ਚੰਡੀਗੜ੍ਹ – ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਰਾਜ ਵਿਚ ਕੋਵਿਡ-19 ਮਹਾਮਾਰੀ ਦੇ ਕਾਰਨ ਆਪਣੇ ਮਾਤਾ-ਪਿਤਾ ਨੂੰ ਖੋਣ ਵਾਲੇ ਬੱਚਿਆਂ ਨੂੰ ਸੁਰੱਖਿਅਤ ਭਵਿੱਖ ਦੇਣ ਦੇ ਮੱਦੇਨਜਰ ਮੁੱਖ ਮੰਤਰੀ ਬਾਲ ਸੇਵਾ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦੇ ਤਹਿਤ ਅਜਿਹੇ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਪੜਾਈ ਦੇ ਲਈ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ਉਨ੍ਹਾਂ ਨੇ ਦਸਿਆ ਕਿ ਇਸ ਯੋਜਨਾ ਦੇ ਤਹਿਤ ਜਿਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਦੇ ਬਾਅਦ ਬੱਚਿਆਂ ਦੀ ਦੇਖਭਾਲ ਪਰਿਵਾਰ ਦੇ ਹੋਰ ਮੈਂਬਰ ਕਰ ਰਹੇ ਹਨ, ਅਜਿਹੇ ਬੱਚਿਆਂ ਦੇ ਪਾਲਣ ਪੋਸ਼ਣ ਲਈ 18 ਸਾਲ ਤਕ 2500 ਰੁਪਏ ਪ੍ਰਤੀ ਬੱਚਾ ਪ੍ਰਤੀ ਮਹੀਨਾ ਦੀ ਦਰ ਨਾਲ ਰਾਜ ਸਰਕਾਰ ਵੱਲੋਂ ਸਬੰਧਿਤ ਪਰਿਵਾਰ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ, 18 ਸਾਲ ਤਕ ਦੀ ਉਮਰ ਹੋਣ ਤਕ ਪੜਾਈ ਕਰ ਰਹੇ ਅਜਿਹੇ ਬੱਚਿਆਂ ਨੂੰ 12000 ਰੁਪਏ ਪ੍ਰਤੀ ਸਾਲ ਹੋਰ ਖਰਚਿਆਂ ਲਈ ਵੀ ਦਿੱਤਾ ਜਾਵੇਗਾ।ਸ੍ਰੀ ਵਿਜ ਨੇ ਅੱਗੇ ਦਸਿਆ ਕਿ ਜਿਨ੍ਹਾਂ ਬੱਚਿਆਂ ਦੇ ਦੇਖਭਾਲ ਕਰਨ ਦੇ ਲਈ ਪਰਿਵਾਰ ਦਾ ਕੋਈ ਮੇਂਬਰ ਨਹੀਂ ਹੈ, ਉਲ੍ਹਾਂ ਦੀ ਦੇਖਭਾਲ ਬਾਲ ਦੇਖਭਾਲ ਸੰਸਥਾਨ ਕਰਣਗੇ। ਅਜਿਹੇ ਬੱਚਿਆਂ ਦੇ ਲਹੀ ਬਾਲ ਦੇਖਭਾਲ ਸੰਸਥਾਨ ਨੂੰ ਆਰਥਕ ਸਹਾਇਤਾ ਦੇ ਰੂਪ ਵਿਚ 1500 ਰੁਪਏ ਪ੍ਰਤੀ ਬੱਚਾ ਪ੍ਰਤੀ ਮਹੀਨਾ ਬੱਚੇ ਦੇ 18 ਸਾਲ ਦੀ ਉਮਰ ਹੋਣ ਤਕ ਰਾਜ ਸਰਕਾਰ ਵੱਲੋਂ ਪ੍ਰਦਾਨ ਕੀਤੇ ਜਾਣਗੇ। ਇਹ ਰਕਮ ਆਵਰਤੀ ਜਮ੍ਹਾ ਵਜੋ ਬਂੈਕ ਖਾਤੇ ਵਿਚ ਪਾ ਦਿੱਤੀ ਜਾਵੇਗੀ ਅਤੇ 21 ਸਾਲ ਦੀ ਉਮਰ ਹੋਣ ‘ਤੇ ਬੱਚੇ ਦੀ ਮੈਚਿਓਰਿਟੀ ਰਕਮ ਦੇ ਦਿੱਤੀ ਜਾਵੇਗੀ ਅਤੇ ਹੋਰ ਪੂਰਾ ਖਰਚਾ ਬਾਲ ਦੇਖਭਾਲ ਸੰਸਥਾਨ ਵੱਲੋਂ ਖਰਚ ਕੀਤਾ ਜਾਵੇਗਾ।