ਅੰਮ੍ਰਿਤਸਰ – 30 ਅਗਸਤ 2021 – ਅੱਜ ਗੁਰਦੁਆਰਾ ਧਰਮਸ਼ਾਲਾ ਬਾਬਾ ਹਿੰਮਤ ਸਿੰਘ ਜੀ ਖਾਲਸਾ ਮਾਲ ਮੰਡੀ ਜੀ ਟੀ ਰੋਡ ਅਮ੍ਰਿਤਸਰ ਸਾਹਿਬ ਵਿਖੇ 17ਵੇਂ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਅਤੇ 18 ਵਾਂ ਸਹਿਜ ਪਾਠ ਦੀ ਅਰੰਭਤਾ ਮਿਸ਼ਨ ਕਿਸਾਨ ਸੰਘਰਸ਼ ਫਤਿਹਯਾਬੀ ਲਈ ਅਰਦਾਸ ਕੀਤੀ ਗਈ । ਇਸ ਮੌਕੇ ਬੀਬੀ ਗੁਰਮੀਤ ਕੌਰ ਪੱਤਨੀ ਜਥੇਦਾਰ ਮਹਿਲ ਸਿੰਘ ਬੱਬਰ ਡਿਪਟੀ ਮੁੱਖੀ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਬੀਬੀ ਦਵਿੰਦਰਜੀਤ ਕੌਰ, ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਮਨਜੀਤ ਸਿੰਘ ਠੇਕੇਦਾਰ, ਬਲਬੀਰ ਸਿੰਘ ਕਠਿਆਲੀ, ਅਜੀਤ ਸਿੰਘ ਤਲਵੰਡੀ ਡੋਗਰਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। 17 ਵਾਂ ਸਹਿਜ ਪਾਠ ਸੁਰਿੰਦਰਪਾਲ ਸਿੰਘ ਤਾਲਿਬਪੁਰਾ ਵਲੋਂ ਕਰਵਾਇਆ ਗਿਆ ਹੈ ਤੇ 18 ਵਾਂ ਸਹਿਜ ਪਾਠ ਮਨਜੀਤ ਸਿੰਘ ਠੇਕੇਦਾਰ ਵਲੋਂ ਅਰੰਭਿਆ ਗਿਆ । ਇਸ ਮੌਕੇ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸੁਖਵੰਤਜੀਤ ਸਿੰਘ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਕੀਰਤਨ ਕਰਕੇ ਨਿਹਾਲ ਕੀਤਾ ।
ਸਹਿਜ ਪਾਠਾਣ ਦੀ ਲੜੀ ਦੇ ਸੰਚਾਲਕ ਭਾਈ ਇਕਬਾਲ ਸਿੰਘ ਤੁੰਗ ਅਤੇ ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਬਲਬੀਰ ਸਿੰਘ ਕਠਿਆਲੀ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਕੇਂਦਰ ਸਰਕਾਰ ਕਾਲੇ ਕਾਨੂੰਨ ਤੁਰੰਤ ਵਾਪਸ ਲਏ, ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਸੰਯੁਕਤ ਮੋਰਚਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਉਪਰ ਲਾਠੀਚਾਰਜ ਰਾਹੀਂ ਧੱਕੇਸ਼ਾਹੀ ਕਰਨ ਦੀ ਕਾਲੀ ਕਰਤੂਤ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ।ਹਰਿਆਣਾ ਦੀ ਖੱਟਰ ਤੇ ਮੋਦੀ ਸਰਕਾਰ ਦੇ ਕੱਫਨ ਵਿੱਚ ਕਿਸਾਨਾਂ ਤੇ ਢਾਹਿਆ ਗਿਆ ਅਤਿਆਚਾਰ ਆਖਰੀ ਕਿੱਲ ਸਾਬਤ ਹੋਵੇਗਾ
ਇਸ ਮੌਕੇ ਕਾਂਗਰਸੀ ਆਗੂ ਪੰਜਾਬ ਇੰਦਰਜੀਤ ਸਿੰਘ ਬਾਸਰਕੇ ,ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ, ਆਤਮਜੀਤ ਸਿੰਘ ਤੁੰਗ, ਗੁਰਬੀਰ ਸਿੰਘ ਲਾਲੀ, ਹਰਦੀਪ ਸਿੰਘ ਸਰਪੰਚ, ਗੁਰਚਰਨ ਸਿੰਘ ਖੱਦਰ ਭੰਡਾਰ ,ਮਹਿੰਦਰ ਸਿੰਘ, ਜਤਿੰਦਰ ਸਿੰਘ ਵਸੀਕਾਨਵਿਸ, ਪਰਮਿੰਦਰ ਸਿੰਘ, ਕੁਲਵੰਤ ਸਿੰਘ, ਬਾਬਾ ਸਰਵਣ ਸਿੰਘ, ਪ੍ਧਾਨ ਪਰਮਜੀਤ ਸਿੰਘ, ਰਸ਼ਪਾਲ ਸਿੰਘ ਮੇਹਰਬਾਨਪੁਰਾ, ਹਰਜੀਤ ਸਿੰਘ ਰੇਣਾ, ਰਣਜੋਧ ਸਿੰਘ ਰਾਣਾ ,ਜਸਵੰਤ ਸਿੰਘ, ਕਸ਼ਮੀਰ ਸਿੰਘ ਜੀ ਸਿੰਘ ਸਟੋਰ ਤੇ ਹੋਰ ਸਾਧ ਸੰਗਤ ਨੇ ਹਾਜ਼ਰੀ ਲਗਵਾਈ।