ਚੰਡੀਗੜ੍ਹ, 29 ਮਈ – – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਸੁਚਾਰੂ ਆਵਾਜਾਈ ਯਕੀਨੀ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਆਵਾਜਾਈ ਨਿਯਮਾਂ ਦੀ ਉਲੰਘਣਾ ਨੂੰ ਰੋਕਿਆ ਜਾ ਸਕੇ। ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਵਾਈ ਜਾ ਸਕੇ। ਇਸੀ ਲੜੀ ਵਿਚ ਸੂਬੇ ਵਿਚ 18 ਮਈ ਤੋਂ 27 ਮਈ, 2023 ਤਕ ਵਿਸ਼ੇਸ਼ ਮੁਹਿੰਮ ਚਲਾ ਕੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕੁੱਲ 3843 ਚਾਲਾਨ ਕੀਤੇ ਗਏ ਹਨ, ਜਿਸ ਵਿਚ 2867 ਲੇਨ ਡਰਾਈਵਿੰਗ ਅਤੇ 976 ਓਵਰ ਸਪੀਡ ਦੇ ਚਾਲਾਨ ਸ਼ਾਮਿਲ ਹਨ।
ਸ੍ਰੀ ਵਿਜ ਨੇ ਦਸਿਆ ਕਿ ਲੇਨ ਡਰਾਈਵਿੰਗ ਅਤੇ ਓਵਰ ਸਪੀਡ ਦੇ ਅੰਬਾਲਾ ਵਿਚ 794, ਕੈਥਲ ਵਿਚ 70, ਸਿਰਸਾ ਵਿਚ 92, ਕੁਰੂਕਸ਼ੇਤਰ ਵਿਚ 87, ਮੇਵਾਤ ਵਿਚ 205, ਰੋਹਤਕ ਵਿਚ 110, ਕਰਨਾਲ ਵਿਚ 100, ਹਿਸਾਰ ਵਿਚ 38, ਯਮੁਨਾਨਗਰ ਵਿਚ 142, ਪਾਣੀਪਤ ਵਿਚ 265, ਝੱਜਰ ਵਿਚ 126, ਨਾਰਨੌਲ ਵਿਚ 80, ਸੋਨੀਪਤ ਵਿਚ 92, ਫਰੀਦਾਬਾਦ ਵਿਚ 804, ਭਿਵਾਨੀ ਵਿਚ 136, ਪੰਚਕੂਲਾ ਵਿਚ 145, ਚਰਖੀ ਦਾਦਰੀ ਵਿਚ 84, ਗੁਰੂਗ੍ਰਾਮ ਵਿਚ 96, ਰਿਵਾੜੀ ਵਿਚ 127, ਜੀਂਦ ਵਿਚ 43, ਹਾਂਸਲੀ ਵਿਚ 35, ਫਤਿਹਾਬਾਦ ਵਿਚ 62 ਅਤੇ ਪਲਵਲ ਵਿਚ 110 ਚਾਲਾਨ ਕੀਤੇ ਗਏ ਹਨ।
ਸ੍ਰੀ ਵਿਜ ਨੇ ਸੂਬਾਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਟ੍ਰੈਫਿਕ ਨਿਯਮਾਂ ਦੇ ਉਲੰਘਣ ਤੋਂ ਨਾ ਸਿਰਫ ਵਿਅਕਤੀ ਆਪਣੇ ਜੀਵਨ ਨੂੰ ਖਤਰੇ ਵਿਚ ਪਾਉਂਦੇ ਹਨ ਸਗੋ ਦੂਜੇ ਨਾਗਰਿਕਾਂ ਦੀ ਜਾਣ ਨੂੰ ਵੀ ਖਤਰਾ ਰਹਿੰਦਾ ਹੈ ਅਤੇ ਇਸ ਨਾਲ ਦੂਜੇ ਲੋਕਾਂ ਲਈ ਵੀ ਮੁਸ਼ਕਲ ਉਤਪਨ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਵਾਜਾਈ ਨਿਯਮਾਂ ਦੇ ਉਲੰਘਣ ਤੋਂ ਸੜਕ ਦੁਰਘਟਨਾ ਹੋਣ ਦੀ ਸੰਭਾਵਨਾਵਾਂ ਵੱਧ ਜਾਂਦੀਆਂ ਹਨ ਅਤੇ ਟ੍ਰੈਫਿਕ ਜਾਮ ਹੋਣ ਨਾਲ ਹੋਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸ ਲਈ ਸਾਰੇ ਨਾਗਰਿਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਇਕ ਸਭਿਅ ਸਮਾਜ ਦੀ ਸਥਾਪਨਾ ਵਿਚ ਆਪਣਾ ਯੋਗਦਾਨ ਆਵਾਜਾਈ ਨਿਯਮਾਂ ਦਾ ਪਾਲਣ ਕਰ ਕੇ ਦੇ ਸਕਣ।