ਰੂਪਨਗਰ ,17 ਅਗਸਤ 2021: ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਸਮੂਹ ਸੀਨੀਅਰ ਮੈਡੀਕਲ ਅਫਸਰਜ਼ ਅਤੇ ਪ੍ਰੋਗਰਾਮ ਅਫਸਰਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਓਹਨਾਂ ਵੱਲੋ ਅਧਿਕਾਰੀਆਂ ਨੂੰ ਲੋਕਾਂ ਤੱਕ ਬਿਹਤਰ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਸਬੰਧੀ ਨਿਰਦੇਸ਼ ਦਿੱਤੇ ਗਏ। ਉਹਨਾਂ ਹਦਾਇਤ ਕੀਤੀ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਸ਼ਤ-ਪ੍ਰਤੀਸ਼ਤ ਜਣੇਪੇ ਸੁਨਿਸ਼ਚਿਤ ਕੀਤੇ ਜਾਣ।ਜਿਲ੍ਹਾ ਪੱਧਰ ਤੇ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਸਮੇ ਸਿਰ ਭੇਜੀਆਂ ਜਾਣ। ਪਰਿਵਾਰ ਭਲਾਈ ਦੇ ਕੇਸਾਂ ਦੀ ਕਾਰਗੁਜਾਰੀ ਵਧਾਈ ਜਾਵੇ। ਜਨਮ-ਮੋਤ ਰਜਿਸਟੇਰਸ਼ਨ ਸੰਬੰਧੀ ਕਿਸੇ ਕਿਸਮ ਦੀ ਪੈਡੇਂਸੀ ਨਾ ਰੱਖੀ ਜਾਵੇ। ਮੈਟਰਨਲ ਡੈੱਥ ਅਤੇ ਬੱਚਾ ਮੋਤ ਦਰ ਨੂੰ ਘਟਾਉਣ ਲਈ ਹਾਈ ਰਿਸਕ ਕੇਸਾਂ ਦਾ ਨਿਰੰਤਰ ਫਾਲੋਅਪ ਕੀਤਾ ਜਾਵੇ।ਇਹ ਵੀ ਸੁਨਿਸ਼ਚਿਤ ਕੀਤਾ ਜਾਵੇ ਕਿ ਆਈ.ਈ.ਸੀ.-ਬੀ.ਸੀ.ਸੀ. ਗਤੀਵਿਧੀਆਂ ਅਧੀਨ ਕਰਵਾਈਆਂ ਜਾਣ ਵਾਲੀਆਂ ਵਰਕਸ਼ਾਪਾਂ ਦੇ ਆਯੋਜਨ ਸੰਬੰਧੀ ਟਾਰਗੈਟ ਗਰੁੱਪ ਦੀ ਸ਼ਮੂਲੀਅਤ ਵੱਧ ਤੋਂ ਵੱਧ ਕੀਤੀ ਜਾਵੇ।
ਏ.ਐਨ.ਸੀ. ਰਜਿਸਟ੍ਰੇਸ਼ਨ ਦੌਰਾਨ ਏ.ਐਨ.ਐਮ ਵੱਲੋਂ ਗਰਭਵਤੀ ਔਰਤਾਂ ਦੀ ਪੂਰੀ ਸਿਹਤ ਜਾਣਕਾਰੀ ਏ.ਐਨ.ਸੀ. ਕਾਰਡ ਵਿੱਚ ਭਰੀ ਜਾਵੇ। ਐਚ.ਬੀ.ਐਨ.