ਕੈਲਗਰੀ, ਮਈ -ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੌਲੀ-ਹੌਲੀ ਕਾਰੋਬਾਰ ਖੋਲ੍ਹਣ ਬਾਰੇ ਸਰਕਾਰ ਸਿਹਤ ਵਿਭਾਗ ਨਾਲ ਮਸ਼ਵਰਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕੈਲਗਰੀ ਅਤੇ ਬਰੂਕਸ ਦੋਨਾਂ ਸ਼ਹਿਰਾਂ ‘ਚ ਹਰ ਰੋਜ਼ ਅੰਕੜੇ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ | ਉਨਾਂ ਕਿਹਾ ਕਿ ਇਸ ਸਮੇਂ ਆਰਥਿਕਤਾ ਨੂੰ ਦੁਬਾਰਾ ਸ਼ੁਰੂ ਕਰਨ ‘ਚ ਕਾਫੀ ਮੁਸ਼ਕਲ ਆ ਰਹੀ ਹੈ ਪਰ ਸਾਨੂੰ ਆਪਣੀ ਸਮੂਹਿਕ ਸਿਹਤ ਅਤੇ ਤੰਦਰੁਸਤੀ ਲਈ ਅੱਗੇ ਵਧਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੈਲਗਰੀ ਅਤੇ ਬਰੂਕਸ ਦੇ ਸ਼ਹਿਰਾਂ ਨੂੰ ਛੱਡ ਕੇ ਅਲਬਰਟਾ ਦੇ ਸਾਰੇ ਖੇਤਰ ‘ਚ ਕੁਝ ਕਾਰੋਬਾਰ 14 ਮਈ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਜਿਨ੍ਹਾਂ ‘ਚ ਪਰਚੂਨ ਕਾਰੋਬਾਰ, ਜਿਵੇਂ ਕਿ ਕੱਪੜੇ, ਫਰਨੀਚਰ ਅਤੇ ਕਿਤਾਬਾਂ ਦੀਆਂ ਦੁਕਾਨਾਂ, ਕਿਸਾਨ ਮਾਰਕੀਟ ‘ਚ ਸਾਰੇ ਵਿਕਰੇਤਾ ਵੀ ਚਲਾਉਣ ਦੇ ਯੋਗ ਹੋਣਗੇ | ਅਜਾਇਬ ਘਰ ਅਤੇ ਆਰਟ ਗੈਲਰੀਆਂ, ਪੇਸ਼ਾਵਰ ਦੀਆਂ ਸੀਮਾਵਾਂ ਦੇ ਨਾਲ ਡੇ-ਕੇਅਰ ਅਤੇ ਸਕੂਲ ਤੋਂ ਬਾਹਰ ਦੀ ਦੇਖਭਾਲ ਹੋਵੇਗੀ | 25 ਮਈ ਨੂੰ ਹੇਅਰ ਸਟਾਈਲਿੰਗ ਅਤੇ ਨਾਈਸ਼ਾਪਸ, ਕੈਫੇ, ਰੈਸਟੋਰੈਟ, ਪੱਬ ਅਤੇ ਬਾਰਾਂ ਨੂੰ ਸਿਰਫ਼ 50 ਪ੍ਰਤੀਸ਼ਤ ਸਮਰੱਥਾ ਤੇ ਟੇਬਲ ਸੇਵਾ ਲਈ ਦੁਬਾਰਾ ਖੋਲ੍ਹਣ ਦੀ ਆਗਿਆ ਹੋਵੇਗੀ | 1 ਜੂਨ ਨੂੰ ਡੇਅ ਕੈਪਾਂ,ਗਰਮੀਆਂ ਦੇ ਸਕੂਲ ਸਮੇਤ, ਕਿੱਤਾਕਾਰੀ ਦੀਆਂ ਸੀਮਾਵਾਂ ਨਾਲ ਆਗਿਆ ਦਿੱਤੀ ਜਾਏਗੀ |