ਸਿਆਟਲ, ਮਈ -ਅਮਰੀਕਾ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਹੁਣ ਤੱਕ 14 ਲੱਖ 30 ਹਜ਼ਾਰ ਤੋਂ ਉੱਪਰ ਮਰੀਜ਼ਾਂ ਦੀ ਗਿਣਤੀ ਹੋ ਗਈ ਤੇ ਪਿਛਲੇ 24 ਘੰਟਿਆਂ ਵਿਚ 1800 ਤੋੋਂ ਜ਼ਿਆਦਾ ਲੋਕ ਕੋਰੋਨਾ ਨਾਲ ਮਾਰੇ ਗਏ ਹਨ ਤੇ ਕੁੱਲ ਮਿ੍ਤਕਾਂ ਦੀ ਗਿਣਤੀ 85,197 ਹੋ ਗਈ ਹੈ | ਉਥੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਸਾਰੇ ਰਾਜਾਂ ਨੂੰ ਸਕੂਲ ਖੋਲ੍ਹਣ ਲਈ ਕਿਹਾ ਹੈ | ਉਨ੍ਹਾਂ ਰਾਜਾਂ ਦੇ ਗਵਰਨਰਾਂ ਨੂੰ ਆਦੇਸ਼ ਦਿੱਤੇ ਹਨ ਕਿ ਸਕੂਲ ਖੋਲ੍ਹਣ ਦੀ ਤਿਆਰੀ ਸ਼ੁਰੂ ਕੀਤੀ ਜਾਵੇ, ਜਿਥੇ ਕੋਰੋਨਾ ਕਾਰਨ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਤੇ ਮਰਨ ਵਾਲਿਆਂ ਦਾ ਅੰਕੜਾ ਵੀ ਵਧਦਾ ਹੀ ਜਾ ਰਿਹਾ ਹੈ, ਉਸ ਮੌਕੇ ਟਰੰਪ ਦਾ ਇਹ ਬਿਆਨ ਬੜਾ ਹੈਰਾਨੀ ਵਾਲਾ ਹੈ, ਜਿਸ ਨੇ ਅੱਜ ਸਭ ਨੂੰ ਹੈਰਾਨ ਕਰ ਦਿੱਤਾ | ਯਾਦ ਰਹੇ ਅਜੇ ਬੀਤੇ ਦਿਨ ਹੀ ਵਾਈਟ ਹਾਊਸ ਕੋਰੋਨਾ ਟਾਸਕ ਫ਼ੋਸ ਦੇ ਮਹੱਤਵਪੂਰਨ ਮੈਂਬਰ ਡਾ: ਐਾਥਨੀ ਫ਼ੌਸੀ ਨੇ ਕਿਹਾ ਸੀ ਕਿ ਸਾਨੂੰ ਦੇਸ਼ ਖੋਲ੍ਹਣ ਦੀ ਕਾਹਲੀ ਨਹੀਂ ਕਰਨੀ ਚਾਹੀਦੀ ਤੇ ਸਾਨੂੰ ਬੱਚਿਆਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਕੋਰੋਨਾ ਦੀ ਅਜੇ ਕੋਈ ਦਵਾਈ ਨਹੀਂ ਬਣੀ | ਰਾਸ਼ਟਰਪਤੀ ਟਰੰਪ ਨੇ ਇਸ ਸਲਾਹ ਨੂੰ ਨਜ਼ਰ-ਅੰਦਾਜ਼ ਕਰ ਕੇ ਅੱਜ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਕਿ ਸਾਨੂੰ ਹੁਣ ਸਕੂਲ ਖੋਲ੍ਹਣੇ ਚਾਹੀਦੇ ਹਨ | ਟਰੰਪ ਨੇ ਕਿਹਾ ਕਿ ਸਾਡਾ ਦੇਸ਼ ਹੁਣ ਇਸ ਤਬਾਹੀ ਤੋਂ ਠੀਕ ਹੋ ਰਿਹਾ ਹੈ, ਜੇ ਅਸੀਂ ਸਕੂਲ ਨਾ ਖੋਲ੍ਹੇ ਤਾਂ ਇੰਝ ਨਹੀਂ ਲੱਗਦਾ ਕਿ ਦੇਸ਼ ਖੁੱਲ੍ਹ ਗਿਆ ਹੈ | ਰਾਸ਼ਟਰਪਤੀ ਟਰੰਪ ਦੇ ਅੱਜ ਦੇ ਇਸ ਬਿਆਨ ਤੋਂ ਤਾਂ ਫ਼ੌਸੀ ਸਣੇ ਸਭ ਹੈਰਾਨ ਸਨ ਕਿਉਂਕਿ ਅਜੇ ਅਮਰੀਕਾ ਬਹੁਤ ਨਾਜ਼ੁਕ ਦੌਰ ‘ਚੋਂ ਗੁਜ਼ਰ ਰਿਹਾ ਹੈ | ਕੋਰੋਨਾ ਨੂੰ ਕਾਬੂ ਵਿਚ ਕਰਨ ਲਈ ਅਜੇ ਕੋਈ ਦਵਾਈ ਮੌਜੂਦ ਨਹੀਂ ਹੈ | ਇਸ ਵੇਲੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ ਪਰ ਟਰੰਪ ਆਪਣੇ ਫ਼ੈਸਲੇ ‘ਤੇ ਅਟੱਲ ਹਨ