ਚੰਡੀਗੜ੍ਹ, 16 ਸਤੰਬਰ 2021 – ਆੱਲ ਇੰਡਿਆ ਜਾਟ ਮਹਾਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਸਟੇਟ ਦੇ ਪ੍ਰਧਾਨ ਹਰਪਾਲ ਸਿੰਘ ਹਰਪੂਰਾ ਨੇ ਕੇਂਦਰ ਸਰਕਾਰ ਦੇ ਕਿਰਸ਼ੀ ਕਾਨੂੰਨਾਂ ਨੂੰ ਰੱਦ ਕਰਦਿਆ ਐਮਐਸਪੀ ਦੀ ਗਰੰਟੀ ਦੇਣ ਲਈ ਬਿੱਲ ਦੀ ਮੰਗ ਕੀਤੀ ਹੈ। ਵੀਰਵਾਰ ਨੂੰ ਚੰਡੀਗੜ੍ਹ ਪ੍ਰੇਸ਼ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਤ ਕਰਦੇ ਹੋਏ ਹਰਪੂਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਸਮਰਥਨ ਦੇਣ ਦਾ ਖੂਲਾ ਐਲਾਨ ਕੀਤਾ।ਇਸ ਮੌਕੇ ਪੰਜਾਬ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਕੰਵਰ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਮਹਾਸਭਾ ਦੇ ਯੂਥ ਵਿੰਗ ਦਾ ਪ੍ਰਧਾਨ ਨਿਯੂਕਤ ਕੀਤਾ ਗਿਆ ਹੈ ਜਦਕਿ ਅਨੂਪ ਸਿੰਘ ਗੋਦਾਰਾ ਨੂੰ ਵਿੰਗ ਦਾ ਮੀਤ ਪ੍ਰਧਾਨ ਨਿਯੂਕਤ ਕੀਤਾ ਗਿਆ ਹੈ। ਸੰਗਠਨ ਨੂੰ ਪੰਜਾਬ ਵਿਚ ਮਜਬੂਤੀ ਪ੍ਰਦਾਨ ਕਰਵਾਉਣ ਦੀ ਦਿਸ਼ਾ ਵਿਚ ਇਸ ਨਿਯੂਕਤੀਆਂ ਹੇਠ ਬਲਵੀਰ ਸਿੰਘ ਢਿਲੋਂ ਨੂੰ ਹੁਸ਼ਿਆਰਪੁਰ ਦਾ ਜਿਲਾ ਪ੍ਰਧਾਨ ਨਿਯੂਕਤ ਕੀਤਾ ਗਿਆ ਹੈ। ਇਸਤੋਂ ਇਲਾਵਾ ਲੱਖਵਿੰਦਰ ਸਿੰਘ ਨੂੰ ਪਠਾਨਕੋਟ ਜਿਲੇ ਦੇ ਮੁੱਖ ਵਿੰਗ ਦਾ ਪ੍ਰਧਾਨ, ਰਸ਼ਮੀ ਚੌਧਰੀ ਨੂੰ ਜਨਰਲ ਸਕੱਤਰ ਪੰਜਾਬ ਅਤੇ ਖੁਸ਼ਬੂ ਚੌਧਰੀ ਨੂੰ ਸਕੱਤਰ ਨਿਯੂਕਤ ਕੀਤਾ ਗਿਆ ਹੈ।
ਇਸ ਮੌਕੇ ਬੋਲਦਿਆਂ ਹਰਪਾਲ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਡੀਜਲ, ਖਾਦਾਂ ਅਤੇ ਹੋਰ ਖੇਤੀ ਬਾੜੀ ਦੀ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਹੋਇਆਂ ਹੈ। ਇਸ ਦੇ ਮੁਕਾਬਲੇ ਕੇਂਦਰ ਸਰਕਾਰ ਨੇ ਕਣਕ ਦੀ ਕੀਮਤ ਵਿੱਚ ਮਾਮੂਲੀ ਵਾਧਾ ਕੀਤਾ ਹੈ। ਸਰਕਾਰ ਵਲੋਂ ਕਣਕ ਦੇ ਐਮਐਸਪੀ ਵਿੱਚ ਦੋ ਫੀਸਦੀ ਦਾ ਮਾਮੂਲੀ ਵਾਧਾ ਕਿਸਾਨਾਂ ਨਾਲ ਧੌਖਾ ਹੈ। ਕੇਂਦਰ ਸਰਕਾਰ ਨੂੰ ਕਣਕ ਦਾ ਘੱਟੋ ਘੱਟ ਮਰਮਥਨ ਮੁੱਲ ਤਿੰਨ ਹਜਾਰ ਤੈਅ ਕਰਨਾ ਚਾਹਿਦਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਕਿਸਾਨ ਕਮੀਸ਼ਨ ਦਾ ਗਠਨ ਕੀਤਾ ਜਾਵੇ ਤਾਂ ਜੋ ਕਿਸਾਨ ਆਪਣੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਉਠਾਉਣ ਲਈ ਇੱਕ ਯੌਗ ਮੋਰਚਾ ਹਾਸਲ ਕਰ ਸਕਣ।
ਪੰਜਾਬ ਸਰਕਾਰ ਵਲੋਂ 2 ਲੱਖ 85 ਹਜਾਰ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਦੇ ਕਰਜੇ ਮੁਆਫ ਕਰਨ ਲਈ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਜਾਟ ਵੈਲਫੇਅਰ ਬੋਰਡ ਦੇ ਗਠਨ ਦੀ ਸਖਤ ਲੌੜ੍ਹ ਹੈ। ਆਲ ਇੰਡਿਆ ਜਾਟ ਮਹਾਸਭਾ ਦਾ ਇੱਕ ਵਫਦ ਇਸ ਸੰਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਛੇਤੀ ਹੀ ਮੁਲਾਕਾਤ ਕਰੇਗਾ।
ਹਰਪਾਲ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਪੰਜ ਏਕੜ ਤੱਕ ਦੇ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਜਾਵੇ ਅਤੇ ਕਿਹਾ ਕਿ ਜੇਕਟ ਕਿਸਾਨਾਂ ਦੀਆਂ ਫਸਲਾਂ ਵੱਖ ਵੱਖ ਸਮਿਆਂ ਤੇ ਨੁਕਸਾਨਿਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਮੁਆਵਜਾ ਦੇਣ ਦੀ ਨੀਤੀ ਬਣਾਈ ਜਾਣੀ ਚਾਹਿਦੀ ਹੈ