ਸੁਲਤਾਨਪੁਰ ਲੋਧੀ, 10 ਜਨਵਰੀ, 2022: -ਜ਼ਿਲ੍ਹਾ ਕਪੂਰਥਲਾ ਦੇ ਕਸਬੇ ਭੁਲੱਥ ਵਿਖੇ ਬੀਤੀ ਰਾਤ ਬੇਗੋਵਾਲ ਤੋ ਕਰਤਾਰਪੁਰ ਰੋਡ ’ਤੇ ਜਾ ਰਹੇ ਆਟੋ ਰਿਕਸ਼ਾ ਦੀ ਇੱਕ ਕਾਰ ਦਰਮਿਆਨ ਟੱਕਰ ਹੋ ਜਾਣ ਨਾਲ ਆਟੋ ਚ ਬੈਠੇ 3 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਬਾਕੀ ਆਟੋ ਸਵਾਰ 9 ਮਜ਼ਦੂਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਭੁਲੱਥ ਤੇ ਜਲੰਧਰ ਦੇ ਹਸਪਤਾਲਾਂ ਵਿੱਚ ਇਲਾਜ਼ ਲਈ ਭਰਤੀ ਕਰਵਾਇਆ ਗਿਆ ਹੈ ।
ਭੁਲੱਥ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ । ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕੁਲਦੀਪ ਪਾਲ ਪੁੱਤਰ ਬਾਈ ਲਾਲ ਵਾਸੀ ਹਰਗੋਬਿੰਦ ਨਗਰ ਡਵੀਜ਼ਨ ਨੰਬਰ 6 ਜਲੰਧਰ ਨੇ ਦੱਸਿਆ ਕਿ ਉਹ ਆਪਣੇ 10 – 12 ਸਾਥੀਆਂ ਸਮੇਤ ਵੇਟਰ ਦਾ ਕੰਮ ਕਰਦਾ ਹੈ ਅਤੇ ਉਹ ਬੀਤੀ 8 ਜਨਵਰੀ ਨੂੰ ਆਪਣੇ ਸਮੇਤ ਕੁੱਲ 12 ਆਦਮੀ ਲੈ ਕੇ ਵੇਟਰ ਦਾ ਕੰਮ ਕਰਨ ਲਈ ਕਸਬਾ ਬੇਗੋਵਾਲ ਦੇ ਰੈਸਟੋਰੈਂਟ ਵਿਖੇ ਆਪਣੇ ਆਟੋ ਰਿਕਸਾਂ ਨੰਬਰ ਪੀ ਬੀ 08–1287 ਤੇ ਆਇਆ ਸੀ ਅਤੇ ਰਾਤ ਵਕਤ 9.30 ਵਜੇ ਵਾਪਸ ਜਲੰਧਰ ਜ਼ਾਦੇ ਹੋਏ , ਜਦ ਮਹਾਰਾਜਾ ਪੈਲਸ ਭੁਲੱਥ ਕੋਲ
ਜਿੱਥੇ ਸੜਕ ’ਤੇ ਮੇਰੇ ਵਾਲੀ ਸਾਈਡ ਸੀਵਰੇਜ਼ ਦਾ ਕੰਮ ਚੱਲਦਾ ਹੋਣ ਕਰਕੇ ਮਿੱਟੀ ਪੁੱਟੀ ਹੋਈ ਸੀ ਮਿੱਟੀ ਦੀ ਢੇਰੀ ਵੱਡੀ ਹੋਣ ਕਰਕੇ ਜਦ ਉਸਦੇ ਨੇੜੇ ਪੁੱਜਾ ਤਾਂ ਅੱਗੇ ਤੋ ਇੱਕ ਬਹੁਤ ਹੀ ਤੇਜ ਰਫਤਾਰ ਸਾਹਮਣੇ ਕਰਤਾਰਪੁਰ ਸਾਈਡ ਤੋਂ ਹਰਪ੍ਰੀਤ ਸਿੰਘ ਆਪਣੀ ਆਪਣੀ ਐਕਸ ਯੂ ਵੀ ਕਾਰ ਨੰਬਰ ਡੀ ਐਲ -4 ਸੀ – ਐਨ ਬੀ -9718 ਤੇ ਆ ਰਿਹਾ ਸੀ । ਜਿਸਨੇ ਗਲਤ ਸਾਈਡ ਤੋਂ ਆਪਣੀ ਐਕਸ ਯੂ ਵੀ ਕਾਰ ਸਾਡੇ ਵਿੱਚ ਮਾਰੀ ।