ਚੰਡੀਗੜ੍ਹ, 11 ਜਨਵਰੀ, 2022 : ਪੰਜਾਬ ਵਿਚ ਪੰਜ ਸਾਲ ਪਹਿਲਾਂ ਯਾਨੀ ਦਸੰਬਰ 2016 ਦੇ ਮੁਕਾਬਲੇ ਦਸੰਬਰ 2021 ਵਿਚ ਰੋਜ਼ਗਾਰ ਦਰ ਵਿਚ ਕਟੌਤੀ ਦਰਜ ਕੀਤੀ ਗਈ ਹੈ ਜਿਸਨੁੰ ਲੈ ਕੇ ਅਕਾਲੀ ਦਲ ਦਾ ਪ੍ਰਤੀ ਸਾਹਮਣੇ ਆਇਆ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਾਨੋਮੀ (ਸੀ ਐਮ ਆਈ ਈ) ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਦਸੰਬਰ 2016 ਵਿਚ 98.37 ਲੱਖ ਲੋਕਾਂ ਕੋਲ ਰੋਜ਼ਾ ਸੀ ਤੇ ਦਸੰਬਰ 2021 ਵਿਚ ਇਹ ਗਿਣਤੀ ਘੱਟ ਕੇ 95.16 ਲੱਖ ਰਹਿ ਗਈ ਯਾਨੀ ਕਿ ਪੰਜ ਸਾਲ ਪਹਿਲਾਂ ਨਾਲੋਂ 3.21 ਲੱਖ ਲੋਕਾਂ ਕੋਲ ਰੋਜ਼ਗਾਰ ਘੱਟ ਗਿਆ। ਇਹਨਾਂ ਪੰਜ ਸਾਲਾਂ ਦੌਰਾਨ ਪੰਜਾਬ ਵਿਚ ਵਰਕਿੰਗ ਏਜ ਪੋਪੂਲੇਸ਼ਨ ਵਿਚ ਵਾਧਾ ਹੋਇਆ ਹੈ ਤੇ ਇਹ 11 ਫੀਸਦੀ ਵੱਧ ਕੇ 2.58 ਕਰੋੜ ਹੋ ਗਈ ਜਦੋਂ ਕਿ ਦਸੰਬਰ 2016 ਵਿਚ ਇਹ ਅੰਕੜਾ 2.33 ਕਰੋੜ ਸੀ। ਇਸ ਰਿਪੋਰਟ ਮੁਤਾਬਕ ਜਿਥੇ ਪੰਜਾਬ ਵਿਚ ਦਸੰਬਰ 2016 ਵਿਚ ਰੋਜ਼ਗਾਰ ਦਰ 42.38 ਫੀਸਦੀ ਸੀ, ਉਥੇ ਹੀ ਹੁਣ ਦਸੰਬਰ 2021 ਵਿਚ ਇਹ ਘੱਟ ਕੇ 36.86 ਫੀਸਦੀਰਹਿ ਗਈ ਹੈ।
ਉਧਰ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਹ ਅੰਕੜੇ ਟਵੀਟ ਕਰਦਿਆਂ ਟਿੱਪਣੀ ਕੀਤੀ ਹੈ ਕਿ ਇਹ ਘਰ ਘਰ ਨੌਕਰੀ ਦਾ ਅਸਲੀ ਸੱਚ ਹੈ।