ਨਵੀਂ ਦਿੱਲੀ 12 ਜੂਨ ਵਿਰਾਸਤ ਸਿੱਖੀਜ਼ਮ ਟਰਸਟ ਦੀ ਸਿੱਖ ਵਿਰਸੇ ਦੀ ਸਾਂਭ ਸੰਭਾਲ ਲਈ ਅਤੇ ਘਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਕੀਤੇ ਜਾ ਰਹੇ ਕੰਮਾਂ ਨੂੰ ਮੁੱਖ ਰੱਖਦਿਆਂ ਹੋਏ ਦਿੱਲੀ ਸਰਕਾਰ ਦੇ ਘਟ ਗਿਣਤੀ ਕਮਿਸ਼ਨ ਵਲੋਂ ਚੇਅਰਮੈਨ ਡਾ. ਜ਼ਫਰਉਲ ਇਸਲਾਮ ਖਾਨ ਅਤੇ ਮੈਂਬਰ ਅਨਸਤਾਸੀਆ ਗਿੱਲ ਨੇ ਵਿਰਾਸਤ ਸਿੱਖੀਜ਼ਮ ਟਰਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੂੰ ਇਕ ਯਾਦਗਾਰੀ ਚਿੰਨ੍ਹ ਅਤੇ ਕਮਿਸ਼ਨ ਦਾ ਕਿਤਾਬਚਾ ਦੇ ਕੇ ਸਨਮਾਨਿਤ ਕੀਤਾ|
ਇਸ ਮੌਕੇ ਡਾ. ਜਫਰਉਲ ਇਸਲਾਮ ਖਾਨ ਅਤੇ ਮੈਂਬਰ ਕਰਤਾਰ ਸਿੰਘ ਕੋਸ਼ਡ ਨੇ ਵਿਰਾਸਤ ਸਿੱਖੀਜ਼ਮ ਟਰਸਟ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਟਰਸਟ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ| ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਵਿਕਰਮ ਸਿੰਘ ਰਹਿਣੀ, ਪਰਮਜੀਤ ਸਿੰਘ ਚੰਢੋਕ, ਪ੍ਰਸਿਧ ਆਰਟਿਸਟ ਐਚ ਆਰ ਡੀ ਸਿੰਘ, ਪ੍ਰਸਿੱਧ ਉਦਯੋਗਪਤੀ ਤਰਵਿੰਦਰ ਸਿੰਘ ਸਭਰਵਾਲ, ਵਿਰਾਸਤ ਸਿੱਖੀਜ਼ਮ ਟਰਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੂੰ ਇਕ ਯਾਦਗਾਰੀ ਚਿੰਨ੍ਹ ਅਤੇ ਕਮਿਸ਼ਨ ਦਾ ਕਿਤਾਬਚਾ ਦੇ ਕੇ ਸਨਮਾਨਿਤ ਕੀਤਾ ਅਤੇ ਸ਼ੁਭ ਇਛਾਵਾਂ ਦਿੱਤੀਆਂ|
ਟ੍ਰਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਕਿਹਾ ਕਿ ਇਸ ਸਨਮਾਨ ਲਈ ਟ੍ਰਸਟ ਦੀ ਸਮੁੱਚੀ ਟੀਮ, ਲੀਗਲ ਟੀਮ ਐਡਵੋਕੇਟ ਨੀਨਾ ਸਿੰਘ, ਸੰਦੀਪ ਸਿੰਘ ਅਤੇ ਅਨਿਮੈਸ਼ਵਰ ਕੌਰ, ਮੈਡੀਕਲ ਟੀਮ, ਯੁੱਧ ਟੀਮ ਹੱਕਦਾਰ ਹੈ ਅਤੇ ਜਿਨ੍ਹਾਂ ਟੀਚਿਆਂ ਨੂੰ ਲੈ ਕੇ ਤਜਿੰਦਰ ਸਿੰਘ ਮਦਾਨ, ਅਵਤਾਰ ਸਿੰਘ ਭੂਰਜੀ, ਪ੍ਰਕਾਸ਼ ਸਿੰਘ ਅਤੇ ਹਰਮਿੰਦਰ ਸਿੰਘ ਨੇ ਇਸ ਟਰਸਟ ਦਾ ਗਠਨ ਕੀਤਾ ਸੀ, ਉਹਨਾਂ ਟੀਚਿਆਂ ਨੂੰ ਹਾਸਲ ਕਰਨ ਲਈ ਟਰਸਟ ਹਮੇਸ਼ਾ ਤਤਪਰ ਰਹਿੰਦਾ ਹੈ|