ਅੰਮਿਤਸਰ,12 ਨੰਵਬਰ 2021 -ਆਲ ਇੰਡੀਆ ਅੱਤਵਾਦ ਪੀੜਤ ਐਸੋਸੀਏਸ਼ਨ ਅਤੇ ਪੰਜਾਬ ਟੈਰਰਿਸਟ ਵਿਕਟਮ ਮਾਈਗੈ੍ਟਸ ਸੰਘਰਸ਼ ਸਮਿਤੀ ਦੇ ਚੇਅਰਮੈਨ ਡਾ. ਬੀ ਆਰ ਹਸਤੀਰ ਨੇ ਪੈੇ੍ਸ ਨੂੰ ਜਾਰੀ ਬਿਆਨ ਵਿੱਚ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵਲੋਂ ਵਿਧਾਨ ਸਭਾ ਵਿੱਚ ਕੀਤੇ ਫੈਸਲੇ ਦਾ ਐਲਾਨ, ਜਿਸ ਵਿੱਚ ਅੱਤਵਾਦ ਵਿੱਚ ਮਾਰੇ ਗਏ ਉਨ੍ਹਾਂ ਵਿਅਕਤੀਆਂ ਦੇ ਪੋਤਰੇ, ਦੋਹਤਰੇ ਜਾਂ ਪੋਤਰੀਆਂ ਦੋਹਤਰਿਆ ਨੂੰ ਨੌਕਰੀ ਦੇਣ ਦਾ ਕਿਹਾ ਹੈ। ਜਿਨ੍ਹਾਂ ਦੇ ਪਰਿਵਾਰਾਂ ਵਿੱਚ ਘਟਨਾ ਸਮੇ ਪੁੱਤਰ ਜਾਂ ਪੁੱਤਰੀ ਨੂੰ ਓਵਰਏਜ ਹੋਣ ਕਰਕੇ ਨੌਕਰੀ ਨਹੀਂ ਸੀ ਮਿਲ ਸਕੀ। ਅੱਤਵਾਦ ਪੀੜਤਾਂ ਦੀ ਮੰਗ 30 ਸਾਲਾਂ ਬਾਅਦ ਮੌਜੂਦਾ ਸਰਕਾਰ ਨੇ ਪੂਰੀ ਕੀਤੀ ਹੈ ।
ਜਿਸ ਨਾਲ ਪੰਜਾਬ ਦੇ ਲਗਭਗ 50 ਹਜ਼ਾਰ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਚੰਨੀ ਨੂੰ ਨਵੇਂ ਸਿਰੇ ਮੀਡੀਆ ਰਾਹੀਂ ਮੰਗ ਪੱਤਰ ਜਾਰੀ ਕੀਤੇ ਸਨ, ਓੁਸ ਮੰਗ ਪੱਤਰ ਵਿੱਚ ਸਾਡੇ ਵਲੋਂ ਇਹ ਮੰਗ ਵੀ ਰੱਖੀ ਗਈ ਸੀ, ਜੋ ਪੂਰੀ ਕੀਤੀ ਗਈ ਹੈ । ਡਾ. ਹਸਤੀਰ ਨੇ ਆਸ ਪ੍ਰਗਟਾਈ ਕਿ ਬਾਕੀ ਰਹਿ ਗਈਆਂ ਮੰਗਾਂ ਵੀ ਮੌਜੂਦਾ ਪੰਜਾਬ ਸਰਕਾਰ ਜਲਦੀ ਪੂਰਾ ਕਰ ਦੇਵੇਗੀ।