ਨਵੀਂ ਦਿੱਲੀ, 30 ਸਤੰਬਰ, 2021: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਹੇ ਪਰ ਉਹ ਕਾਂਗਰਸ ਯਕੀਨੀ ਤੌਰ ’ਤੇ ਛੱਡ ਰਹੇ ਹਨ।
ਐਨ ਡੀ ਟੀ ਵੀ ਨਾਲ ਇਕ ਇੰਟਰਵਿਊ ਵਿਚ ਅਮਰਿੰਦਰ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਡੁੱਬ ਰਹੀ ਹੈ ਅਤੇ ਉਹਨਾਂ ਨਵਜੋਤ ਸਿੱਧੂ ਨੁੰ ਬਚਕਾਨਾ ਬੰਦਾ ਕਰਾਰ ਦਿੱਤਾ। ਉਹਨਾਂ ਕਿਹਾ ਕਿ 52 ਸਾਲਾਂ ਤੋਂ ਮੈਂ ਰਾਜਨੀਤੀ ਵਿਚ ਹਾਂ। ਮੇਰੇ ਨਾਲ ਮਾੜਾ ਵਿਵਹਾਰ ਕੀਤਾ ਗਿਆ। ਸਵੇਰੇ 10.30 ਵਜੇ ਕਾਂਗਰਸ ਪ੍ਰਧਾਨ ਨੇ ਮੈਨੁੰ ਕਿਹਾ ਕਿ ਤੁਸੀਂ ਅਸਤੀਫਾ ਦੇ ਦਿਓ। ਮੈਂ ਕੋਈ ਸਵਾਲ ਨਹੀਂ ਪੁੱਛੇ ਤੇ ਸ਼ਾਮ 4 ਵਜੇ ਰਾਜਪਾਲ ਜਾ ਕੇ ਅਸਤੀਫਾ ਦੇ ਦਿੱਤਾ। ਉਹਨਾਂ ਕਿਹਾ ਕਿ ਜੇਕਰ ਤੁਸੀਂ ਮੇਰੇ 50 ਸਾਲਾਂ ਬਾਅਦ ਮੇਰੇ ’ਤੇ ਸ਼ੱਕ ਕਰਦੇ ਹੋ ਤਾਂ ਫਿਰ ਮੇਰੀ ਭਰੋਸੇਯੋਗਤਾ ਦਾਅ ’ਤੇ ਹੈ। ਜਦੋਂ ਵਿਸ਼ਵਾਸ ਹੀ ਨਹੀਂ ਹੈ ਤਾਂ ਪਾਰਟੀ ਵਿਚਰਹਿਣ ਦੀ ਕੋਈਤੁੱਕ ਨਹੀਂ ਬਣਦੀ। ਉਹਨਾਂ ਕਿਹਾਕਿ ਮੈਂ ਹਾਲੇ ਕਾਂਗਰਸ ਵਿਚੋਂ ਅਸਤੀਫਾ ਨਹੀਂ ਦਿੱਤਾ ਪਰ ਤੁਸੀਂ ਉਥੇਕਿਵੇਂ ਰਹਿ ਸਕਦੇਹੋ ਜਿਥੇ ਤੁਹਾਡੇ ’ਤੇ ਭਰੋਸਾ ਹੀ ਨਹੀਂ ਹੈ। t
ਸੂਤਰਾਂ ਦੇ ਮੁਤਾਬਕ ਸੀਨੀਅਰ ਕਾਂਗਰਸੀ ਆਗੂਆਂ ਅੰਬਿਕਾ ਸੋਨੀ ਤੇ ਕਮਲ ਨਾਥ ਨੇ ਅਮਰਿੰਦਰ ਨੁੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਟਿਕ ਨਹੀਂ ਰਹੇ।