ਨੰਗਲ, 12 ਜੂਨ 2020 – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਅਤੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਨੇ ਅੱਜ ਨੰਗਲ ਪੁੱਜ ਕੇ ਮੋਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਕੋਵਿਡ-19 ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਕਿਹਾ।
ਇਸ ਮੌਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਵਿਸੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਫਤਿਹ ਦੀ ਸੁਰੂਆਤ ਕੀਤੀ ਹੈ। ਇਹ ਕਰੋਨਾ ਵਾਇਰਸ ਉਤੇ ਕਾਬੂ ਪਾਉਣ ਦਾ ਉਪਰਾਲਾ ਹੈ। ਇਹ ਆਮ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਸੀ ਫਾਸਲਾ ਬਣਾ ਕੇ ਰੱਖਣਾ ਬੇਹੱਦ ਜਰੂਰੀ ਹੈ ਬਿਨਾਂ ਜਰੂਰੀ ਕੰਮ ਤੋਂ ਘਰ ਤੋ ਬਾਹਰ ਨਹੀ ਨਿਕਲਣਾ ਚਾਹੀਦਾ ਅਤੇ ਜਦੋਂ ਵੀ ਘਰ ਤੋ ਬਾਹਰ ਜਾਇਆ ਜਾਵੇ ਤਾਂ ਮੁੰਹ ਨੂੰ ਮਾਸਕ ਆਦਿ ਨਾਲ ਢੱਕ ਲਿਆ ਜਾਵੇ।
ਉਨ੍ਹਾਂ ਕਿਹਾ ਕਿ ਭੀੜ-ਭਾੜ ਵਾਲੀਆਂ ਥਾਵਾਂ ਤੇ ਜਾਣ ਅਤੇ ਜਨਤਕ ਇਕੱਠ ਕਰਨ ਤੋ ਪ੍ਰਹੇਜ਼ ਕੀਤਾ ਜਾਵੇ।ਬਿਨਾ ਕਾਰਨ ਬਾਹਰਲੀਆਂ ਵਸਤੂਆਂ ਨੂੰ ਨਾ ਛੂਹਿਆ ਜਾਵੇ ਅਤੇ ਵਾਰ ਵਾਰ ਹੱਥ ਧੌਏ ਜਾਣ। ਉਨ੍ਹਾਂ ਕਿਹਾ ਕਿ ਮਾਹਿਰਾਂ ਦੀ ਰਾਏ ਅਨੁਸਾਰ ਜੋ ਵੀ ਬੰਦਿਸ਼ਾਂ ਲਗਾਈਆਂ ਗਈਆਂ ਹਨ ਉਨ੍ਹਾਂ ਦੀ ਪਾਲਣਾ ਕੀਤੀ ਜਾਵੇ।
ਇਸ ਨਾਲ ਕੋਰੋਨਾ ਵਾਇਰਸ ਉਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਮਾਜਿਕ ਸੰਗਠਨ ਕੋਵਿਡ-19 ਮਹਾਮਾਰੀ ਦੋਰਾਨ ਬਹੁਤ ਹੀ ਤਨਦੇਹੀ, ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਇਸ ਕਾਰਗੁਜਾਰੀ ਲਈ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਸ ਪਾਸ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਅਤੇ ਲੋਕਾਂ ਨੁੰ ਸੋਸ਼ਲ ਡਿਸਟੈਂਸ ਬਾਰੇ ਜਾਗਰੂਕ ਕੀਤਾ ਜਾਵੇ।