ਸ੍ਰੀ ਕਲਾਮ ਵਰਗੀ ਮਹਾਨ ਸ਼ਖਸੀਅਤਾਂ ਨੂੰ ਆਪਣੀ ਪ੍ਰੇਰਣਾ ਸਰੋਤ ਮੰਨ ਕੇ ਨੌਜੁਆਨਾਂ ਨੂੰ ਦੇਸ਼ ਸੇਵਾ ਦੇ ਲਈ ਅੱਗੇ ਆਉਣਾ ਚਾਹੀਦਾ ਹੈ – ਮਨੋਹਰ ਲਾਲ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦੇਸ਼ ਦੇ 11ਵੇਂ ਰਾਸ਼ਟਰਪਤੀ ਮਿਸਾਇਲ ਮੈਨ ਡਾ. ਏ.ਪੀ.ਜੇ ਅਬਦੁਲ ਕਲਾਮ ਦੀ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀ ਕਲਾਮ ਵਰਗੇ ਰਾਸ਼ਟਰ ਦੇ ਪ੍ਰਤੀ ਸਮਰਪਿਤ ਸ਼ਖਸ਼ੀਅਤ ‘ਤੇ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਨੌਜੁਆਨਾਂ ਨੂੰ ਅਜਿਹੀ ਸਖਸ਼ੀਅਤਾਂ ਨੂੰ ਆਪਣਾ ਪ੍ਰੇਰਣਾ ਸਰੋਤ ਮਨ ਕੇ ਦੇਸ਼ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਸ੍ਰੀ ਕਲਾਮ ਵਿਸ਼ਵ ਦੇ ਮੰਨੇ-ਪ੍ਰਮੰਨੇ ਵਿਗਿਆਨਕ ਹੋਣ ਦੇ ਨਾਲ-ਨਾਲ ਸਮਾਜਸੇਵੀ ਤੇ ਉੱਘੇ ਅਧਿਆਪਕ ਵੀ ਸਨ। ਇਕ ਵਿਗਿਆਨਕ ਦੇ ਰੂਪ ਵਿਚ ਦੇਸ਼ ਦੀ ਯੁਵਾ ਪੀੜੀ ਉਨ੍ਹਾਂ ਨੂੰ ਆਪਣਾ ਆਦਰਸ਼ ਮਨਦੀ ਰਹੇਗੀ।ਮੁੱਖ ਮੰਤਰੀ ਨੇ ਕਿਹਾ ਕਿ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਕਹਿੰਦੇ ਸਨ ਕਿ ਅਸੀਂ ਆਪਣਾ ਭਵਿੱਖ ਨਹੀਂ ਬਦਲ ਸਕਦੇ ਪਰ ਆਪਣੀ ਆਦਤਾਂ ਬਦਲੀਆਂ ਜਾ ਸਕਦੀਆਂ ਹਨ ਅਤੇ ਯਕੀਨੀ ਰੂਪ ਨਾਲ ਤੁਹਾਡੀ ਆਦਤ ਹੀ ਤੁਹਾਡਾ ਭਵਿੱਖ ਬਦਲ ਦੇਵੇਗੀ। ਸ੍ਰੀ ਕਲਾਮ ਜੀ ਦੀਆਂ ਇੰਨ੍ਹਾਂ ਗੱਲਾਂ ਦਾ ਯੁਵਾ ਪੀੜੀ ਨੂੰ ਸਦਾ ਹੀ ਅਨੁਸਰਣ ਕਰਨਾ ਚਾਹੀਦਾ ਹੈ।