ਰੱਖਣ ‘ਤੇ ਮੌਤ ਦੀ ਸਜ਼ਾ ਹੋ ਸਕਦੀ ਹੈ। ਯੂਗਾਂਡਾ ਦੇ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੇ ਇੱਕ ਨਵੇਂ ਸਮਲਿੰਗੀ ਵਿਰੋਧੀ ਕਾਨੂੰਨ ‘ਤੇ ਦਸਤਖਤ ਕੀਤੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਇਸ ਨੂੰ ਮਨੁੱਖਤਾ ਦੇ ਖਿਲਾਫ ਕਿਹਾ ਹੈ।
ਬਿਡੇਨ ਨੇ ਸੋਮਵਾਰ ਨੂੰ ਕਿਹਾ ਕਿ ਯੂਗਾਂਡਾ ਦਾ ਨਵਾਂ ਸਮਲਿੰਗੀ ਵਿਰੋਧੀ ਕਾਨੂੰਨ ਵਿਸ਼ਵਵਿਆਪੀ ਮਨੁੱਖੀ ਅਧਿਕਾਰਾਂ ਦੀ ਦੁਖਦਾਈ ਉਲੰਘਣਾ ਹੈ। ਇਸ ਨੂੰ ਤੁਰੰਤ ਰੱਦ ਕੀਤਾ ਜਾਵੇ। ਬਿਡੇਨ ਨੇ ਕਿਹਾ ਕਿ ਕਿਸੇ ਨੂੰ ਵੀ ਇਸ ਡਰ ਵਿਚ ਨਹੀਂ ਰਹਿਣਾ ਚਾਹੀਦਾ ਕਿ ਉਸ ਦੀ ਜਾਨ ਨੂੰ ਖਤਰਾ ਹੈ, ਉਸ ਨਾਲ ਹਿੰਸਾ ਜਾਂ ਵਿਤਕਰਾ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਸਮਲਿੰਗੀ ਸਬੰਧਾਂ ਨੂੰ ਉਤਸ਼ਾਹਿਤ ਕਰਦੇ ਹੋ, ਤਾਂ ਤੁਹਾਨੂੰ 20 ਸਾਲ ਦੀ ਸਜ਼ਾ ਹੋਵੇਗੀ।