ਨਵੀਂ ਦਿੱਲੀ – ਦਿੱਲੀ ਵਿੱਚ ਕੋਵਿਡ-19 ਮਹਾਮਾਰੀ ਦੀ ਰਫ਼ਤਾਰ ਤੇ ਬਰੇਕ ਲਗਾਉਣ ਦੇ ਨਾਲ-ਨਾਲ ਸਰਕਾਰ ਨੇ ਪਾਬੰਦੀਆਂ ਵਿੱਚ ਜਾਰੀ ਛੋਟ ਵਿੱਚ ਵਾਧਾ ਕੀਤਾ ਹੈ। ਅਨਲਾਕ 6 ਦੇ ਤਹਿਤ ਦਿੱਲੀ ਵਿੱਚ ਅੱਜ ਤੋਂ ਸਟੇਡੀਅਮ/ ਸਪੋਰਟਸ ਕਾਪਲੈਕਸ ਖੁੱਲ੍ਹ ਸਕਦੇ ਹਨ।ਜਿਕਰਯੋਗ ਹੈ ਕਿ ਕੋਵਿਡ ਦੇ ਘਟਦੇ ਇਨਫੈਕਸ਼ਨ ਦੇ ਬਾਵਜੂਦ ਵੀ ਕੁਝ ਚੀਜ਼ਾਂ ਤੇ ਸਖ਼ਤੀ ਜਾਰੀ ਰਹੇਗੀ ਜਿਵੇਂ ਸਿਨੇਮਾ ਹਾਲ, ਬੈਂਕਵੇਟ ਹਾਲ ਨਹੀਂ ਖੁੱਲ੍ਹਣਗੇ। ਰਾਜਨੀਤਿਕ ਅਤੇ ਸਮਾਜਿਕ ਸਮਾਗਮਾਂ ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਸਕੂਲ, ਕਾਲਜ, ਸਪਾਅ, ਅਮਊਜਮੈਂਟ ਪਾਰਕਾਂ ਤੇ ਪਹਿਲਾਂ ਦੀ ਤਰ੍ਹਾਂ ਪਾਬੰਦੀਆਂ ਰਹਿਣਗੀਆਂ।ਸਟੇਡੀਅਮ ਖੋਲ੍ਹਣ ਨਾਲ ਹੀ ਸ਼ਰਤ ਰੱਖੀ ਗਈ ਹੈ ਕਿ ਦਰਸ਼ਕ ਇੱਥੇ ਨਹੀਂ ਜਾ ਸਕਣਗੇ। ਦਿੱਲੀ ਸਰਕਾਰ ਨੇ ਇਸ ਲਈ ਕੁਝ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਦਿੱਲੀ ਵਿੱਚ ਸਟੇਡੀਅਮ ਜਾਂ ਸਪੋਰਟਸ ਕਾਪਲੈਕਸ ਖੋਲ੍ਹਣ ਦੀ ਆਗਿਆ ਸਿਰਫ਼ ਟਰੇਨਿੰਗ ਲਈ ਸੀ। ਸਟੇਡੀਅਮ ਵਿੱਚ ਉਹੀ ਲੋਕ ਜਾ ਸਕਦੇ ਸੀ ਜੋ ਟਰੇਨਿੰਗ ਲਈ ਕਿਸੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਸਪੋਰਟਸ ਈਵੇਂਟ ਵਿੱਚ ਹਿੱਸਾ ਲੈਣ ਵਾਲੇ ਹਨ। ਨਾਲ ਹੀ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਸਪੋਰਟਸ ਸਮਾਗਮ ਕਰਵਾਉਣ ਲਈ ਵੀ ਆਗਿਆ ਦਿੱਤੀ ਗਈ ਸੀ।