ਮੁਹਾਲੀ – ਆਰੀਅਨਜ਼ ਗਰੁੱਪ ਆਫ਼ ਕਾਲੇਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਨੇ “ਇੰਟਰਨੈਸ਼ਨਲ ਇੰਗਲਿਸ਼ ਲੈਂਗਵੇਜ ਟੈਸਟ (ਆਈਲੈਟਸ) ਵਿਸ਼ੇ ਤੇ ਇਕ ਵੈਬਿਨਾਰ ਦਾ ਆਯੋਜਨ ਕੀਤਾ। ਸ਼੍ਰੀਮਤੀ ਨਿਧੀ ਮਲਿਕ, ਆਈਲੈਟਸ ਟ੍ਰੇਨਰ ਨੇ ਆਰੀਅਨਜ਼ ਦੇ ਨਰਸਿੰਗ, ਫਾਰਮੇਸੀ, ਲਾਅ, ਇੰਜੀਨੀਅਰਿੰਗ, ਬੀ.ਐਡ ਅਤੇ ਖੇਤੀਬਾੜੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਡਾ ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ।ਨਿਧੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਈਲੈਟਸ ਦਾ ਮੁੱਖ ਉਦੇਸ਼ ਉਨ੍ਹਾਂ ਲੋਕਾਂ ਦੀ ਅੰਗ੍ਰੇਜ਼ੀ ਭਾਸ਼ਾ ਦੀ ਯੋਗਤਾ ਨੂੰ ਮਾਪਣਾ ਹੈ ਜੋ ਉਨ੍ਹਾਂ ਖੇਤਰਾਂ ਵਿੱਚ ਕੰਮ ਕਰਨਾ ਜਾਂ ਅਧਿਐਨ ਕਰਨਾ ਚਾਹੁੰਦੇ ਹਨ ਜਿਥੇ ਅੰਗਰੇਜ਼ੀ ਸੰਚਾਰ ਦੇ ਪ੍ਰਮੁੱਖ ਸਾਧਨਾਂ ਵਜੋਂ ਵਰਤੀ ਜਾਂਦੀ ਹੈ ਅਤੇ ਲਗਭਗ 3.5 ਮਿਲੀਅਨ ਟੈਸਟ ਹਰ ਸਾਲ ਲਏ ਜਾਂਦੇ ਹਨ।ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਜਵਾਬ ਦਿੰਦੇ ਹੋਏ ਉਨਾ ਨੇ ਕਿਹਾ ਕਿ ਆਈਲੈਟਸ ਦੀ ਤਿਆਰੀ ਵਿਦਿਆਰਥੀਆਂ ਨੂੰ ਭਾਸ਼ਾ ਦੇ ਹੁਨਰ ਨੂੰ ਸੁਧਾਰਨ ਵਿੱਚ ਸਹਾਇਤਾ ਕਰੇਗੀ ਅਤੇ ਚੰਗੇ ਅੰਕ ਪ੍ਰਾਪਤ ਕਰਨ ਨਾਲ ਵਿਦਿਆਰਥੀ ਦਾ ਆਤਮ ਵਿਸ਼ਵਾਸ ਵਧੇਗਾ ਅਤੇ ਉਹ ਬਿਨਾਂ ਕਿਸੇ ਭਾਸ਼ਾਈ ਰੁਕਾਵਟਾਂ ਦੇ ਕੋਰਸਾਂ ਨੂੰ ਅਪਣਾਉਣ ਦੇ ਯੋਗ ਹੋ ਜਾਵੇਗਾ। ਦੱਸਣਯੋਗ ਹੈ ਕਿ ਆਰੀਅਨਜ਼ ਗਰੁੱਪ ਆਫ਼ ਕਾਲੇਜਿਜ਼ ਨੇ 500 ਤੋਂ ਵੀ ਵੱਧ ਨਾਮਵਰ ਕਾਲਜਾਂ ਅਤੇ ਕਨੇਡਾ ਦੀਆਂ ਯੂਨੀਵਰਸਿਟੀਆਂ ਨਾਲ ਟਾਈ-ਅਪ ਹੈ। ਵਿਦਿਆਰਥੀ ਆਰੀਅਨਜ਼ ਵਿਖੇ ਕੁਝ ਕੋਰਸਾਂ ਨਾਲ ਆਪਣੀ ਸਿੱਖਿਆ ਦੀ ਸ਼ੁਰੂਆਤ ਕਰ ਸਕਦੇ ਹਨ ਅਤੇ ਕ੍ਰੈਡਿਟ ਟ੍ਰਾਂਸਫਰ ਜਾਂ ਪਾਥਵੇਅ ਪ੍ਰੋਗਰਾਮਾਂ ਤਹਿਤ ਕਨੇਡਾ ਵਿਖੇ ਬਾਕੀ ਕੋਰਸ ਪੂਰੇ ਕਰ ਸਕਦੇ ਹਨ।