Chandigarh: 29 SEP 2021 -ਆਰ ਐੱਮ ਦੇ ਭਾਸ਼ਨ ਦੀਆਂ ਮੁਖ ਝਲਕੀਆਂ :—
* ਭਾਰਤੀ ਕੰਪਨੀਆਂ ਕਫਾਇਤੀ ਢੰਗ ਨਾਲ ਅਤਿ ਆਧੁਨਿਕ ਹਾਰਡਵੇਅਰ ਬਣਾਉਣ ਦੇ ਯੋਗ ਹਨ
* ਸਰਕਾਰੀ ਸੁਧਾਰਾਂ ਦਾ ਮਕਸਦ ਓ ਈ ਐੱਮਜ਼ ਨਾਲ ਲੰਮੇ ਸਮੇਂ ਲਈ ਸੰਪਰਕ ਕਾਇਮ ਕਰਕੇ ਵਿਸ਼ਵੀ ਮੰਗ ਨੂੰ ਪੂਰਾ ਕਰਨਾ ਹੈ
* ਉੱਭਰਦੇ ਖੇਤਰਾਂ ਜਿਵੇਂ ਸਾਈਬਰ ਸਪੇਸ ਏ ਆਈ ਤੇ ਲਾਜ਼ਮੀ ਕੇਂਦਰਿਤ ਹੋਣਾ ਚਾਹੀਦਾ ਹੈ
* ਜਨਤਕ ਨਿਜੀ ਭਾਈਵਾਲੀ “ਆਤਮਨਿਰਭਰ ਭਾਰਤ” ਲਈ ਮਹੱਤਵਪੂਰਨ ਹੈ
ਸਰਕਾਰ ਨੇ ਤੇਜ਼ੀ ਨਾਲ ਉੱਭਰ ਰਹੇ ਵਿਸ਼ਵ ਸੁਰੱਖਿਆ ਦ੍ਰਿਸ਼ ਵਿੱਚ ਹਥਿਆਰਬੰਦ ਫੌਜਾਂ ਦੀ ਆਧੁਨਿਕਤਾ ਨੂੰ ਯਕੀਨੀ ਬਣਾਉਣ ਲਈ ਇੱਕਜੁਟਤਾ ਦਾ ਮਾਹੌਲ ਕਾਇਮ ਕੀਤਾ ਹੈ, ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇਹ ਸ਼ਬਦ 28 ਸਤੰਬਰ 2021 ਨੂੰ ਨਵੀਂ ਦਿੱਲੀ ਵਿੱਚ ਸੁਸਾਇਟੀ ਆਫ ਇੰਡੀਅਨ ਡਿਫੈਂਸ ਮੈਨਫੈਕਚਰਰਜ਼ (ਐੱਸ ਆਈ ਡੀ ਐੱਮ) ਦੀ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ । ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਿਸ਼ਵ ਭਰ ਦੇ ਮੁਲਕ ਹੁਣ ਆਪਣੀਆਂ ਫੌਜਾਂ ਲਈ ਆਧੁਨਿਕਤਾ ਤੇ ਕੇਂਦਰਿਤ ਕਰ ਰਹੇ ਨੇ ਅਤੇ ਉੱਭਰਦੀਆਂ ਸੁਰੱਖਿਆ ਚਿੰਤਾਵਾਂ , ਸਰਹੱਦੀ ਝਗੜਿਆਂ ਅਤੇ ਸਮੁੰਦਰ ਦੇ ਬੋਲਬਾਲੇ ਕਾਰਨ ਮਿਲਟਰੀ ਉਪਕਰਣਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ,”ਭਾਰਤ ਕਫਾਇਤੀ ਅਤੇ ਗੁਣਵਤਾ ਪਹੁੰਚ ਰਾਹੀਂ ਇਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਯੋਗ ਹੈ । ਭਾਰਤ ਤੋਂ ਸਾਡਾ ਮਤਲਬ ਹੈ ਪਬਲਿਕ ਖੇਤਰ , ਨਿਜੀ ਖੇਤਰ , ਵਿਦਵਾਨ , ਖੋਜ ਤੇ ਵਿਕਾਸ । ਅਸੀਂ ਸਾਰਿਆਂ ਨੂੰ ਇਕੱਠਿਆਂ ਆਨਬੋਰਡ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ”।
ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਰੱਖਿਆ ਉਦਯੋਗ ਮੈਨੂਫੈਕਚਰਰਜ਼ ਦਾ ਘਰ ਹੈ ਜੋ ਅਤਿ ਆਧੁਨਿਕਤਾ , ਉੱਚੀ ਉੱਚ ਗੁਣਵਤਾ ਕਫਾਇਤੀ ਹਾਰਡਵੇਅਰ ਜੋ ਨਾ ਸਿਰਫ ਰਾਸ਼ਟਰੀ ਸੁਰੱਖਿਆ ਨੂੰ ਵਧਾਏਗਾ ਬਲਕਿ ਭਾਰਤ ਨੂੰ ਇੱਕ ਨੈੱਟ ਰੱਖਿਆ ਬਰਾਮਦਕਾਰ ਬਣਾਏਗਾ । ਉਹਨਾਂ ਨੇ ਪਿਛਲੇ ਤਜ਼ਰਬਿਆਂ , ਮੌਜੂਦਾ ਕੰਮਾਂ ਅਤੇ ਭਵਿੱਖ ਵਿੱਚ ਸ਼ਕਤੀਕਰਨ ਤੇ ਕੇਂਦਰਿਤ ਕਰਨ ਦੁਆਰਾ “ਮੇਕ ਇਨ ਇੰਡੀਆ” ਅਤੇ “ਮੇਕ ਫੋਰ ਦਾ ਵਰਲਡ” ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ ।
ਸਵਦੇਸ਼ੀਕਰਨ ਦੇ ਮਹੱਤਵ ਤੇ ਜ਼ੋਰ ਦਿੰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਸਰਕਾਰ ਦੁਆਰਾ ਕੀਤੇ ਗਏ ਸੁਧਾਰਾਂ ਦੀ ਸੂਚੀ ਪੇਸ਼ ਕੀਤੀ , ਜੋ ਨਿਜੀ ਖੇਤਰ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ “ਆਤਮਨਿਰਭਰ ਭਾਰਤ” ਦੀ ਦ੍ਰਿਸ਼ਟੀ ਨੂੰ ਪ੍ਰਾਪਤ ਕਰਨ ਲਈ ਸਰਕਾਰ ਨੇ ਚੁੱਕੇ ਹਨ । ਸਵਦੇਸ਼ੀ ਪੂੰਜੀ ਖਰੀਦ ਲਈ ਕੁੱਲ ਪੂੰਜੀ ਖਰੀਦ ਬਜਟ 2021—22 ਦਾ 64.09% ਅਤੇ ਨਿਜੀ ਖੇਤਰ ਤੋਂ ਸਿੱਧੀ ਖਰੀਦ ਲਈ ਪੂੰਜੀ ਖਰੀਦ ਬਜਟ ਦਾ 15% , ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ਵਿੱਚ ਰੱਖਿਆ ਉਦਯੋਗਿਕ ਗਲਿਆਰਿਆਂ ਨੂੰ ਸਥਾਪਿਤ ਕਰਨ , ਰੱਖਿਆ ਖੋਜ ਅਤੇ ਵਿਕਾਸ ਸੰਸਥਾ ਰਾਹੀਂ ਮੁਫ਼ਤ ਤਕਨਾਲੋਜੀ ਤਬਾਦਲਾ , ਡਿਫੈਂਸ ਐਕਸੇਲੈਂਸ ਲਈ ਨਵਾਚਾਰ ਲਾਗੂ ਕਰਨਾ ਅਤੇ ਸਰਕਾਰੀ ਰੂਟ ਦੁਆਰਾ 100% ਤੱਕ ਅਤੇ ਰੱਖਿਆ ਵਿੱਚ ਆਟੋਮੈਟਿਕ ਰੂਟ ਦੁਆਰਾ 74% ਐੱਫ ਡੀ ਆਈ ਸੁਧਾਰ ਸ਼ਾਮਲ ਹਨ ।
ਸ਼੍ਰੀ ਰਾਜਨਾਥ ਸਿੰਘ ਨੇ ਨਿਜੀ ਖੇਤਰ ਤੋਂ ਸੁਝਾਵਾਂ ਦੀ ਪ੍ਰਸ਼ੰਸਾ ਕੀਤੀ , ਜਿਹਨਾਂ ਨੂੰ ਵੱਖ ਵੱਖ ਨੀਤੀ ਸੁਧਾਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ । ਜਿਹਨਾਂ ਵਿੱਚ , ਡਿਫੈਂਸ ਖਰੀਦ ਢੰਗ (ਡੀ ਏ ਪੀ 2020 , ਮਸੌਦਾ ਰੱਖਿਆ ਉਤਪਾਦਨ ਅਤੇ ਬਰਾਮਦ ਪ੍ਰੋਤਸਾਹਨ ਪਾਲਿਸੀ (ਡੀ ਪੀ ਈ ਪੀ ਪੀ 2020) , ਮਸੌਦਾ ਰੱਖਿਆ ਖਰੀਦ ਮੈਨੂਅਲ (ਡੀ ਪੀ ਐੱਮ) 2021 ਅਤੇ 2 ਸਕਾਰਾਤਮਕ ਸਵਦੇਸ਼ੀ ਸੂਚੀਆਂ ਸ਼ਾਮਲ ਹਨ । ਉਹਨਾਂ ਕਿਹਾ ਕਿ ਇਹ ਸੁਧਾਰ ਸਾਡੇ ਨਿਜੀ ਉਦਯੋਗ ਦੀਆਂ ਜਰੂਰਤਾਂ ਨੂੰ ਹੀ ਪੂਰੀਆਂ ਨਹੀਂ ਕਰਨਗੇ ਬਲਕਿ ਵਿਸ਼ਵੀ ਮੰਗ ਨੂੰ ਪੂਰਾ ਕਰਨ ਲਈ ਵਿਦੇਸ਼ੀ ਅਸਲ ਉਪਕਰਣ ਮੈਨੂਫੈਕਚਰਰਜ਼ (ਓ ਈ ਐੱਮ) ਨਾਲ ਟਿਕਾਉਣਯੋਗ ਅਤੇ ਲੰਮੇ ਸਮੇਂ ਦੇ ਸੰਪਰਕ ਕਾਇਮ ਵੀ ਕਰਨਗੇ । ਰਕਸ਼ਾ ਮੰਤਰੀ ਨੇ ਉਦਯੋਗ ਨੂੰ ਇਸ ਸਾਂਝੀ ਦ੍ਰਿਸ਼ਟੀ ਨੂੰ ਪ੍ਰਾਪਤ ਕਰਨ ਲਈ ਸਰਕਾਰ ਦੁਆਰਾ ਸਾਰੀ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ।
ਟਿਕਾਉਣਯੋਗਤਾ ਨੂੰ ਸਵੈ ਨਿਰਭਰ ਦਾ ਇੱਕ ਅਟੁੱਟ ਅੰਗ ਦੱਸਦਿਆਂ ਹੋਇਆਂ ਰਕਸ਼ਾ ਮੰਤਰੀ ਨੇ ਉਦਯੋਗ ਨੂੰ ਉੱਭਰਦੇ ਖੇਤਰਾਂ ਜਿਵੇਂ ਸਾਈਬਰ ਸਪੇਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਵੀ ਰੱਖਿਆ ਅਤੇ ਖੋਜ ਵਿੱਚ ਨਿਵੇਸ਼ ਕਰਕੇ ਅਤੇ ਉਤਪਾਦਾਂ ਦਾ ਵਿਕਾਸ ਕਰਕੇ ਅਤੇ ਸਰਕਾਰੀ ਨੀਤੀਆਂ ਦੇ ਫਾਇਦੇ ਉਠਾ ਕੇ ਧਿਆਨ ਕੇਂਦਰਿਤ ਕਰਨ ਲਈ ਜ਼ੋਰਦਾਰ ਅਪੀਲ ਕੀਤੀ ।
