ਨਿਕੋਸ਼ੀਆ (ਸਾਈਪ੍ਰਸ), 10 ਜਨਵਰੀ, 2022: ਸਾਈਪ੍ਰਸ ਵਿਚ ਹੁਣ ਕੋਰੋਨਾ ਦਾ ਨਵਾਂ ਰੂਪ ਡੈਲਟਾਕਰੋਨ ਸਾਹਮਣੇ ਆਇਆ ਹੈ।ਇਸਦਾ ਨਾਂ ਇਸ ਕਰਕੇ ਅਜਿਹਾ ਹੈ ਕਿਉਂਕਿ ਇਹ ਡੈਲਟਾ ਤੇ ਓਮਰੀਕਰੋਨ ਦੋਵਾਂ ਸਰੂਪਾਂ ਦਾ ਸੁਮੇਲ ਹੈ।
ਯੂਨੀਵਰਸਿਟੀ ਆਫ ਸਾਈਪ੍ਰਸ ਦੇ ਬਾਇਓਲੋਜਿਕਲ ਸਾਇੰਸਿਜ਼ ਦੇ ਪ੍ਰੋਫੈਸਰਅਤੇ ਲੈਬਾਰਟਰੀ ਆਫ ਬਾਇਟੈਕਨਾਲੋਜੀ ਅਤੇ ਮੋਲੀਕਿਊਲਅਰ ਵਾਇਰੋਲੋਜੀ ਦੇ ਮੁਖੀ ਲਿਓਨਡਿਓਸ ਕੋਸਟ੍ਰਿਕਿਸ ਨੇ ਦੱਸਿਆ ਕਿ ਇਹ ਸਰੂਪ ਡੈਲਟਾ ਤੇ ਓਮੀਕਰੋਨ ਦੋਵਾਂ ਦਾ ਸੁਮੇਲ ਹੈ।
ਐਨ ਡੀ ਟੀ ਵੀ ਦੀ ਇਕ ਰਿਪੋਰਟ ਮੁਤਾਬਕ ਕੋਸਟ੍ਰਿਕਿਸ ਨੇ ਸਿਗਮਾ ਟੀ ਵੀ ਨੁੰ ਇਹ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ। ਇਸ ਨਵੀਂ ਖੋਜ ਦਾ ਨਾਂ ਡੈਲਟਾਕਰੋਨ ਰੱਖਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਅਤੇ ਉਹਨਾਂ ਦੀ ਟੀਮ ਨੇ 25 ਅਜਿਹੇ ਕੇਸਾਂ ਦੀ ਪਛਾਣ ਕੀਤੀਹੈ ਤੇ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਜਿਹੜੇ ਮਰੀਜ਼ ਹਸਪਤਾਲਾਂ ਵਿਚ ਕੋਰੋਨਾ ਕਾਰਨ ਦਾਖਲ ਹਨ, ਉਹਨਾਂ ਵਿਚ ਇਹ ਸੁਮੇਲ ਵਾਲਾ ਇਨਫੈਕਸ਼ਨਹੋਣ ਦਾ ਖ਼ਤਰਾ ਜ਼ਿਆਦਾ ਹੈ ਜਦੋਂ ਕਿ ਹਸਪਤਾਲਾਂ ਵਿਚ ਜਿਹੜੇ ਦਾਖਲ ਨਹੀਂਹਨ, ਉਹਨਾਂ ਵਿਚਇਹ ਖ਼ਤਰਾ ਘੱਟ ਹੈ।