ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰ ਸਾਲ 29 ਜੁਲਾਈ ਨੂੰ ਨਵੀਂ ਸਿਖਿਆ ਨੀਤੀ ਦਿਵਸ ਵਜੋ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦਿਨ ਸਿਖਿਆ ਨੀਤੀ ਦੇ ਟੀਚੇ ਤੇ ਉਦੇਸ਼ਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਗੁਣਵੱਤਾਪੂਰਣ ਸਿਖਿਆ ਪ੍ਰਦਾਨ ਕਰ ਕੇ ਵਿਦਿਆਰਥੀਆਂ ਨੂੰ ਗਿਆਨ, ਕੌਸ਼ਲ ਅਤੇ ਮੁੱਲਾਂ ਦੇ ਨਾਲ ਮਜਬੂਤ ਬਨਾਉਣ ਦੇ ਰਾਜ ਸਰਕਾਰ ਦੇ ਵਿਜਨ ਦੇ ਅਨੁਰੂਪ ਹਰਿਆਣਾ ਸਾਲ 2025 ਤਕ ਕੌਮੀ ਸਿਖਿਆ ਨੀਤੀ (ਐਨਈਪੀ) ਦੇ ਸਫਲ ਲਾਗੂ ਕਰਨ ਨੂੰ ਯਕੀਨੀ ਕਰਨ ਦੀ ਦਿ ਾ ਵਿਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਿਖਿਆ ਨੀਤੀ ਨੂੰ ਲਾਗੂ ਕਰ ਕੇ ਇਕ ਉਦਾਹਰਣ ਪੇਸ਼ ਕਰੇਗਾ।ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ, ਐਜੂਕੇਸ਼ਨਿਸਟਸ ਅਤੇ ਹਿੱਤਧਾਰਕਾਂ ਦੇ ਨਾਲ-ਨਾਲ ਬੱਚਿਆਂ ਜੋ ਇਸ ਨੀਤੀ ਦੇ ਮੌਜੂਦਾ ਲਾਭਪਾਤਰ ਹਨ, ਉਨ੍ਹਾਂ ਨੂੰ ਜਾਗਰੁਕ ਕਰਨਾ ਸਮਂੈ ਦੀ ਜਰੂਰਤ ਹੈ।ਉਨ੍ਹਾਂ ਨੇ ਕਿਹਾ ਕਿ ਸਾਲ 2025 ਤਕ ਐਨਈਪੀ ਦੇ ਸਫਲ ਲਾਗੂ ਕਰਨ ਦੇ ਲਈ ਮਹਿਲਾ ਤੇ ਬਾਲ ਵਿਕਾਸ, ਸਕੂਲ ਸਿਖਿਆ, ਉੱਚੇਰੀ ਸਿਖਿਆ ਅਤੇ ਤਕਨੀਕੀ ਸਿਖਿਆ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਰੂਪਰੇਖਾ ਤਿਆਰ ਕੀਤੀ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਐਨਈਪੀ ਨੂੰ ਸਿਫਾਰਿਸ਼ਾਂ ‘ਤੇ ਹਰਿਆਣਾ ਵਿਚ ਵਿਚ ਪਹਿਲਾਂ ਤੋਂ ਹੀ ਕਾਰਜ ਹੋ ਰਿਹਾ ਹੈ ਅਤੇ ਇੱਥੇ ਤਕ ਕਿ ਹਰਿਆਣਾ ਵੱਲੋਂ ਕੀਤੀ ਗਈ ਸਿਫਾਰਿਸ਼ਾਂ ਨੂੰ ਵੀ ਐਨਈਪੀ ਵਿਚ ਸ਼ਾਮਿਲ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਗਿਆਨ, ਕੌਸ਼ਲ ਅਤੇ ਮੁੱਲਾਂ ਦੇ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਜਗਾਰ ਸਮਰੱਥਾ ਵਧਾਉਣ ਦੇ ਲਈ ਮਜਬੂਤ ਬਨਾਉਣਾ ਰਾਜ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ। ਨਵੀਂ ਸਿਖਿਆ ਨੀਤੀ ਵਿਚ ਉੱਚੇਰੀ ਸਿਖਿਆ ਵਿਚ ਮਹਿਲਾਵਾਂ ਦੀ ਭਾਗੀਦਾਰੀ 50 ਫੀਸਦੀ ਹੋਣ ਦੀ ਗਲ ਕਹੀ ਗਈ ਹੈ ਅਤੇ ਹਰਿਆਂਣਾ ਵਿਚ ਹੁਣੀ ਉੱਚੇਰੀ ਸਿਖਿਆ ਵਿਚ ਮਹਿਲਾਵਾਂ ਦੀ ਭਾਗੀਦਾਰੀ 32 ਫੀਸਦੀ ਹੈ ਜਿਸ ਨੂੰ ਜਲਦੀ ਹੀ 50 ਫੀਸਦੀ ਤਕ ਲਿਆਉਣ ਦੇ ਯਤਨ ਕੀਤੇ ਜਾਣਗੇ। ਇਸ ਦੇ ਲਈ ਰਾਜ ਸਰਕਾਰ ਨੇ ਮਹਿਲਾ ਕਾਲਜ ਖੋਲੇ ਹਨ ਅਤੇ ਕੁੜੀਆਂ ਨੂੰ ਕਾਲਜ ਤਕ ਪਹੁੰਚਣ ਲਈ ਟ੍ਰਾਂਸਪੋਰਟ ਸਹੂਲਤਾਂ ਵੀ ਮਹੁਇਆ ਕਰਵਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਐਨਈਪੀ ਦੇ ਸਫਲ ਲਾਗੂ ਕਰਨ ਦੇ ਲਈ ਤਿਆਰ ਕੀਤੇ ਗਏ ਰੋਡਮੈਪ ਦੇ ਅਨੁਸਾਰ ਹਰਿਆਣਾ ਨੇ ਪਹਿਲਾਂ ਤੋਂ ਹੀ ਵੱਧ ਸਮਗਰਅਤੇ ਬਹੁ-ਵਿਸ਼ਅਿਕ ਸਿਖਿਆ ਦ੍ਰਿਸ਼ਟੀਕੋਣ ਅਪਣਾਇਆ ਹੈ।ਉਨ੍ਹਾਂ ਨੇ ਦਸਿਆ ਕਿ ਰਾਜ ਵਿਚ ਬਹੁ-ਵਿਸ਼ਿਅਕ ਸਿਖਿਆ ਅਤੇ ਖੋਜ ਯੂਨੀਵਰਸਿਟੀ ਸਥਾਪਿਤ ਕਰਨ ਦੀ ਯੋਜਨਾ ‘ਤੇ ਕਾਰਜ ਕੀਤਾ ਜਾ ਰਿਹਾ ਹੈ।