ਚੰਡੀਗੜ੍ਹ, 6 ਜਨਵਰੀ, 2022 : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਪਾਰਟੀ ਦਾ ਵਫਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਸਵੇਰੇ 11 ਵਜੇ ਮੁਲਾਕਾਤ ਕਰੇਗਾ ਅਤੇ ਮੰਗ ਪੱਤਰ ਸੌਂਪੇਗਾ।
ਯਾਦ ਰਹੇ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਫਿਰੋਜ਼ਪੁਰ ਦੇ ਇਕ ਫਲਾਈਓਵਰ ’ਤੇ ਕਰੀਬ 20 ਮਿੰਟ ਤੱਕ ਫਸਿਆ ਸੀ ਕਿਉਂਕਿ ਅੱਗੇ ਜਾਣ ਦਾ ਰਾਹ ਜਾਮ ਕੀਤਾ ਹੋਇਆ ਸੀ। ਮੋਦੀ ਨੇ ਬਠਿੰਡਾ ਹਵਾਈ ਅੱਡੇ ’ਤੇ ਇਕ ਅਧਿਕਾਰੀ ਨੂੰ ਕਿਹਾ ਸੀ ’ਅਪਨੇ ਸੀ ਐਮ ਕੋ ਥੈਂਕਸ ਕਹਿਨਾ, ਕੀ ਮੈਂ ਬਠਿੰਡਾ ਏਅਰਪੋਰਟ ਤੱਕ ਜ਼ਿੰਦਾ ਲੌਟ ਪਾਇਆ’। ਇਸ ਕੁਤਾਹੀ ਮਗਰੋਂ ਦੇਸ਼ ਵਿਚ ਸਿਆਸੀ ਤੂਫਾਨ ਖੜ੍ਹਾ ਹੋ ਗਿਆ ਸੀ।