ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਡਾਇਰੈਕਟਰ ਟੇਡ੍ਰੋਸ ਅਦਹਾਨੋਮ ਗੇਬ੍ਰੇਯੇਸਸ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆਂ ਕੋਰੋਨਾ ਮਹਾਮਾਰੀ ਦੇ ਬਹੁਤ ਖਤਰਨਾਕ ਦੌਰ ਵਿੱਚ ਹੈ ਜਿਸ ਦੇ ਡੈਲਟਾ ਵਰਗੇ ਰੂਪ ਜ਼ਿਆਦਾ ਖਤਰਨਾਕ ਹਨ ਅਤੇ ਸਮੇਂ ਦੇ ਨਾਲ ਲਗਾਤਾਰ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਦੀ ਘੱਟ ਆਬਾਦੀ ਨੂੰ ਟੀਕੇ ਲੱਗੇ ਹਨ ਉਥੇ ਹਸਪਤਾਲਾਂ ਵਿੱਚ ਫਿਰ ਤੋਂ ਮਰੀਜ਼ਾਂ ਦੀ ਗਿਣਤੀ ਵੱਧਣ ਲੱਗੀ ਹੈ। ਉਨ੍ਹਾਂ ਕਿਹਾ ਕਿ ਡੈਲਟਾ ਵਰਗੇ ਰੂਪ ਜ਼ਿਆਦਾ ਖਤਰਨਾਕ ਹਨ ਤੇ ਕਈ ਦੇਸ਼ਾਂ ਵਿੱਚ ਇਹ ਫੈਲ ਰਿਹਾ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਦੇ ਬਹੁਤ ਖਤਰਨਾਕ ਦੌਰ ਵਿੱਚ ਹਨ।ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਹੁਣ ਤੱਕ ਖਤਰੇ ਤੋਂ ਬਾਹਰ ਨਹੀਂ ਹੈ। ਡੈਲਟਾ ਵੇਰੀਐਂਟ ਖਤਰਨਾਕ ਹੈ ਅਤੇ ਇਹ ਸਮੇਂ ਦੇ ਨਾਲ-ਨਾਲ ਬਦਲ ਰਿਹਾ ਹੈ ਜਿਸ ਤੇ ਲਗਾਤਾਰ ਨਜ਼ਰ ਰੱਖਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਡੈਲਟਾ ਰੂਪ ਘੱਟ ਤੋਂ ਘੱਟ 98 ਦੇਸ਼ਾਂ ਵਿੱਚ ਪਾਇਆ ਗਿਆ ਹੈ ਅਤੇ ਉਨ੍ਹਾਂ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਜਿਥੇ ਘੱਟ ਤੇ ਜ਼ਿਆਦਾ ਟੀਕਾਕਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਨ ਸਿਹਤ ਅਤੇ ਸਮਾਜਿਕ ਉਪਾਅ ਵਰਗੀ ਸਖਤ ਨਿਗਰਾਨੀ ਜਾਂਚ, ਸ਼ੁੁਰੂਆਤੀ ਪੱਧਰ ਤੇ ਬੀਮਾਰੀ ਦਾ ਪਤਾ ਲਾਉਣਾ ਇਕਾਂਤਵਾਸ ਅਤੇ ਮੈਡੀਕਲ ਦੇਖਭਾਲ ਹੁਣ ਵੀ ਅਹਿਮ ਹਨ। ਡਬਲਯੂ. ਐੱਚ. ਓ. ਦੇ ਡਾਇਰੈਕਟਰ ਨੇ ਕਿਹਾ ਕਿ ਮਾਸਕ ਲਾਉਣਾ, ਸਮਾਜਿਕ ਦੂਰੀ, ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਬਚਣਾ ਅਤੇ ਘਰਾਂ ਨੂੰ ਹਵਾਦਾਰ ਰੱਖਣ ਦੀ ਪੂਰੀ ਵਿਵਸਥਾ ਅਹਿਮ ਹੈ।ਉਨ੍ਹਾਂ ਦੁਨੀਆ ਭਰ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਇਕੱਠੇ ਮਿਲ ਕੇ ਇਹ ਯਕੀਨੀ ਕਰੋ ਕਿ ਅਗਲੇ ਸਾਲ ਤੱਕ ਹਰ ਦੇਸ਼ ਦੀ 70 ਫੀਸਦੀ ਆਬਾਦੀ ਨੂੰ ਕੋਰੋਨਾ ਰੋਕੂ ਟੀਕਾ ਲੱਗ ਜਾਵੇ ਤਾਂ ਕਿ ਵਾਇਰਸ ਦੇ ਇਸ ਖਤਰਨਾਕ ਰੂਪ ਨੂੰ ਖਤਮ ਕੀਤਾ ਜਾ ਸਕੇ।