ਚੰਡੀਗੜ – ਹਰਿਆਣਾ ਰਾਜ ਚੌਕਸੀ ਬਿਊਰੋ ਨੇ ਥਾਣਾ ਤਾਵੜੂ ਜਿਲਾ ਨੂੰਹ ਦੇ ਡਿਪਟੀ ਸਬ ਇੰਸਪੈਕਟਰ ਮਹੇਂਦਰ ਸਿੰਘ ਖਿਲਾਫ 20,000 ਰੁਪਏ ਦੀ ਰਿਸ਼ਵਤ ਲੈਣ ਦਾ ਮੁਕਦਮਾ ਦਰਜ ਕੀਤਾ ਹੈ|ਜਿਲਾ ਨੂੰਹ ਪਿੰਡ ਭਡੰਗਪੁਰ ਦੇ ਮਹੁੰਮਦ ਅਰਸਦ ਨੇ ਰਾਜ ਚੌਕਸ ਬਿਊਰੋ ਗੁਰੂਗ੍ਰਾਮ ਨੂੰ ਇਕ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਗੂਗਲ ਪੇ ‘ਤੇ ਲੈਣ ਦੇਣ ਦੇ ਸਬੰਧ ਵਿਚ ਇਕ ਸ਼ਿਕਾਇਤ ਸੀ.ਐਮ ਵਿੰਡੋ ‘ਤੇ ਦਿੱਤੀ ਸੀ| ਜਿਸ ਸਬੰਧ ਵਿਚ ਡਿਪਟੀ ਸਬ ਇੰਸਪਕੈਟਰ ਮਹੇਂਦਰ ਸਿੰਘ ਨੇ ਉਸ ਨੂੰ ਥਾਣੇ ਵਿਚ ਬੁਲਿਆ ਅਤੇ ਡਰਾਇਆ ਕਿ ਤੂੰ ਕਬੂਤਰਬਾਜੀ ਅੰਦਰ ਜਾਵੇਗਾ ਅਤੇ ਮਦਦ ਕਰਨ ਦੇ ਬਦਲੇ ਵਿਚ 50,000 ਰੁਪਏ ਦੀ ਮੰਗ ਦੀ, ਪਰ ਬਾਅਦ ਵਿਚ 20,000 ਰੁਪਏ ਵਿਚ ਸੌਦਾ ਤੈਅ ਹੋਇਆ| ਉਪਰੋਕਤ ਸ਼ਿਕਾਇਤ ‘ਤੇ ਰਾਜ ਚੌਕਬੀ ਬਿਊਰੋ ਗੁਰੂਗ੍ਰਾਮ ਵਿਚ ਮੁਕਦਮਾ ਦਰਜ ਕਰਨ ਤੋਂ ਬਾਅਦ ਇੰਸਪੈਕਟਰ ਰਾਮਾਨੰਦ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ| ਦਿਲਬਾਗ ਸਿੰਘ ਜਿਲਾ ਯੋਜਨਾ ਅਧਿਕਾਰੀ ਨੂੰਹ ਨੂੰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ|ਪੰਜਗਾਂਵ ਰੋਡ, ਤਾਵੜੂ ‘ਤੇ ਅਨੁ ਤੇਲ ਮੇਲ ਮਿਲ ਕੋਲ ਗਵਾਹ ਦੀ ਮੌਜ਼ੂਦਗੀ ਵਿਚ ਡਿਪਟੀ ਸਬ ਇੰਸਪੈਕਟਰ ਮਹੇਂਦਰ ਨੇ ਸ਼ਿਕਾਇਤਕਰਤਾ ਮਹੁੰਮਦ ਅਰਸਦ ਤੋਂ 20,000 ਰੁਪਏ ਦੀ ਰਿਸ਼ਵਤ ਲਈ, ਪਰ ਰਾਜ ਚੌਕਸੀ ਟੀਮ ਨੂੰ ਵੇਖ ਕੇ ਉਹ ਗੱਡੀ ਵਿਚ ਬੈਠ ਕੇ ਮੌਕੇ ‘ਤੇ ਫਰਾਰ ਹੋ ਗਿਆ| ਇਸ ਸਬੰਧ ਵਿਚ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ|ਇਕ ਹੋਰ ਮਾਮਲੇ ਵਿਚ ਰਾਜ ਚੌਕਸੀ ਬਿਊਰ ਦੀ ਸ਼ਿਫਾਰਿਸ਼ ‘ਤੇ ਇਕ ਠੇਕੇਦਾਰ ਤੋਂ 3,39,250 ਰੁਪਏ ਦੀ ਵਸੂਲੀ ਕੀਤੀ ਗਈ| ਚੌਕਸੀ ਬਿਊਰੋ ਦੀ ਤਕਨੀਕੀ ਟੀਮ ਵੱਲੋਂ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ ਦੀਵਾਰ ਤੇ ਸੜਕ ਨਿਰਮਾਣ ਦੀ ਵਿਸ਼ੇਸ਼ ਜਾਂਚ ਦੌਰਾਨ ਠੇਕੇਦਾਰ ਵੱਲੋਂ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ| ਉਪਰੋਕਤ ਜਾਂਚ ਦੀ ਰਿਪੋਰਟ ਸਰਕਾਰ ਨੂੰ ਭੇਜ ਕੇ ਠੇਕੇਦਾਰ ਤੋਂ ਵਸੂਲੀ ਤੇ ਸਬੰਧਤ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਦਾ ਸੁਝਾਅ ਦਿੱਤਾ ਸੀ| ਸਰਕਾਰ ਨਾਲ ਸਹਿਮਤੀ ਪ੍ਰਾਪਤ ਹੋਣ ‘ਤੇ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਠੇਕੇਦਾਰ ਤੋਂ ਵਸੂਲੀ ਕਰ ਲਈ ਗਈ ਹੈ ਤੇ ਸਬੰਧਤ ਅਧਿਕਾਰੀਆਂ ਨੂੰ ਕਾਰਣ ਦੱਸੋਂ ਨੋਟਿਸ ਜਾਰੀ ਕੀਤੇ ਗਏ ਹਨ|