ਚੰਡੀਗੜ੍ਹ, 29 ਮਈ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਰਾਜ ਦੀ ਸਾਰੇ ਹਵਾਈ ਪੱਟੀਆਂ ਦੀ ਸੁਰੱਖਿਆ ਯਕੀਨੀ ਕਰਨ, ਇਸ ਦੇ ਲਈ ਬੇਸ਼ੱਕ ਸੁਰੱਖਿਆ ਗਾਰਡ ਨਿਯੁਕਤ ਕੀਤਾ ਜਾਵੇ ਜਾਂ ਸਥਾਨਕ ਪੁਲਿਸ ਦੀ ਮਦਦ ਲਈ ਜਾਵੇ।
ਡਿਪਟੀ ਸੀਏਮ ਜਿਨ੍ਹਾਂ ਦੇ ਕੋਲ ਸਿਵਲ ਏਵੀਏਸ਼ਨ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਅੱਜ ਇੱਥੇ ਸਿਵਲ ਏਵੀਏਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕੀਤੀ।
ਉਨ੍ਹਾਂ ਨੇ ਇਸ ਮੌਕੇ ‘ਤੇ ਸੂਬੇ ਦੀ ਸਾਰੀ ਏਅਰ-ਸਟ੍ਰਿਪਸ ‘ਤੇ ਏਟੀਏਸ (ਏਅਰ ਟ੍ਰੈਫਿਕ ਕੰਟਰੋਲ), ਫਾਇਰ ਸਿਸਟਮ, ਹੈਂਗਰ ਸਮੇਤ ਵੱਖ-ਵੱਖ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਇੰਨ੍ਹਾਂ ਏਅਰ ਸਟ੍ਰਿਪਸ ‘ਤੇ ਫਾਇਰ ਟੈਂਡਰ ਨੂੰ ਜਲਦੀ ਤੋਂ ਜਲਦੀ ਖੜੇ ਨਿਰਦੇਸ਼ ਦਿੱਤੇ ਤਾਂ ਜੋ ਏਅਰ ਸਟ੍ਰਿਪਸ ‘ਤੇ ਪਲੇਨ ਲੈਂਡਿੰਗ ਆਦਿ ਸੁਰੱਖਿਅਤ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਫਾਇਰ ਟਂੈਡਰ ਦਾ ਏਮਰਜੈਂਸੀ ਵਿਚ ਨੇੜੇ ਦੇ ਖੇਤਰ ਵਿਚ ਵੀ ਵਰਤੋ ਵਿਚ ਲਿਆਇਆ ਜਾ ਸਕੇਗਾ। ਜਿਸ ਤੋਂ ਸੂਬੇ ਦੇ ਨਾਗਰਿਕਾਂ ਦੇ ਜਾਣ ਮਾਲ ਦੀ ਹਿਫਾਜਤ ਕਰਨ ਵਿਚ ਸਹਿਯੋਗ ਮਿਲੇਗਾ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਪਿਛਲੇ ਦਿਨਾਂ ਉਨ੍ਹਾਂ ਨੇ ਭਿਵਾਨੀ ਅਤੇ ਬਾਚੌਲੀ ਨਾਰਨੌਲ ਏਅਰ ਸਟ੍ਰਿਪਸ ਦਾ ਦੌਰਾ ਕੀਤਾ ਸੀ ਜਿੱਥੇ ਉਨ੍ਹਾਂ ਨੇ ਪਾਇਲੇਟ ਦੀ ਸਿਖਲਾਈ ਲੈ ਰਹੇ ਨੌਜੁਆਨਾਂ ਨਾਲ ਗਲ ਕੀਤੀ ਸੀ ਅਤੇ ਉਨ੍ਹਾਂ ਦੀ ਸਮਸਿਆਵਾਂ ਬਾਰੇ ਪੁਛਿਆ ਸੀ। ਡਿਪਟੀ ਮੁੱਖ ਮੰਤਰੀ ਨੇ ਇੰਨ੍ਹਾਂ ਸਿਖਆਰਥੀਆਂ ਵੱਲੋਂ ਬਣਾਈ ਗਈ ਸਮਸਿਆਵਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਕੋਈ ਅਜਿਹਾ ਪ੍ਰਸਤਾਵ ਤਿਆਰ ਕੀਤਾ ਜਾਵੇ ਜਿਸ ਤੋਂ ਵੱਧ ਤੋਂ ਵੱਧ ਹਰਿਆਣਾ ਦੇ ਨੌਜੁਆਨਾਂ ਨੂੰ ਪਾਇਲੇਟ ਦੀ ਸਿਖਲਾਈ ਦਿੱਤੀ ਜਾ ਸਕੇ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਹਰਿਆਣਾ ਵਿਚ ਸਿਵਲ ਏਵੀਏਸ਼ਨ ਵਿਭਾਗ ਵੱਲੋਂ ਕਈ ਪ੍ਰੋਜੈਕਟਸ ‘ਤੇ ਕਾਰਜ ਕੀਤਾ ਜਾ ਰਿਹਾ ਹੈ। ਭਵਿੱਖ ਵਿਚ ਸੂਬੇ ਵਿਚ ਤੇਜੀ ਨਾਲ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲੇਗਾ।