ਚੰਡੀਗੜ੍ਹ , 15 ਨਵੰਬਰ, 2021: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਵਕੀਲ ਪਰਮਪ੍ਰੀਤ ਸਿੰਘ ਬਾਜਵਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਫ਼ੌਜਦਾਰੀ ਮਾਣਹਾਨੀ ਦੀ ਪਟੀਸ਼ਨ ਪਾ ਕੇ ਸਿੱਧੂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ . ਏ ਜੀ ਹਰਿਆਣਾ ਨੇ ਇਸ ਮਾਮਲੇ ਤੇ 16 ਨਵੰਬਰ ਨੂੰ ਸਵੇਰੇ 11 ਵਜੇ ਮੁੱਢਲੀ ਸੁਣਵਾਈ ਰੱਖੀ ਹੈ .
ਇਸ ਪਟੀਸ਼ਨ ਵਿਚ ਇਹ ਦੋਸ਼ ਲਾਇਆ ਗਿਆ ਹੈ ਕਿ ਡਰੱਗ ਮਾਮਲੇ ਵਿਚ ਨਵਜੋਤ ਸਿੱਧੂ ਹਾਈ ਕੋਰਟ ਅਤੇ ਜੁਡੀਸ਼ਰੀ ਦੇ ਕੰਮ ਵਿਚ ਦਾਖਲ ਦੇ ਰਹੇ ਨੇ ਅਤੇ ਇਸ ਨੂੰ ਨਿਰਦੇਸ਼ ਦੇਣ ਦੇ ਯਤਨ ਕਰਦੇ ਰਹੇ ਨੇ .