ਨਵੀਂ ਦਿੱਲੀ, 18 ਜੂਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਵਿੱਚ 20 ਭਾਰਤੀ ਜਵਾਨਾਂ ਦੇ ਸ਼ਹੀਦੀ ਨੂੰ ਲੈ ਕੇ ਅੱਜ ਫਿਰ ਤੋਂ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਸਵਾਲ ਕੀਤਾ ਕਿ ਸਾਡੇ ਫੌਜੀਆਂ ਨੂੰ ਸ਼ਹੀਦ ਹੋਣ ਲਈ ਨਿਹੱਥੇ ਕਿਉਂ ਭੇਜਿਆ ਗਿਆ|”
ਉਨ੍ਹਾਂ ਨੇ ਇਕ ਸਾਬਕਾ ਫੌਜ ਅਧਿਕਾਰੀ ਦੇ ਇੰਟਰਵਿਊ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ,”ਚੀਨ ਦੀ ਹਿੰਮਤ ਕਿਵੇਂ ਹੋਈ ਉਸ ਨੇ ਸਾਡੇ ਨਿਹੱਥੇ ਫੌਜੀਆਂ ਦਾ ਕਤਲ ਕੀਤਾ? ਉਹ ਲੁਕੇ ਹੋਏ ਕਿਉਂ ਹਨ? ਹੁਣ ਬਹੁਤ ਹੋ ਚੁਕਿਆ| ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਕੀ ਹੋਇਆ ਹੈ|” ਉਨ੍ਹਾਂ ਨੇ ਕਿਹਾ ਸੀ,”ਸਾਡੇ ਫੌਜੀਆਂ ਦਾ ਕਤਲ ਕਰਨ ਦੀ ਚੀਨ ਦੀ ਹਿੰਮਤ ਕਿਵੇਂ ਹੋਈ? ਸਾਡੀ ਭੂਮੀ ਤੇ ਕਬਜ਼ਾ ਕਰਨ ਦੀ ਉਨ੍ਹਾਂ ਦੀ ਹਿੰਮਤ ਕਿਉਂ ਹੋਈ?” ਜਿਕਰਯੋਗ ਹੈ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਬੀਤੇ ਸੋਮਵਾਰ ਰਾਤ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਵਿੱਚ ਭਾਰਤੀ ਫੌਜ ਦੇ ਇਕ ਕਰਨਲ ਸਮੇਤ 20 ਫੌਜ ਕਾਮੇ ਸ਼ਹੀਦ ਹੋ ਗਏ ਸਨ|