ਸੀ. ਵਿਜ਼ਟ ਦੌਰਾਨ ਆਸ਼ਾ ਵੱਲੋਂ ਜੱਚਾ-ਬੱਚਾ ਦੀ ਸਿਹਤ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇ ਅਤੇ ਸਮੇਂ ਸਮੇਂ ਤੇ ਆਸ਼ਾ ਨੂੰ ਵੱਖ-ਵੱਖ ਸਿਹਤ ਸਕੀਮਾਂ ਅਤੇ ਮਾਣ-ਭੱਤਿਆਂ ਸਬੰਧੀ ਸੈਂਸਟੇਟਾਈਜ ਕੀਤਾ ਜਾਵੇ। ਲੋਕਾਂ ਨੂੰ ਵੱਖ-ਵੱਖ ਸਿਹਤ ਸਕੀਮਾਂ ਅਤੇ ਕੋਰੋਨਾ ਸੰਬੰਧੀ ਬਚਾਅ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਗਰਭਵਤੀ ਔਰਤਾਂ ਦੀ ਰਜਿਸ਼ਟ੍ਰੇਸਨ, ਮੁਫਤ ਚੈਕਅਪ, ਜਣੇਪਾ ਅਤੇ ਜਣੇਪੇ ਤੋਂ ਬਾਅਦ ਦਿੱਤੀਆ ਜਾਣ ਵਾਲੀਆ ਸਹੂਲਤਾਂ, 0 ਤੋਂ 1 ਸਾਲ ਤੱਕ ਹਰ ਬੱਚੇ ਦਾ ਇਲਾਜ, 0 ਤੋਂ 5 ਸਾਲ ਤੱਕ ਦੀਆਂ ਲੜਕੀਆਂ ਦਾ ਮੁਫਤ ਇਲਾਜ, ਆਰ.ਬੀ.ਐਸ.ਕੇ ਤਹਿਤ ਮੁਫਤ ਇਲਾਜ ਵਰਗੀਆਂ ਸਹੂਲਤਾਂ ਨੂੰ ਸੁਚਾਰੂ ਤਰੀਕੇ ਨਾਲ ਲਾਗੂ ਕੀਤਾ ਜਾਵੇ।ਵੱਧ ਤੋਂ ਵੱਧ ਲੋਕਾਂ ਦੀ ਕੋਵਿਡ ਵੈਕਸੀਨੇਸ਼ਨ ਅਤੇ ਕੋਵਿਡ ਸੈਂਪਲਿੰਗ ਕੀਤੀ ਜਾਵੇ ਇਸ ਦੇ ਨਾਲ ਹੀ ਜਿੰਨਾਂ ਲੋਕਾਂ ਦੀ ਕੋਵਿਡ ਟੀਕਾਕਰਨ ਦੀ ਦੂਜੀ ਖੁਰਾਕ ਬਾਕੀ ਹੈ, ਲਈ ਕੈਂਪ ਲਗਾਏ ਜਾਣ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅੰਜੂ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਗਾਇਤਰੀ ਦੇਵੀ , ਜਿਲ੍ਹਾ ਟੀਕਾਕਰਨ ਅਫਸਰ ਡਾ. ਕੁਲਦੀਪ ਸਿੰਘ, ਐਸ.ਐਮ.ਓਜ਼. ਡਾ: ਚਰਨਜੀਤ ਕੁਮਾਰ ਡਾ. ਤਰਸੇਮ ਸਿੰਘ, ਡਾ. ਦਲਜੀਤ ਕੋਰ, ਡਾ. ਡਾ. ਨਰੇਸ਼ ਕੁਮਾਰ, ਡਾ. ਚਰਨਜੀਤ ਕੁਮਾਰ, ਡਾ. ਮਨਜੀਤ ਸਿੰਘ, ਡੀ.ਪੀ.ਐਮ. ਡੋਲੀ ਸਿੰਗਲਾ, ਡਿਪਟੀ ਮਾਸ ਮੀਡੀਆ ਅਫਸਰਜ ਗੁਰਦੀਪ ਸਿੰਘ ਅਤੇ ਰਾਜ ਰਾਣੀ, ਡੀ.ਪੀ.ਐਮ ਡੋਲੀ ਸਿੰਗਲਾ, ਡੀ.ਐਮ.ਐਡ.ਈ.ਓ ਲਖਵੀਰ ਸਿੰਘ ਅਤੇ ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਸੁਖਜੀਤ ਕੰਬੋਜ , ਪੀ.ਐਨ.ਡੀ.ਟੀ ਕੋਆਰਡੀਨੇਟਰ ਰਮਨਦੀਪ ਸਿੰਘ ਤੇ ਸਮੂਹ ਸਟਾਫ ਮੈਂਬਰ ਹਾਜਰ ਸਨ।