ਨਵਾਂਸ਼ਹਿਰ 25 ਨਵੰਬਰ 2021 – ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਅੱਜ ਪਿੰਡ ਖਟਕੜ ਕਲਾ ਵਿਖੇ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਦੇ ਸਮਾਰਕ ਤੇ ਸ਼ਰਧਾ ਸੁਮਨ ਦੇ ਪੁਸ਼ਪ ਅਰਪਿਤ ਕੀਤੇ । ਇਸ ਸਮੇ ਬੰਗਾ ਹਲਕੇ ਦੇ ਸਮੂਹ ਪਾਰਟੀ ਵਰਕਰਾਂ ਨੇ ਸਿਰੋਪਾ ਪਾ ਕੇ ਸਮਾਨਿਤ ਕੀਤਾ। ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਹੀ ਕਿਸਮਤ ਮੰਨਦੇ ਹਨ।ਉਨ੍ਹਾਂ ਕਿਹਾ ਕਿ ਅੱਜ ਅਸੀਂ ਸ਼ਹੀਦੇ ਆਜ਼ਮ ਸ . ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਵਜ੍ਹਾ ਨਾਲ ਆਜ਼ਾਦ ਦੇਸ਼ ਆਮ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ । ਉਨ੍ਹਾਂ ਕਿਹਾ ਅੱਜ ਉਹ ਜਿਸ ਸਥਾਨ ਤੇ
ਖੇਡੇ ਹਨ ਸਾਨੂੰ ਉਸ ਜਗ੍ਹਾ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ
ਬਾਜ਼ੀ ਨਹੀਂ ਹੋਣੀ ਆਹੀ ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਆਪਣਾ ਜੀਵਨ ਰਾਜਨੀਤੀ ਲਈ ਬਲਕਿ ਦੇਸ਼ ਦੇ ਲੋਕਾਂ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨ ਕੀਤਾ । ਪਰ ਅੱਜ ਦੇ ਰਾਜਨੀਤਕ ਲੋਕ ਆਪਣੀ ਜੇਬਾਂ ਭਰਨ ਲਈ ਲੋਕਾਂ ਦੇ ਨਾਲ ਨਾਲ ਸੂਬੇ ਨੂੰ ਕੰਗਾਲ ਕਰਨ ਵਿੱਚ ਲੱਗੇ ਹੋਏ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਵਪਾਰੀ ਤੇ ਆਮ ਲੋਕ ਬਹੁਤ ਹੀ ਮੇਹਨਤੀ ਹਨ । ਉਸਦੇ ਬਾਵਜੂਦ ਵੀ ਜੇਕਰ ਪੰਜਾਬ ਉਪਰ ਕਰਜ਼ਾ ਦਾ ਕਰਜ਼ਾ ਤਾਂ ਇਹ ਹੁਣ ਤੱਕ ਦੀਆਂ ਸਰਕਾਰਾਂ ਦੀ ਗਲਤੀ ਹੈ । ਇਸ ਤਰ੍ਹਾਂ ਦੀਆਂ ਸਰਕਾਰਾਂ ਨੂੰ ਪੰਜਾਬ ਦੀਆਂ ਜਨਤਾ ਜਲਦੀ ਹੀ ਚਲਦਾ ਕਰੇਗੀ । ਮੀਡਿਆ ਦੁਆਰਾ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਚੋਣਾ ਲੜੇਗੀ ਇਸ ਮੌਕੇ ਜਿਲ੍ਹਾ ਸਕੱਤਰ ਮਨੋਹਰ ਲਾਲ ਗਾਬਾ, ਟਰੇਡ ਵਿੰਗ ਪੰਜਾਬ ਦੇ ਜਨਰਲ ਸਕੱਤਰ ਸ਼ਿਵ ਕੌੜਾ ਅਤੇ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਣਵੀਰ ਰਾਣਾ ,ਬਲਾਕ ਇੰਚਾਰਜ ਅਮਰਦੀਪ ਬੰਗਾ ,ਕੁਲਜੀਤ ਸਰਹਾਲ, ਸਤਨਾਮ ਸਕੋਹਪੁਰ, ਸਾਗਰ ਅਰੋੜਾ, ਵਿਕਾਸ ਸ਼ਾਰਦਾ, ਭੁਪੇਸ਼, ਸ਼ਿੰਦੀ ਲੰਬੜਦਾਰ, ਚਰਨਜੀਤ ਸੈਣੀ, ਬਲਬੀਰ ਕਰਨਾਣਾ,ਆਦਿ ਮੌਜੂਦ ਸਨ।