ਬੀਜਿੰਗ 30 ਮਈ 2023 : ਚੀਨ ਦੀ ਕਮਿਊਨਿਸਟ ਸਰਕਾਰ ਪਹਿਲੀ ਵਾਰ ਇੱਕ ਆਮ ਪੁਲਾੜ ਯਾਤਰੀ ਨੂੰ ਪੁਲਾੜ ਵਿੱਚ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਚੀਨ ਤੋਂ ਸਿਰਫ ਫੌਜ ਦੇ ਪੁਲਾੜ ਯਾਤਰੀ ਹੀ ਪੁਲਾੜ ਵਿਚ ਗਏ ਹਨ। ਚੀਨ ਆਪਣਾ ਮਿਸ਼ਨ ਅੱਜ ਯਾਨੀ ਮੰਗਲਵਾਰ ਸਵੇਰੇ 9:31 ਵਜੇ ਜਿਉਗੁਆਨ ਸੈਟੇਲਾਈਟ ਸੈਂਟਰ ਤੋਂ ਲਾਂਚ ਕਰੇਗਾ।
ਚੀਨ ਦੀ ਪੁਲਾੜ ਏਜੰਸੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਦੱਸਿਆ ਗਿਆ ਕਿ ਬੀਜਿੰਗ ਦੀ ਯੂਨੀਵਰਸਿਟੀ ਆਫ ਏਰੋਨਾਟਿਕਸ ਐਂਡ ਐਸਟ੍ਰੋਨਾਟਿਕਸ ਦੇ ਪ੍ਰੋਫੈਸਰ ਗੁਈ ਨੂੰ ਇਸ ਮਿਸ਼ਨ ‘ਤੇ ਜਾਣ ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਮਿਸ਼ਨ ਦੇ ਕਮਾਂਡਰ ਜਿੰਗ ਹੈਪੇਂਗ ਹੋਣਗੇ। ਜੋ ਪੀਪਲਜ਼ ਲਿਬਰੇਸ਼ਨ ਆਰਮੀ ਤੋਂ ਹੈ। ਇਸ ਮਿਸ਼ਨ ‘ਚ ਦੋਵਾਂ ਤੋਂ ਇਲਾਵਾ ਇਕ ਇੰਜੀਨੀਅਰ ਜ਼ੂ ਯਾਂਗਜ਼ੂ ਵੀ ਹੋਵੇਗਾ।