ਜਲੰਧਰ, 9 ਨਵੰਬਰ 2021- ਇੰਡੀਅਨ ਸ਼ਡਿਊਲਡ ਕਾਸਟਸ ਵੈੱਲਫੇਅਰ ਐਸੋਸੀਏਸ਼ਨ ਯੂ ਕੇ ਦੀ ਪੰਜਾਬ ਬਰਾਂਚ ਵੱਲੋਂ ਸ੍ਰੀ ਰਤਨਾ ਰਾਮ ਪਾਲ ਦੀ ਨਿੱਘੀ ਯਾਦ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ।
ਯੂ ਕੇ ਬਰਾਂਚ ਦੇ ਜਨਰਲ ਸਕੱਤਰ ਲੇਖ ਰਾਜ ਪਾਲ, ਪੰਜਾਬ ਬਰਾਂਚ ਦੇ ਪ੍ਰਧਾਨ ਪਰਮਜੀਤ ਸਿੰਘ ਜੱਸਲ, ਜਨਰਲ ਸਕੱਤਰ ਗਿਆਨ ਸਿੰਘ ਅਤੇ ਖ਼ਜ਼ਾਨਚੀ ਹਰਬੰਸ ਹੀਉਂ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਸਮਾਗਮ 14 ਨਵੰਬਰ ਐਤਵਾਰ ਨੂੰ ਸਵੇਰੇ 10 ਵਜੇ ਜਠੇਰੇ ਭੂੰਡਪਾਲ ਪਿੰਡ ਹੀਉਂ ਵਿਖੇ ਹੋਵੇਗਾ।
ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਗਿਆਨ ਚੰਦ ਕੌਲ, ਪ੍ਰੋ. ਸੁਰਿੰਦਰ ਅਜਨਾਤ ਅਤੇ ਸੰਤੋਖ ਲਾਲ ਵਿਰਦੀ ਐਡਵੋਕੇਟ ਸ਼ਾਮਿਲ ਹੋਣਗੇ। ਮੁੱਖ ਮਹਿਮਾਨ ਵਜੋਂ ਪ੍ਰੋ. ਜਗਮੋਹਨ ਸਿੰਘ ਸੂਬਾ ਜਨਰਲ ਸਕੱਤਰ ਜਮਹੂਰੀ ਅਧਿਕਾਰ ਸਭਾ ਪੰਜਾਬ ਸ਼ਿਰਕਤ ਕਰਨਗੇ।
ਇਸ ਸਮਾਗਮ ਵਿੱਚ ਬੁਲਾਰੇ ਦਲਿਤਾਂ ਦੀ ਤਰਸਮਈ ਹਾਲਤ ਕਿਵੇਂ ਸੁਧਰੇ ਵਿਸ਼ੇ ਉੱਪਰ ਵਿਚਾਰ ਚਰਚਾ ਕਰਨਗੇ। ਇਸ ਮੌਕੇ ‘ਤੇ ਐਸੋਸੀਏਸ਼ਨ ਦੇ ਯਤਨਾਂ ਸਦਕਾ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰ ਚੁੱਕੀਆਂ ਸ਼ਖ਼ਸੀਅਤਾਂ ਅਤੇ ਸਫਲਤਾ ਵੱਲ ਵੱਧ ਰਹੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ।