ਨਿਊਯਾਰਕ, 11 ਜਨਵਰੀ – ਬੀਤੇ ਦਿਨ ਅਮਰੀਕਾ ਦੇ ਸੂਬੇ ਇੰਡੀਆਨਾ ਦੀ ਪਟਨਮ ਕਾਉਂਟੀ ਦੇ ਇੰਟਰਸਟੇਟ ਹਾਈਵੇ 70 ਤੇ ਰੋਡ ਸਾਇਡ ਇੰਸਪੈਕਸ਼ਨ ਦੌਰਾਨ ਇੱਕ ਪੰਜਾਬੀ ਟਰੱਕ ਡਰਾਈਵਰ ਵਿਕਰਮ ਸੰਧੂ ਉਮਰ (32) ਸਾਲ ਦੇ ਟਰੱਕ ਦੇ ਵਿਚੋਂ 115 ਪੌਂਡ ਦੇ ਕਰੀਬ ਸ਼ੱਕੀ ਕੋਕੀਨ ਫੜੀ ਗਈ ਹੈ। ਬਰਾਮਦਗੀ ਦੀ ਇਹ ਸੂਚਨਾ ਇੰਡੀਆਨਾ ਪੁਲੀਸ ਵੱਲੋਂ ਦਿੱਤੀ ਗਈ ਹੈ।
ਵਿਕਰਮ ਸੰਧੂ ਅਮਰੀਕਾ ਦੇ ਸੂਬੇ ਨਿਉਯਾਰਕ ਦੇ ਕੁਈਨਜ਼ ਦੇ ਨਾਲ ਸਬੰਧਤ ਹੈ ਅਤੇ ਉਹ ਹਿਊਸਟਨ ਟੈਕਸਾਸ ਤੋਂ ਇੰਡੀਅਨਾਪੋਲੀਸ ਨੂੰ ਜਾ ਰਿਹਾ ਸੀ, ਜਦੋਂ ਪੁਲੀਸ ਨੇ ਉਸ ਨੂੰ ਰੋਡ ਸਾਇਡ ਇੰਸਪੈਕਸ਼ਨ ਲਈ ਇੰਟਰਸਟੇਟ ਹਾਈਵੇਅ 70 ਦੇ ਮੀਲ ਮਾਰਕਰ ਰੋਡ 41 ਤੇ ਰੁਕਣ ਦਾ ਇਸ਼ਾਰਾ ਕੀਤਾ। ਜਾਂਚ ਦੌਰਾਨ ਟਰੱਕ ਵਿੱਚ ਬਣੇ ਸੋਣ ਵਾਲੇ ਹਿੱਸੇ ਤੋਂ ਇਹ ਬਰਾਮਦੀ ਹੋਈ। ਟਰੱਕ ਦੀ ਇੰਸਪੈਕਸ਼ਨ ਦੌਰਾਨ ਪੁਲੀਸ ਨੇ ਇਹ ਬਰਾਮਦਗੀ ਕੀਤੀ। ਫੜੀ ਗਈ ਸ਼ੱਕੀ ਕੋਕੀਨ ਦਾ ਬਾਜ਼ਾਰੀ ਮੁੱਲ 2 ਮਿਲੀਅਨ ਡਾਲਰ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਵਿਕਰਮ ਸੰਧੂ ਨੂੰ ਗ੍ਰਿਫ਼ਤਾਰ ਕਰਕੇ ਇੰਡੀਆਨਾ ਸੂਬੇ ਦੀ ਪਟਨਮ ਕਾਉਂਟੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ।