ਮੁਹਾਲੀ – ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਯੂ.ਟੀ, ਚੰਡੀਗੜ੍ਹ ਨੇ ਉਭਰ ਰਹੇ ਕਾਨੂੰਨ ਪੇਸ਼ੇਵਰਾਂ ਲਈ ਸਮਰ ਈ-ਇੰਟਰਨਸ਼ਿਪ ਪ੍ਰੋਗਰਾਮ ਆਯੋਜਿਤ ਕੀਤਾ। ਇਸ ਈ-ਇੰਟਰਨਸ਼ਿਪ ਪ੍ਰੋਗਰਾਮ ਤਹਿਤ ਆਰੀਅਨਜ਼ ਕਾਲਜ ਆਫ਼ ਲਾਅ ਦੇ 50 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਵਿਦਿਆਰਥੀ ਆਨਲਾਈਨ ਵੱਖ-ਵੱਖ ਉੱਘੀਆਂ ਸ਼ਖਸੀਅਤਾਂ ਨੂੰ ਮਿਲੇ ਜਿਨ੍ਹਾਂ ਨੇ ਕਾਨੂੰਨੀ ਸਹਾਇਤਾ ਅਤੇ ਸੇਵਾਵਾਂ ਦੇ ਢਾਚੇ ਤੋਂ ਇਲਾਵਾ ਸਾਖਰਤਾ ਪ੍ਰੋਗਰਾਮਾਂ ਅਤੇ “ਸਾਰਿਆਂ ਲਈ ਨਿਆਂ ਤੱਕ ਪਹੁੰਚ” ਲਈ ਬਣਾਈਆਂ ਗਈਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ lਇਸ 2 ਹਫਤਿਆਂ ਦੇ ਈ-ਇੰਟਰਨਸ਼ਿਪ ਵਿੱਚ ਵੱਖ ਵੱਖ ਕਾਨੂੰਨੀ ਮਾਹਰ, ਮਨੋਵਿਗਿਆਨਕ ਅਤੇ ਸਮਾਜ ਸੁਧਾਰਕ ਸ਼ਾਮਲ ਹੋਏ। ਸ਼੍ਰੀ ਅਸ਼ੋਕ ਕੇ ਆਰ ਮਾਨ; ਸੀਜੇਐਮ-ਕਮ- ਸੈਕਟਰੀ, ਡੀਐਲਐਸਏ, ਯੂ.ਟੀ ਚੰਡੀਗੜ੍ਹ, ਸ਼੍ਰੀ ਰਾਜੇਸ਼ਵਰ ਸਿੰਘ; ਲਾਅ ਅਫਸਰ, ਐਸਐਲਐਸਏ, ਯੂ.ਟੀ ਚੰਡੀਗੜ੍ਹ, ਸ਼੍ਰੀਮਤੀ ਸੀਮਾ ਪਾਸਰੀਚਾ; ਮੈਡੀਟੇਸ਼ਨ ਦੇ ਮਾਸਟਰ ਟ੍ਰੇਨਰ, ਸ਼੍ਰੀ ਨੀਲ ਰੌਬਰਟਸ; ਚੀਫ ਕੋਆਰਡੀਨੇਟਰ, ਡੀਐਲਐਸਏ, ਚੰਡੀਗੜ੍ਹ; ਡਾ. ਸਤਿੰਦਰ ਕੌਰ, ਚੇਅਰਪਰਸਨ, ਬਾਲ ਭਲਾਈ ਕਮੇਟੀ, ਚੰਡੀਗੜ੍ਹ; ਡਾ. ਮਦਨਜੀਤ ਸਹੋਤਾ, ਮੈਂਬਰ, ਜੁਵੇਨਾਈਲ ਜਸਟਿਸ ਬੋਰਡ, ਯੂ.ਟੀ ਚੰਡੀਗੜ੍ਹ; ਸ਼੍ਰੀ ਜੇ.ਐਸ. ਜੈਰਾ; ਪ੍ਰਿੰਸੀਪਲ, ਇੰਸਟੀਚਿਉਟ ਫਾਰ ਦਿ ਬਲਾਇੰਡ, ਚੰਡੀਗੜ੍ਹ, ਸ਼੍ਰੀ ਧਨੰਜੈ ਅਤੇ ਸ੍ਰੀ ਸਿਮਰਨਜੀਤ ਸਿੰਘ, ਪ੍ਰਤੀਨਿਧ, ਟ੍ਰਾਂਸਜੈਂਡਰ ਕਮਿਊਨਿਟੀ; ਸ਼੍ਰੀ ਵੀ.ਕੇ ਕਪੂਰ (ਸੇਵਾਮੁਕਤ ਆਈਪੀਐਸ); ਮੈਂਬਰ, ਸਥਾਈ ਲੋਕ ਅਦਾਲਤ; ਸ਼੍ਰੀ ਵਿਕਰਮਜੀਤ ਗੋਦਵਾਨੀ; ਇੰਚਾਰਜ, ਪ੍ਰੋਟੈਕਸ਼ਨ ਹੋਮ ਅਤੇ ਸ਼੍ਰੀਮਤੀ ਸੋਨਲ ਕਾਲੀਆ, ਸੀਨੀਅਰ ਸੁਪਰਵਾਈਜ਼ਰ, ਵੂਮੈਨ ਐਂਡ ਚਾਈਲਡ ਹੈਲਪਲਾਈਨ (181); ਡਾ. ਉਪਨੀਤ ਲਾਲੀ, ਡਿਪਟੀ ਡਾਇਰੈਕਟਰ, ਇੰਸਟੀਚਿਊਟ ਆਫ ਕੋਰੇਕਸ਼ਨਲ ਐਡਮਨਿਸਟ੍ਰੇਸ਼ਨ ਆਦਿ ਨੇ ਵੱਖ-ਵੱਖ ਸਮਾਜਿਕ ਅਤੇ ਕਾਨੂੰਨੀ ਵਿਸ਼ਿਆਂ ‘ਤੇ ਇੰਟਰਨਸ ਨੂੰ ਸੰਬੋਧਿਤ ਕੀਤਾ੍ਟ ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਮਾਨਯੋਗ ਜਸਟਿਸ ਜਸਵੰਤ ਸਿੰਘ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਮ ਕਾਰਜਕਾਰੀ ਚੇਅਰਮੈਨ, ਅਤੇ ਟੀਮ ਨਾਲ ਵਿਦਿਆਰਥੀਆਂ ਨੂੰ ਗੱਲਬਾਤ ਕਰਨ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਅੱਗੇ ਸ਼੍ਰੀ ਅਸ਼ੋਕ ਕੇ ਆਰ ਮਾਨ, ਸੀਜੇਐਮ ਕਮ ਸੈਕਟਰੀ, ਡੀਐਲਐਸਏ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਕਾਦਮਿਕ ਦੇ ਸ਼ੁਰੂਆਤੀ ਪੜਾਅ ‘ਤੇ ਪ੍ਰਾਪਤ ਕੀਤਾ ਗਿਆਨ ਅਤੇ ਅਨੁਭਵ ਵਿਦਿਆਰਥੀਆਂ ਦੇ ਪੇਸ਼ੇਵਰ ਕਰੀਅਰ ਵਿਚ ਬਹੁਤ ਮਹੱਤਵਪੂਰਣ ਹੋਵੇਗਾ।ਸ਼੍ਰੀਮਤੀ ਪੁਨੀਤ ਕੌਰ ਅਤੇ ਸ਼੍ਰੀਮਾਨ ਅੰਕੁਰ ਗਰਗ, ਜੋ ਆਰੀਅਨਜ਼ ਕਾਲਜ ਆਫ਼ ਲਾਅ ਤੋਂ ਇੰਟਰਨਸ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਡੀਐਲਐਸਏ, ਯੂਟੀ ਚੰਡੀਗੜ੍ਹ ਦੀ ਟੀਮ ਨਾਲ ਸਿੱਖਣ ਦਾ ਸ਼ਾਨਦਾਰ ਤਜਰਬਾ ਮਿਲਿਆ ਜਿਸ ਨੇ ਉਨ੍ਹਾਂ ਨੂੰ ਸਮਾਜਿਕ ਅਤੇ ਆਰਥਿਕ ਰੁਕਾਵਟਾਂ ਕਾਰਨ ਕੁਝ ਵਰਗਾਂ ਦੀਆਂ ਦਰਪੇਸ਼ ਮੁਸ਼ਕਲਾਂ ਅਤੇ ਚੁਣੌਤੀਆਂ ਬਾਰੇ ਜਾਗਰੂਕ ਕੀਤਾ।