ਵਾਸ਼ਿੰਗਟਨ, 11 ਜਨਵਰੀ-ਭਾਰਤ ਅਤੇ ਅਮਰੀਕਾ ਨੂੰ ਕੋਵਿਡ-19 ਮਹਾਮਾਰੀ ਨਾਲ ਨਜਿੱਠਣ, ਜਲਵਾਯੂ ਤਬਦੀਲੀ, ਚਤੁਰਭੁਜ ਸੁਰੱਖਿਆ ਸੰਵਾਦ (ਕਵਾਡ) ਅਤੇ ਨਵੀਆਂ ਤੇ ਉੱਭਰ ਰਹੀਆਂ ਤਕਨਾਲੋਜੀਆਂ ਸਮੇਤ ਕਈ ਪਹਿਲਕਦਮੀਆਂ ਤੇ ਇਕੱਠੇ ਅੱਗੇ ਵੱਧਣ ਦੀ ਉਮੀਦ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ, ਪਿਛਲੇ ਸਾਲ ਸਤੰਬਰ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਕੀਤੀ ਸੀ ਅਤੇ ਉਨ੍ਹਾਂ ਦੀ ਮੁਲਾਕਾਤ ਦਾ ਉਦੇਸ਼ ਅਮਰੀਕਾ-ਭਾਰਤ ਸਬੰਧਾਂ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਕਰਨਾ ਸੀ। ਉਸ ਸਮੇਂ ਦੋਵਾਂ ਨੇਤਾਵਾਂ ਨੇ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਨੂੰ ਲੈ ਕੇ ਆਪਣਾ ਸਾਂਝਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਅਤੇ ਅਸੀਂ ਇਸ ਸਾਲ ਵੀ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।
ਸਾਕੀ ਤੋਂ 2022 ਵਿੱਚ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਬਾਰੇ ਬਾਈਡੇਨ ਪ੍ਰਸ਼ਾਸਨ ਦੇ ਏਜੰਡੇ ਤੇ ਸਵਾਲ ਕੀਤਾ ਗਿਆ ਸੀ, ਜਿਸ ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਤੁਸੀਂ ਉਮੀਦ ਕਰ ਸਕਦੇ ਹੋ ਕਿ ਸਾਡੀਆਂ ਸਰਕਾਰਾਂ ਵਿਸ਼ਵਵਿਆਪੀ ਮਹਾਮਾਰੀ ਨਾਲ ਲੜਨ ਲਈ, ਸਹਿਯੋਗ ਤੋਂ ਲੈ ਕੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਲਈ, ਦੁਵੱਲੇ ਤੌਰ ਤੇ ਅਤੇ ਕਵਾਡ ਰਾਹੀਂ ਕੰਮ ਕਰਨ, ਵਪਾਰ ਅਤੇ ਨਿਵੇਸ਼ ਵਿਚ ਸਹਿਯੋਗ ਵਧਾਉਣ, ਸਾਈਬਰ ਅਤੇ ਨਵੀਂ ਤੇ ਉਭਰਦੀ ਤਕਨਾਲੋਜੀ ਤੱਕ ਵਿਆਪਕ ਪਹਿਲਾਂ ਵਿੱਚ ਅੱਗੇ ਵਧੇਗੀ। ਸਾਕੀ ਨੇ ਕਿਹਾ ਕਿ ਅਸੀਂ ਹਮੇਸ਼ਾ ਵਾਂਗ ਵਾਰਤਾ ਜਾਰੀ ਰੱਖਾਂਗੇ, ਹੁਣ ਸਾਡੇ ਲੋਕਾਂ ਵਿੱਚ ਵਿਚਕਾਰ ਡੂੰਘੇ ਸਬੰਧਾਂ ਦੇ ਆਧਾਰ ਤੇ, ਅਸੀਂ ਹਮੇਸ਼ਾ ਵਾਂਗ ਆਪਣੀ ਗੱਲਬਾਤ ਜਾਰੀ ਰੱਖਾਂਗੇ। ਸਾਡੇ ਸਾਂਝੇ ਜਮਹੂਰੀ ਮੁੱਲ ਹਨ। ਬਿਨਾਂ ਸ਼ੱਕ, ਅਸੀਂ ਇੱਥੋਂ ਸਬੰਧਾਂ ਨੂੰ ਅੱਗੇ ਲੈ ਕੇ ਜਾਵਾਂਗੇ।
ਭਾਰਤ ਨਾਲ ਲੱਗਦੀ ਸਰਹੱਦ ਤੇ ਚੀਨ ਦੇ ਹਮਲਾਵਰ ਰਵੱਈਏ ਬਾਰੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਅਸੀਂ ਇਨ੍ਹਾਂ ਸਰਹੱਦੀ ਵਿਵਾਦਾਂ ਦੇ ਗੱਲਬਾਤ ਅਤੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਦੇ ਹਾਂ। ਅਸੀਂ ਇਸ ਬਾਰੇ ਬਹੁਤ ਸਪੱਸ਼ਟ ਹਾਂ ਕਿ ਅਸੀਂ ਖੇਤਰ ਵਿੱਚ ਚੀਨ ਦੇ ਵਿਵਹਾਰ ਨੂੰ ਕਿਵੇਂ ਦੇਖਦੇ ਹਾਂ। ਸਾਡਾ ਮੰਨਣਾ ਹੈ ਕਿ ਇਹ ਅਸਥਿਰ ਹੋ ਸਕਦਾ ਹੈ ਅਤੇ ਅਸੀਂ ਆਪਣੇ ਗੁਆਂਢੀਆਂ ਨੂੰ ਡਰਾਉਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਬਾਰੇ ਚਿੰਤਤ ਹਾਂ। ਸਾਕੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਤੇ ਆਪਣੇ ਹਿੱਸੇਦਾਰਾਂ ਨਾਲ ਖੜ੍ਹੇ ਰਹਾਂਗੇ।