ਅਹਿਮਦਗੜ੍ਹ, 27, ਸਤੰਬਰ, 2021 – ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਮਹਾਂਵੀਰ ਇੰਟਰਨੈਸ਼ਲ ਅਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜਿ.) ਮਾਲੇਰਕੋਟਲਾ ਵੱਲੋਂ ਵਿਸ਼ਵ ਸੰਤ ਉਪਾਧਿਆਏ ਪੂਜਨੀਯ ਗੁਰੂਦੇਵ 1008 ਸ਼੍ਰੀ ਪੁਸ਼ਕਰ ਮੁਨੀ ਜੀ ਮ.ਸਾ. ਦੀ 112ਵੀਂ ਜਨਮ ਜੈਯੰਤੀ ਮੌਕੇ ਸ਼੍ਰਮਣ ਸੰਘੀਯ ਸਲਾਹਕਾਰ ਸ਼੍ਰੀ ਦਿਨੇਸ਼ ਮੁਨੀ ਜੀ ਮ., ਡਾ.ਦਪੀਂਦਰ ਮੁਨੀ ਜੀ ਮ., ਡਾ.ਪੁਸ਼ਪੇਂਦਰ ਮੁਨੀ ਜੀ ਮ.ਸਾ. ਦੀ ਰਹਿਨੁਮਾਈ ਹੇਠ 09ਵਾਂ ਵਿਸ਼ਾਲ ਖੂਨਦਾਨ ਕੈਂਪ ਜੈਨ ਸਥਾਨਕ ਵਿਖੇ ਲਗਾਇਆ ਗਿਆ।
ਕੈਂਪ ਦਾ ਉਦਘਾਟਨ ਮੈਡਮ ਜਯੋਤੀ ਯਾਦਵ (ਆਈ.ਪੀ.ਐਸ) ਏ.ਸੀ.ਪੀ ਪੰਜਾਬ ਪੁਲਿਸ ਅਤੇ ਸੁਲਿੰਦਰ ਸਿੰਘ ਪੀ.ਸੀ.ਐਸ (ਈ.ਟੀ.ਓ) ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ, ਜਦਕਿ ਜਯੋਤੀ ਪ੍ਰਚੰਡ ਦੀ ਰਸਮ ਸ਼੍ਰੀ ਮਹਿੰਦਰ ਪਾਲ ਓਸਵਾਲ ਉੱਪ ਪ੍ਰਧਾਨ ਓਸਵਾਲ ਬਿਰਾਦਰੀ, ਮਾਲੇਰਕੋਟਲਾ ਵੱਲੋਂ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੈਡਮ ਜਯੋਤੀ ਯਾਦਵ ਤੇ ਸੁਲਿੰਦਰ ਸਿੰਘ ਨੇ ਉਕਤ ਜਥੇਬੰਦੀ ਦੀ ਪ੍ਰਸ਼ੰਸਾ ਕਰਦੇ ਹੋਏ ਸੁਸਾਇਟੀ ਨਾਲ ਜੁੜੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਖੂਨਦਾਨ ਕਰਨ ਲਈ ਅੱਗੇ ਆਉਣ ਕਿਉਂਕਿ ਇਸ ਨਾਲ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਿਹਤਮੰਦ ਲੋਕ ਇੱਕ ਸਾਲ ‘ਚ ਇੱਕ ਜਾਂ ਦੋ ਵਾਰ ਵੀ ਖੂਨਦਾਨ ਕਰਨ ਤਾਂ ਕਦੇ ਜਰੂਰਤਮੰਦਾਂ ਨੂੰ ਖੂਨ ਦੀ ਘਾਟ ਪੇਸ਼ ਨਹੀਂ ਆ ਸਕਦੀ। ਸੰਸਥਾ ਦੇ ਚੇਅਰਮੈਨ ਡਾ.ਪ੍ਰਦੀਪ ਜੈਨ ਓਸਵਾਲ ਤੇ ਕੈਂਪ ਇੰਚਾਰਜ਼ ਕੇਸਰ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦਸਿੱਆ ਕਿ ਉਕਤ ਕੈਂਪ ਡਾ.ਜਯੋਤੀ ਕਪੂਰ ਇੰਚਾਰਜ਼ ਬਲੱਬ ਬੈਂਕ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਟੀਮ ਦੀ ਦੇਖ-ਰੇਖ ਹੇਠ ਲਗਾਏ ਗਏ ਉਕਤ ਕੈਂਪ ‘ਚ ਡਾਕਟਰਾਂ ਦੀ ਟੀਮ ਦੇ ਸਹਿਯੋਗ ਸਦਕਾ ਲਗਭਗ 67 ਯੂਨਿਟ ਖੂਨ ਇਕੱਠਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਜਿੱਥੇ ਸਰਟੀਫਿਕੇਟ ਦਿੱਤੇ ਗਏ, ਉੱਥੇ ਹੀ ਉਨ੍ਹਾਂ ਲਈ ਫੱਲ ਅਤੇ ਦੁੱਧ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਮੋਹਨ ਸ਼ਿਆਮ ਖਜ਼ਾਨਚੀ, ਸਕੱਤਰ ਹੈਪੀ ਜੈਨ, ਸੰਜੀਵ ਓਸਵਾਲ, ਵਿਕਰਾਂਤ ਗਰਗ, ਵਿਸ਼ਮ ਮਟਕਨ, ਦੀਪਕ ਦੁਆ, ਦੀਪਕ ਜੈਨ ਮਿੰਟੂ, ਨਰੇਸ਼ ਜੈਨ, ਵਿਨੈ ਜੈਨ, ਜੀਵਨ ਸਿੰਗਲਾ, ਤਨੂਜ ਟੀਨਾ ਪੰਜਾਬੀ ਕਲਾਕਾਰ, ਰਜਿੰਦਰ ਸਿੰਘ ਸਰਪੰਚ ਟੀਨਾ ਨੰਗਲ, ਉਦਯੋਗਪਤੀ ਜਮੀਲ ਵਕੀਲ ਬ੍ਰਾਦਰਜ਼ ਆਦਿ ਹਾਜ਼ਰ ਸਨ