“ਮੇਕ ਇਨ ਇੰਡੀਆ” ਅਤੇ “ਮੇਕ ਫੋਰ ਦਾ ਵਰਲਡ” ਦੀ ਧਾਰਨਾ ਭਾਰਤੀ ਸੱਭਿਅਤਾ ਕਦਰਾਂ ਕੀਮਤਾਂ ਦਾ ਇੱਕ ਹਿੱਸਾ ਹੈ, ਬਾਰੇ ਬੋਲਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਉਦਯੋਗ ਨੂੰ ਅੱਗੇ ਵਧਣ ਅਤੇ ਭਾਰਤ ਨੂੰ ਇੱਕ ਵਿਸ਼ਵੀ ਮੈਨੂਫੈਕਚਰਿੰਗ ਹੱਬ ਬਣਾਉਣ ਦੀ ਭਾਰਤੀ ਦ੍ਰਿਸ਼ਟੀ ਨੂੰ ਅਸਲੀਅਤ ਬਣਾਉਣ ਵਿੱਚ ਮਦਦ ਕਰਨ ਬਾਰੇ ਜ਼ੋਰਦਾਰ ਸੱਦਾ ਦਿੱਤਾ । ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਚਿੱਟੀ ਕ੍ਰਾਂਤੀ ਅਤੇ ਹਰੀ ਕ੍ਰਾਂਤੀ ਵਾਂਗ ਇਹ ਜਨਤਕ ਨਿਜੀ ਭਾਈਵਾਲੀ ਆਉਣ ਵਾਲੇ ਸਮਿਆਂ ਵਿੱਚ ਭਾਰਤੀ ਰੱਖਿਆ ਦੇ ਇਤਿਹਾਸ ਵਿੱਚ ਰੱਖਿਆ ਉਤਪਾਦਨ ਕ੍ਰਾਂਤੀ ਵਜੋਂ ਜਾਣੀ ਜਾਵੇਗੀ ।
ਇਸ ਤੱਥ ਦੀ ਪ੍ਰਸ਼ੰਸਾ ਕਰਦਿਆਂ ਕਿ ਐੱਸ ਆਈ ਡੀ ਐੱਮ ਮੈਂਬਰਾਂ ਦੀ ਗਿਣਤੀ 500 ਤੱਕ ਪਹੁੰਚਣ ਦੇ ਕਰੀਬ ਹੈ । ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਐੱਸ ਆਈ ਡੀ ਐੱਮ ਦੀ ਵਧਦੀ ਪ੍ਰਸਿੱਧੀ ਦੇਸ਼ ਦੇ ਰੱਖਿਆ ਉਦਯੋਗ ਦੀ ਗਤੀ ਵੀ ਦਰਸਾਉਂਦੀ ਹੈ । ਲਖਨਊ ਵਿੱਚ ਪਹਿਲਾ ਐੱਸ ਆਈ ਡੀ ਐੱਮ ਸੂਬਾ ਦਫ਼ਤਰ ਸਥਾਪਿਤ ਕਰਨ ਅਤੇ ਉੱਤਰ ਪ੍ਰਦੇਸ਼ ਐਕਸਪ੍ਰੈੱਸ ਵੇਅ ਸਨਅਤੀ ਵਿਕਾਸ ਅਥਾਰਟੀ ਨਾਲ ਸਮਝੌਤੇ ਤੇ ਦਸਤਖ਼ਤ ਕਰਨ ਨੂੰ ਯੂ ਪੀ ਰੱਖਿਆ ਉਦਯੋਗਿਕ ਗਲਿਆਰੇ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਕਿਹਾ ਕਿ ਇਹ ਪਹਿਲਕਦਮੀਆਂ ਐੱਸ ਆਈ ਡੀ ਐੱਮ ਦੀ ਦ੍ਰਿਸ਼ਟੀ ਦੀ ਗੁਣਵਤਾ ਅਤੇ ਪਹੁੰਚ ਦੇ ਸੰਕੇਤ ਹਨ , ਜੋ ਸਵੈ ਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਹੈ ।
ਰਕਸ਼ਾ ਮੰਤਰੀ ਨੇ 4 ਸ਼੍ਰੇਣੀਆਂ — ਰੱਖਿਆ , ਯੋਗਤਾ , ਪਾੜਿਆਂ ਨਾਲ ਨਜਿੱਠਣ ਲਈ ਤਕਨਾਲੋਜੀ ਉਤਪਾਦ ਨਵਾਚਾਰ , ਬਰਾਮਦ , ਵਿਕਲਪ , ਡਿਜ਼ਾਈਨ ਮੈਨੂਫੈਕਚਰਿੰਗ ਅਤੇ ਟੈਸਟਿੰਗ ਲਈ ਨਵੀਂ ਤਕਨਾਲੋਜੀ ਯੋਗਤਾ ਕਾਇਮ ਕਰਨ ਅਤੇ ਰੱਖਿਆ ਖੇਤਰ ਤੇ ਏਅਰੋ ਸਪੇਸ ਦੀ ਬਰਾਮਦ ਕਾਰਗੁਜ਼ਾਰੀ — ਲਈ ਐੱਸ ਆਈ ਡੀ ਐੱਮ ਚੈਂਪੀਅਨ ਸਨਮਾਨ ਪ੍ਰਦਾਨ ਕੀਤੇ । ਜੇਤੂਆਂ ਅਤੇ ਹਿੱਸਾ ਲੈਣ ਵਾਲਿਆਂ ਨੂੰ ਮੁਬਾਰਕਬਾਦ ਦਿੰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਜਿਹੇ ਯਤਨ ਡਿਫੈਂਸ ਮੈਨੂਫੈਕਚਰਿੰਗ ਵਿੱਚ “ਆਤਮਨਿਰਭਰਤਾ” ਨੂੰ ਪ੍ਰਾਪਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ । ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਸਨਮਾਨ ਰੱਖਿਆ ਉਪਕਰਣ ਦੇ ਡਿਜ਼ਾਈਨ ਅਤੇ ਵਿਕਾਸ ਲਈ ਹੀ ਯੋਗਦਾਨ ਨਹੀਂ ਦੇਣਗੇ ਬਲਕਿ ਸਰਕਾਰ ਦੁਆਰਾ 2025 ਤੱਕ 5 ਬਿਲੀਅਨ ਅਮਰੀਕੀ ਡਾਲਰ ਰੱਖਿਆ ਬਰਾਮਦ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਵੀ ਸਹਾਇਤਾ ਕਰਨਗੇ ।
ਐੱਸ ਆਈ ਡੀ ਐੱਮ ਦੇ ਪ੍ਰਧਾਨ ਸ਼੍ਰੀ ਜਯੰਤ ਡੀ ਪਾਟਿਲ , ਸਾਬਕਾ ਐੱਸ ਆਈ ਡੀ ਐੱਮ ਪ੍ਰਧਾਨ ਸ਼੍ਰੀ ਬਾਬਾ ਕਲਿਆਣੀ ਅਤੇ ਉਦਯੋਗ ਦੇ ਕੈਪਟਨਸ ਵੀ ਇਸ ਮੌਕੇ ਹਾਜ਼ਰ ਸਨ ।