ਬਠਿੰਡਾ, 30ਸਤੰਬਰ2021: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਨੇ ਏ.ਆਈ.ਸੀ.ਟੀ.ਈ.-ਟਰੇਨਿੰਗ ਅਤੇ ਲਰਨਿੰਗ ਅਕਾਦਮੀ ਵੱਲੋਂ “3 ਡੀ ਪਿ੍ਰੰਟਿੰਗ ਅਤੇ ਡਿਜ਼ਾਇਨ“ ਵਿਸ਼ੇ ਤੇ ਇੱਕ ਹਫ਼ਤੇ ਆਨਲਾਈਨ ਅਟਲ ਫੈਕਟਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਜਿਸ ’ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 40 ਤੋਂ ਵੱਧ ਮਾਹਿਰਾਂ ਨੇ ਭਾਗ ਲਿਆ। ਸਮਾਪਤੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਕਿਹਾ ਕਿ 3 ਡੀ ਪਿ੍ਰੰਟਿੰਗ ਜਾਂ ਐਡਿਟਿਵ ਮੈਨੂਫੈਕਚਰਿੰਗ (ਏ.ਐਮ.) ਤਕਨਾਲੋਜੀ ਉਦਯੋਗ 4.0 ਕਰਾਂਤੀ ਦਾ ਇੱਕ ਜਰੂਰੀ ਅੰਗ ਮੰਨੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਤਕਨੀਕ ਵਿਚ ਰਵਾਇਤੀ ਨਿਰਮਾਣ ਪ੍ਰਣਾਲੀਆਂ ਨਾਲੋਂ ਸੁਧਾਰ ਦੀ ਵਧੇਰੇ ਸਮਰੱਥਾ ਹੈ ਜੋ ਅਗਲੀ ਪੀੜ੍ਹੀ ਲਈ ਬੇਹੱਦ ਸਹਾਈ ਹੋ ਸਕਦੀ ਹੈ। ਉਨ੍ਹਾਂ ਇਸ ਤਰਾਂ ਦਾ ਬਹੁ-ਅਨੁਸ਼ਾਸ਼ਨੀ ਪ੍ਰੋਗਰਾਮ ਕਰਵਾਉਣ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਯੂਨੀਵਰਸਿਟੀ ਦੇ ਰਜਿਸਟਰਾਰ, ਡਾ: ਗੁਰਿੰਦਰ ਪਾਲ ਸਿੰਘ ਬਰਾੜ ਨੇ ਇਲੈਕਟ੍ਰੀਕਲ ਮਸ਼ੀਨਾਂ ਦੇ ਨਿਰਮਾਣ ਲਈ ਐਡਿਟਿਵ ਮੈਨੂਫੈਕਚਰਿੰਗ (ਏਐਮ) ਤਕਨੀਕਾਂ ਦੀ ਵਰਤੋਂ ਦੇ ਨਵੀਨਤਮ ਖੋਜ ਰੁਝਾਨਾਂ ਅਤੇ ਸੰਭਾਵਨਾਵਾਂ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਹਿੱਸਿਆਂ ਲਈ ਤਿੰਨ ਸਭ ਤੋਂ ਸਥਾਪਤ 3 ਡੀ ਪਿ੍ਰੰਟਰ ਸਟੀਰੀਓਲਿਥੋਗ੍ਰਾਫੀ (ਐਸਐਲਏ), ਚੋਣਵੇਂ ਲੇਜਰ ਸਿੰਟਰਿੰਗ (ਐਸਐਲਐਸ), ਅਤੇ ਫਿਊਜ਼ਡ ਡਿਪਾਜ਼ਸਿਨ ਮਾਡਲਿੰਗ (ਐਫਡੀਐਮ) ਹਨ। ਡਾ. ਬੀ ਆਰ ਅੰਬੇਡਕਰ ਨੈਸਨਲ ਇੰਸਟੀਚਿਟ ਆਫ ਟੈਕਨਾਲੌਜੀ ਜਲੰਧਰ ਦੇ ਡਾਇਰੈਕਟਰ ਪ੍ਰੋ. (ਡਾ.) ਲਲਿਤ ਕੁਮਾਰ ਅਵਸਥੀ ਨੇ ਖੋਜ ਕਾਰਜਾਂ ਵਿੱਚ 3 ਡੀ ਪਿ੍ਰੰਟਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 3 ਡੀ ਪਿ੍ਰੰਟਿੰਗ ਟੈਕਨਾਲੌਜੀ ਇੱਕ ਤੇਜੀ ਨਾਲ ਉੱਭਰ ਰਹੀ ਤਕਨੀਕ ਹੈ ਜਿਸ ਦੀ ਵਿਸ਼ਵ ਭਰ ’ਚ ਵਿਆਪਕ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਇਸ ਪ੍ਰਕਾਰ ਦੇ ਨਵੀਨਤਮ ਵਿਸ਼ਿਆਂ ਦੇ ਖੋਜ ਪ੍ਰੋਜੈਕਟਾਂ ਲਈ ਪ੍ਰੋਗਰਾਮ ’ਚ ਭਾਗ ਲੈਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ।
ਇਸ ਤੋਂ ਇਲਾਵਾ ਪ੍ਰਮੁੱਖ ਸਰੋਤ ਵਿਅਕਤੀਆਂ ’ਚ ਅਕਾਦਮਿਕ ਵਿਗਿਆਨੀ ਡਾ. ਪ੍ਰਦੀਪ ਕੁਮਾਰ ਪ੍ਰੋਫੈਸਰ ਆਈ.ਆਈ.ਟੀ. ਰੁੜਕੀ, ਡਾ. ਜਨੂਪ ਏ. ਐਨ. ਅਤੇ ਰਾਜਾ ਰਮੰਨਾ, ਸੈਂਟਰ ਫਾਰ ਐਡਵਾਂਸਡ ਟੈਕਨਾਲੌਜੀ ਇੰਦੌਰ ਸ਼ਾਮਿਲ ਸਨ। ਪ੍ਰੋ: ਬਲਵਿੰਦਰ ਸਿੰਘ ਸਿੱਧੂ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ: ਜਸਵੀਰ ਸਿੰਘ ਟਿਵਾਣਾ ਨੇ ਪ੍ਰੋ: ਯਾਦਵਿੰਦਰ ਸ਼ਰਮਾ ਅਤੇ ਪ੍ਰੋ: ਹਰਮਿ੍ਰਤਪਾਲ ਸਿੰਘ ਦੀ ਟੀਮ ਦੀ ਅਗਵਾਈ ਕੀਤੀ। ਡਾ: ਟਿਵਾਣਾ ਨੇ ਦੱਸਿਆ ਕਿ ਵਿਭਾਗ ਬੀ.ਟੈਕ, ਐਮ.ਟੈਕ ਅਤੇ ਪੀਐਚ.ਡੀ. ਮਕੈਨੀਕਲ ਇੰਜੀਨੀਅਰਿੰਗ ਦੇ ਕੋਰਸ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਫੈਕਲਟੀ ਵੱਡੀ ਗਿਣਤੀ ਖੇਤਰਾਂ ਨਾਲ ਸਬੰਧਤ ਖੋਜਾਂ ਕਰ ਰਿਹਾ ਹੈ। ਇਸ ਮੌਕੇ ਪ੍ਰੋਫੈਸਰ (ਡਾ.) ਅਸੋਕ ਗੋਇਲ, ਡਾਇਰੈਕਟਰ, ਕਾਲਜ ਡਿਵੈਲਪਮੈਂਟ ਕੌਂਸਲ ਅਤੇ ਡਾਇਰੈਕਟਰ ਲੋਕ ਸੰਪਰਕ ਹਰਜਿੰਦਰ ਸਿੱਧੂ ਨੇ ਵੀ ਸ਼ਿਰਕਤ ਕੀਤੀ।