ਲੁਧਿਆਣਾ, 25 ਨਵੰਬਰ 2021- ਸ੍ਰੋਮਣੀ ਅਕਾਲੀ ਦਲ ਦੇ ਪੂਰਵਾਂਚਲ ਵਿੰਗ ਦੇ ਮਾਲਵਾ ਜੋਨ ਦੇ ਪ੍ਰਧਾਨ ਰਾਜੇਸ਼ ਮਿਸ਼ਰਾ ਦੀ ਅਗਵਾਈ ਹੇਠ ਸਮਾਜ ਦੇ ਆਗੂਆਂ ਨੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਕਾਤ ਕੀਤੀ ਇਸ ਮੁਲਾਕਾਤ ਦੌਰਾਨ ਉਨ੍ਹਾਂ ਦੇ ਨਾਲ ਸਾਬਕਾ ਉਪ ਚੇਅਰਮੈਨ ਪੱਛੜੀ ਸ਼੍ਰੇਣੀ ਕਮਿਸ਼ਨ ਸ.ਨਿਰਮਲ ਸਿੰਘ ਐੱਸ ਐੱਸ , ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਪਨੇਸਰ , ਸ੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਲੋਹਾਰਾ , ਬੋਰਡ ਦੇ ਡਾਇਰੈਕਟਰ ਰਹੇ ਮਹੇਸ਼ ਵਰਮਾ ਵੀ ਨਾਲ ਮੌਜੂਦ ਸਨ ਇਸ ਮੌਕੇ ਰਾਜੇਸ਼ ਮਿਸ਼ਰਾ ਨੇ ਮਾਲਵਾ ਜੋਨ ਪੰਜਾਬ ਦਾ ਪੂਰਵਾਂਚਲ ਵਿੰਗ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਸ.ਮਜੀਠੀਆ ਦਾ ਧੰਨਵਾਦ ਕੀਤਾ ।
.ਮਜੀਠੀਆ ਵੱਲੋ ਸ਼੍ਰੀ ਮਿਸ਼ਰਾ ਨੂੰ ਪ੍ਰਧਾਨ ਬਣਾਏ ਜਾਣ ਤੇ ਵਧਾਈ ਦਿੱਤੀ ਅਤੇ ਡਟ ਕੇ ਪਾਰਟੀ ਲਈ ਮਿਹਨਤ ਕਰਨ ਅਤੇ ਸਮਾਜ ਦੀ ਅਵਾਜ ਨੂੰ ਬੁਲੰਦ ਕਰਨ ਦਾ ਥਾਪੜਾ ਦਿੱਤਾ ਇਸ ਮੌਕੇ ਸਮਾਜ ਦੇ ਆਗੂਆਂ ਨਾਲ ਮੁਲਾਕਾਤ ਦੌਰਾਨ ਸ.ਮਜੀਠੀਆ ਨੇ ਕਿਹਾ ਕਿ ਪੂਰਵਾਂਚਲ ਸਮਾਜ ਸ੍ਰੋਮਣੀ ਅਕਾਲੀ ਦਲ ਦੀ ਵੱਡੀ ਤਾਕਤ ਹੈ ਪਾਰਟੀ ਨੇ ਇਸ ਵਰਗ ਨੂੰ ਹਮੇਸ਼ਾ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ ਹੈ ਕਿਉਕਿ ਸ੍ਰੋਮਣੀ ਅਕਾਲੀ ਦਲ ਹਰ ਵਰਗ ਅਤੇ ਸਮਾਜ ਦੀ ਪਾਰਟੀ ਹੈ ਅੱਜ ਸਮਾਜ ਦੇ ਜਿੰਮੇਵਾਰ ਲੋਕਾਂ ਨੂੰ ਅੱਗੇ ਆ ਕੇ ਸਮਾਜ ਨੂੰ ਜਾਗਰੂਕ ਕਰਨਾ ਪਵੇਗਾ ਕਿਉਕਿ ਕਾਂਗਰਸ ਦੀ ਸਰਕਾਰ ਨੇ ਇਸ ਵਰਗ ਦਾ ਸਵਾਏ ਕਿਸੇ ਨੁਕਸਾਨ ਕਦੇ ਭਲਾ ਨਹੀਂ ਕੀਤਾ , ਆਮ ਆਦਮੀ ਪਾਰਟੀ ਦੇ ਪੱਲੇ ਸਿਰਫ ਹਵਾ ਹਵਾਈ ਜੁਮਲੇ ਹਨ ਅਤੇ ਪੰਜਾਬ ਦੇ ਨਾਲ ਨਾਲ ਜੇਕਰ ਹਰ ਵਰਗ ਦਾ ਸਤਿਕਾਰ ,ਵਿਕਾਸ , ਤਰੱਕੀ , ਭਾਈਚਾਰਕ ਸਾਂਝ ਦੀ ਮਜ਼ਬੂਤੀ ਦੀ ਜੇਕਰ ਕੋਈ ਵੀ ਪਾਰਟੀ ਗੱਲ ਕਰਦੀ ਹੈ ਤਾਂ ਉਹ ਸ੍ਰੋਮਣੀ ਅਕਾਲੀ ਦਲ ਹੈ ਸਮਾਜ ਨਾਲ ਹੋਏ ਵਿਤਕਰੇ , ਭੇਦਭਾਵ ,ਵਧੀਕੀ ਅਤੇ ਜੁਲਮ ਦਾ ਦਾ ਹਿਸਾਬ ਕਿਤਾਬ ਕਰਨ ਦਾ ਵੇਲਾ ਹੈ ਲੋਕਤਾਂਤਰਿਕ ਤਰੀਕੇ ਨਾਲ ਕਾਂਗਰਸ ਆਪ , ਅਤੇ ਭਾਜਪਾ ਨੂੰ ਦਰਕਿਨਾਰ ਕਰਕੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਹੁਣ ਲੋੜ ਹੈ ਇਸ ਲਈ ਪੂਰਵਾਂਚਲ ਸਮਾਜ ਡਟਕੇ ਪਾਰਟੀ ਉਮੀਦਵਾਰਾਂ ਦਾ ਸਾਥ ਦੇਵੇ ਅਤੇ ਸੂਬੇ ਵਿਚ ਅਕਾਲੀ ਦਲ ਬਸਪਾ ਦੀ ਸਰਕਾਰ ਬਣਾਉਣ ਇਸ ਮੌਕੇ ਸਮਾਜ ਨੇ ਸ.ਮਜੀਠੀਆ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪੂਰਵਾਂਚਲ ਸਮਾਜ ਸ੍ਰੋਮਣੀ ਅਕਾਲੀ ਦਲ ਨਾਲ ਹਿਕ ਠੋਕ ਕੇ ਖੜਾ ਹੈ ਸ.ਸੁਖਬੀਰ ਸਿੰਘ ਬਾਦਲ ਨੂੰ ਸੂਬੇ ਦਾ ਮੁੱਖਮੰਤਰੀ ਬਣਾਉਣ ਲਈ ਹਰ ਯਤਨ ਕੀਤਾ ਜਾਵੇਗਾ ਅਤੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਪਾਰਟੀ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ ਇਸ ਮੌਕੇ ਤੇ ਬਸੰਤ ਲਾਲ , ਜੀਆ ਲਾਲ ਵਰਮਾ,ਆਰ.ਐਨ.ਮਿਸ਼ਰਾ,ਕਿਸ਼ੋਰੀ ਲਾਲ , ਪੁੰਡਰੀਕ ਮਿਸ਼ਰਾ , ਰਾਮ ਜਨਕ ਵਰਮਾ , ਮਨੀਸ਼ ਮਿਸ਼ਰਾ , ਸ਼ਿਵ ਕੁਮਾਰ ਗੁਪਤਾ , ਯੂਨਿਸ ਅੰਸਾਰੀ , ਰਾਕੇਸ਼ ਗਿਰੀ ਆਦਿ ਸ਼ਾਮਲ ਸਨ