ਲੁਧਿਆਣਾ, 15 ਨਵੰਬਰ 2021-.ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ ਮਹਿੰਗੀ ਜ਼ਮੀਨਾਂ ਨੂੰ ਸਸਤੇ ਭਾਅ ਤੇ ਬੋਲੀ ਲਾਉਣ ਦਾ ਮਾਮਲਾ ਹਾਲੇ ਤੱਕ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵੀ ਇਸ ਦਾ ਵਿਰੋਧ ਕਰ ਚੁੱਕੇ ਹਨ। ਜਿਸ ਤੇ ਐਕਸ਼ਨ ਲੈਂਦਿਆਂ ਡੀਸੀ ਨੇ ਇਨ੍ਹਾਂ ਸਾਈਟਾਂ ਦੀ ਬੋਲੀ ਤੇ ਰੋਕ ਲਗਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਹੁਣ ਆਮ ਆਦਮੀ ਪਾਰਟੀ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਇਹ ਦਾਅਵੇ ਕੀਤੇ ਗਏ ਨੇ ਕਿ ਹੁਣ ਲੁਧਿਆਣਾ ਦੇ ਡੀਸੀ ਨੂੰ ਵੀ ਹਟਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਕਿਉਂਕਿ ਉਹ ਮੰਤਰੀਆਂ ਅਤੇ ਵਿਧਾਇਕਾਂ ਦੇ ਕਹਿਣ ਮੁਤਾਬਕ ਨਹੀਂ ਚੱਲ ਰਿਹਾ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਉਹ ਚੋਣ ਕਮਿਸ਼ਨ ਨੂੰ ਕਰਨ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਲੀਡਰ ਅਹਿਬਾਬ ਗਰੇਵਾਲ ਅਤੇ ਅਮਨਦੀਪ ਮੋਹੀ ਵੱਲੋਂ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਪਰੂਵਮੈਂਟ ਟਰੱਸਟ ਦੀ ਕਰੋੜਾਂ ਦੀ ਥਾਂ ਨੂੰ ਸਸਤੀਆਂ ਕੀਮਤਾਂ ਤੇ ਮੰਤਰੀ ਹੜੱਪਣਾ ਚਾਹੁੰਦੇ ਹਨ ਜਿਸ ਕਰਕੇ ਇਹ ਪੂਰੀ ਘਪਲੇਬਾਜ਼ੀ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਵਿੱਚ ਲੁਧਿਆਣਾ ਦੇ ਕਾਂਗਰਸ ਦੇ ਲੀਡਰ ਸ਼ਾਮਲ ਨੇ ਜੋ ਅਫ਼ਸਰਾਂ ਤੇ ਦਬਾਅ ਬਣਾ ਰਹੇ ਨੇ ਅਤੇ ਉਨ੍ਹਾਂ ਮੁਤਾਬਕ ਨਾ ਚੱਲਣ ਵਾਲੇ ਅਫਸਰਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਡੀਸੀ ਨੇ ਮਿਹਨਤ ਦੇ ਨਾਲ ਫ਼ੈਸਲਾ ਲੈਂਦਿਆਂ ਹੋਇਆ ਇੰਪਰੂਵਮੈਂਟ ਟਰੱਸਟ ਦੀਆਂ ਥਾਵਾਂ ਦੀ ਬੋਲੀ ਰੁਕੀ ਸੀ ਪਰ ਹੁਣ ਲੁਧਿਆਣਾ ਦੇ ਡੀ ਸੀ ਦਾ ਹੀ ਤਬਾਦਲਾ ਕਰਨ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਭਾਰਤ ਦੀ ਥਾਂ ਤੇ ਕਿਸੇ ਪ੍ਰਮੋਟੀ ਨੂੰ ਡੀਸੀ ਲਾਹੁਣ ਦੀਆਂ ਗੱਲਾਂ ਚੱਲ ਰਹੀਆਂ ਨੇ ਜੋ ਅਕਾਲੀਆਂ ਦਾ ਖਾਸਮ ਖਾਸ ਹੈ। ਅਜਿਹੇ ਚ ਉਨ੍ਹਾਂ ਨੂੰ ਖਦਸ਼ਾ ਹੈ ਕਿ ਚੋਣਾਂ ਦੇ ਦੌਰਾਨ ਵੀ ਉਹ ਉਨ੍ਹਾਂ ਤੇ ਅਹਿਸਾਨ ਕਰਨ ਵਾਲੀ ਪਾਰਟੀਆਂ ਨੂੰ ਫ਼ਾਇਦਾ ਪਹੁੰਚਾ ਸਕਦਾ ਹੈ , ਜਿਸ ਨੂੰ ਲੈ ਕੇ ਉਹ ਚੋਣ ਕਮਿਸ਼ਨ ਨੂੰ ਇਕ ਪੱਤਰ ਵੀ ਲਿਖ ਰਹੇ ਨੇ ਜਿਸ ਵਿਚ ਉਹ ਸ਼ਿਕਾਇਤ ਕਰਨਗੇ।