ਚੰਡੀਗੜ੍ਹ – ਹਰਿਆਣਾ ਦੇ ਬਿਜਲੀ ਮੰਤਰੀ ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਸੂਬੇ ਵਿਚ ਬਿਜਲੀ ਚੋਰੀ ਰੋਕਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਬੀਤੇ 2 ਦਿਨਾਂ ਵਿਚ ਬਿਜਲੀ ਚੋਰੀ ਦੇ ਲਗਭਗ 5508 ਮਾਮਲੇ ਮਾਮਲੇ ਸਾਹਮਣੇ ਆਏ ਹਨ।ਸ੍ਰੀ ਬਣਜੀਤ ਸਿੰਘ ਨੇ ਅੱਜ ਇੱਥੇ ਮੀਡੀਆ ਕਰਮਚਾਰੀਆਂ ਨਾਲ ਇਹ ਜਾਣਕਾਰੀ ਸਾਂਝੀਹ ਕਰਦੇ ਹੋਏ ਦਸਿਆ ਕਿ ਸੀਐਮ ਫਲਾਇੰਗ ਸਕੁਆਡ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਉੱਤਰ ਹਰਿਆਣਾ ਬਿਜਲੀ ਵੰਡ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਵਿਜੀਲੈਂਸ ਅਤੇ ਪੁਲਿਸ ਕਰਮਚਾਰੀਆਂ ਸਮੇਤ 507 ਟੀਮਾਂ ਦਾ ਗਠਨ ਕਰਕੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਨੇ ਦਸਿਆ ਕਿ ਛਾਪੇਮਾਰੀ ਦੌਰਾਨ ਮਰਗੀ ਫਾਰਮ, ਉਦਯੋਗ, ਮੋਬਾਇਲ ਟਾਵਰ, ਵਾਟਰ ਆਰਓ, ਪਾਣੀ ਅਤੇ ਦੁੱਧ ਚਿਲਿੰਗ ਪਲਾਂਟ, ਇੱਟ ਭੱਠਿਆਂ, ਕੋਲਡ ਸਟੋਰ ਅਤੇ ਸੜਕ ਕਿਨਾਰੇ ਸਥਿਤ ਢਾਂਬਿਆਂ ਸਮੇਤ ਲਗਭਗ 23,052 ਪਰਿਸਰਾਂ ਦੀ ਜਾਂਓ ਕੀਤੀ ਗਈ ਜਿਨ੍ਹਾਂ ਵਿੱਚੋਂ ਬਿਜਲੀ ਚੋਰੀ ਦੇ ਲਗਭਗ 5364 ਮਾਮਲੇ ਸਾਹਮਣੇ ਆਏ ਹਨ।ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਛਾਪੇਮਾਰੀ ਦੇ ਬਾਅਦ ਬਿਜਲੀ ਚੋਰੀ ਕਰਨ ਵਾਲਿਆਂ ਦੇ ਖਿਲਾਫ ਐਫਆਈਆਰ ਦਰਜ ਕਰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਬਿਜਲੀ ਕਨੈਕਸ਼ਨ ਵੀ ਕੱਟੇ ਗਏ। ਉਨ੍ਹਾਂ ਨੇ ਕਿਹਾ ਕਿ ਹੁਣ ਤਕ 12.5 ਮੇਗਾਵਾਟ ਤੋਂ ਵੱਧ ਬਿਜਲੀ ਚੋਰੀ ਦਾ ਖੁਲਾਸਾ ਹੋ ਚੁੱਕਾ ਹੈ ਅਤੇ ਡਿਫਾਲਟਰਾਂ ‘ਤੇ ਲਗਭਗ 24 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਬਿਜਲੀ ਮੰਤਰੀ ਨੇ ਦਸਿਆ ਕਿ ਬਿਜਲੀ ਚੋਰੀ ਦੇ ਮਾਮਲਿਆਂ ਦਾ ਖੁਲਾਸਾ ਹੋਣ ਨਾਲ ਸੂਬੇ ਦੇ ਬਿਜਲੀ ਵਿਭਾਗ ਦੇ ਮਾਲ ਵਿਚ ਕਰੋੜਾਂ ਰੁਪਏ ਦਾ ਵਾਧਾ ਹੋਵੇਗਾ ਜਿਸ ਨਾਲ ਬਿਜਲੀ ਕਟੌਤੀ ਵਿਚ ਕਮੀ ਆਵੇਗੀ ਅਤੇ ਵਪਾਰ ਅਤੇ ਘਰੇਲੂ ਖੇਤਰ ਵਿਚ ਬਿਜਲੀ ਦੀ ਸਪਲਾਈ ਵਧੇਗੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਸਥਾਈ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟੇ ਗਏ ਹਨ, ਉਹ ਹੁਣ ਆਪਣਾ ਬਕਾਇਆ ਅਦਾ ਕਰ ਨਵੇਂ ਬਿਜਲੀ ਕਨੈਕਸ਼ਨ ਲਗਵਾਉਣਗੇ ਉਦੋਂ ਇਸ ਤੋਂ ਵੀ ਬਿਜਲੀ ਖੇਤਰ ਵਿਚ ਵੱਧ ਮਾਲ ਆਵੇਗਾ।ਉਨ੍ਹਾਂ ਨੇ ਕਿਹਾ ਕਿ ਇਸ ਛਾਪੇਮਾਰੀ ਦੇ ਫਲਸਰੂਪ ਹੋਰ ਬਿਜਲੀ ਖਪਤਕਾਰਾਂ ਵਿਚ ਵੀ ਬਿਜਲੀ ਚੋਰੀ ਨਾ ਕਰਨ ਦਾ ਸੰਦੇਸ਼ ਜਾਵੇਗਾ।