ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਿਛਲੇ ਪੰਜ ਸਾਲਾਂ ਤੋਂ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀਆਂ (ਸੀਐਮਜੀਜੀਏ) ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਹੈ। ਇਹ ਸਹਿਯੋਗੀ ਸਿਧਾਂਤਿਕ ਰੂਪ ਨਾਲ ਮੰਜੂਰ ਸਰਕਾਰੀ ਯੋਜਨਾਵਾਂ ਨੂੰ ਫੀਲਡ ਵਿਚ ਸਥਾਨਕ ਪ੍ਰਸਾਸ਼ਨ ਦੇ ਨਾਲ ਤਾਲਮੇਲ ਕਰ ਸਫਲ ਲਾਗੂ ਕਰਨ ਵਿਚ ਸਮਰਪਿਤ ਟੀਮ ਵਜੋ ਕਾਰਜ ਕਰਦੇ ਹਨ। ਹਰਿਆਣਾ ਦੇ ਇਸ ਪੋ੍ਰਗ੍ਰਾਮ ਦੀ ਕੌਮੀ ਪੱਧਰ ‘ਤੇ ਵੀ ਸ਼ਲਾਘਾ ਹੋਈ ਅਤੇ ਕੁੱਝ ਸੂਬਿਆਂ ਨੇ ਇਸ ਦਾ ਅਨੁਸਰਣ ਕਰਨ ਦੀ ਪਹਿਲ ਕੀਤੀ ਹੈ।ਸ੍ਰੀ ਮਨੋਹਰ ਲਾਲ ਕਲ ਦੇਰ ਸ਼ਾਮ ਹਰਿਆਣਾ ਨਿਵਾਸ ਵਿਚ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀਆਂ ਦੇ ਪੰਚਵੇਂ ਬੈਚ ਦੇ ਪਾਸਿੰਗ-ਆਊਟ ਮੌਕੇ ‘ਤੇ ਬੋਲ ਰਹੇ ਸਨ। ਸੀਐਮਜੀਜੀਏ ਨੂੰ ਸੀਐਸਆਰ ਰਾਹੀਂ ਸਹਿਯੋਗ ਦੇਣ ਵਾਲੀ ਪਾਰਟਨਰ ਦੇ ਪ੍ਰਤੀਨਿਧੀ ਵਰਚੂਅਲੀ ਪੋ੍ਰਗ੍ਰਾਮ ਨਾਲ ਜੁੜੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ 5 ਸਾਲਾਂ ਤੋਂ ਸੀਐਮਜੀਜੀਏ ਪੋ੍ਰਗ੍ਰਾਮ ਜਮੀਨੀ ਪੱਧਰ ‘ਤੇ ਯੋਜਨਾਵਾਂ ਅਤੇ ਸੇਵਾਵਾਂ ਦੇ ਵੰਡ ਵਿਚ ਸਾਕਾਰਾਤਮਕ ਨਤੀਜੇ ਦਿੰਦਾ ਰਿਹਾ ਹੈ। ਕੋਵਿਡ-19 ਵਿਸ਼ਵ ਮਹਾਮਾਰੀ ਦੌਰਾਨ ਆਏ ਸੰਕਟ ਦੇ ਸਮੇਂ ਵਿਚ ਵੀ ਇਸ ਬੈਚ ਦੇ ਸੁਸ਼ਾਸਨ ਸਹਿਯੋਗੀਆਂ ਨੇ ਬਿਹਤਰੀਨ ਕੰਮ ਕੀਤਾ ਹੈ ਜੋ ਸ਼ਲਾਘਾਯੋਗ ਹੈ। ਪੋਸਟ ਕੋਵਿਡ ਪ੍ਰਬੰਧਨ ‘ਤੇ ਵੀ ਕੁੱਝ ਸੁਸਾਸ਼ਨ ਸਹਿਯੋਗੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ, ਸਰਕਾਰ ਦੀ ਫਲੈਕਸ਼ਿਪ ਯੋਜਨਾਵਾਂ ਜਿਵੇਂ ਪਰਿਵਾਰ ਪਹਿਚਾਣ ਪੱਤਰ, ਈ-ਆਫਿਸ, ਅੰਤੋਦੇਯ ਸਰਲ, ਪਲੇ-ਵੇ ਸਕੂਲ, ਮਹਿਲਾਵਾਂ ਦੀ ਸੁਰੱਖਿਆ, ਸੂਖਮ ਹਰਿਆਣਾ ਤੇ ਸਕਿਲ ਡਿਵੇਪਮੈਂਟ ਰਾਜ ਵਿਚ ਲਿੰਗਨੁਪਾਤ ਵਿਚ ਸੁਧਾਰ, ਅੰਗ ਦਾਨ ਅਤੇ ਟ੍ਰਾਂਸਪਲਾਂਟ , ਏਨੀਮਿਆ ਹੱਲ ਦੇ ਨਾਲ-ਨਾਲ ਠੋਸ ਕੂੜਾ ਪ੍ਰਬੰਧਨ ਵਰਗੀ ਵੱਖ-ਵੱਖ ਪਰਿਯੋਜਨਾਵਾਂ ‘ਤੇ ਕਾਰਜ ਕੀਤਾ ਹੈ।ਵਰਨਣਯੋਗ ਹੈ ਕਿ ਹਰਿਆਣਾ ਵਿਚ ਯੁਵਾ ਪੇਸ਼ੇਵਰਾਂ ਨੂੰ ਸਰਕਾਰ ਦੇ ਨਾਲ ਕਾਰਜ ਕਰਨ ਦਾ ਮੌਕਾ ਪ੍ਰਦਾਨ ਕਰਨ ਅਤੇ ਜਨਤਕ ਸੇਵਾ ਵੰਡ ਵਿਚ ਸੁਧਾਰ ਲਿਆਉਣ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸਾਲ 2016 ਵਿਚ ਇਸ ਪੋ੍ਰਗ੍ਰਾਮ ਦੀ ਕਲਪਣਾ ਕੀਤੀ ਗਈ ਸੀ ਅਤੇ ਇਸ ਦੇ ਲਈ ਅਸ਼ੋਕਾ ਯੂਨੀਵਰਸਿਟੀ ਸੋਨੀਪਤ ਦੇ ਨਾਲ ਪੋ੍ਰਗ੍ਰਾਮ ਦੀ ਰੂਪ ਰੇਖਾ ਤਿਆਰ ਕਰਨ ਤੇ ਪੜਾਅਵਾਰ ਢੰਗ ਨਾਲ ਇਸ ਨੂੰ ਅੱਗੇ ਵਧਾਉਣ ਦੇ ਲਈ ਸਮਝੌਤਾ ਮੈਮੋ ‘ਤੇ ਹਸਤਾਖਰ ਕੀਤੇ ਗਏ। ਪਿਛਲੇ ਪੰਜ ਸਾਲਾਂ ਦੌਰਾਨ 123 ਯੁਵਾ ਪੇਸ਼ੇਵਰਾਂ ਨੇ ਮੁੱਖ ਮੰਤਰੀ ਦਫਤਰ ਦੇ ਨਾਲ-ਨਾਲ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਸੀਐਮਜੀਜੀਏ ਵਜੋ ਅਭਿਨਵ ਪਹਿਲਾਂ ਰਾਹੀਂ ਸੁਸਾਸ਼ਨ ਦੀ ਅਵਧਾਰਣਾ ਦੇ ਨਾਲ ਕਾਰਜ ਕੀਤਾ ਹੈ। ਕਾਰਜ ਕਰਨ ਦਾ ਮਿਸ਼ਰਿਤ ਦ੍ਰਿਸ਼ਟੀਕੋਣ ਨੌਜੁਆਨਾਂ ਦੇ ਵਿਚ ਬਹੁਤ ਸਫਲ ਰਿਹਾ ਅਤੇ ਐਸਤਨ, ਹਰ ਬੈਚ ਵਿਚ ਭਾਰਤ ਦੇ ਜਿਆਦਾਤਰ ਸੂਬਿਆਂ ਦੇ ਉਮੀਦਵਾਰ ਸਨ। ਮੁੱਖ ਮੰਤਰੀ ਨੇ ਇਸ ਗਲ ‘ਤੇ ਵੀ ਖੁਸ਼ੀ ਜਾਹਰ ਕੀਤੀ ਕਿ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀਆਂ ਨੇ ਸਰਕਾਰੀ ਕੰਮਾਂ ਵਿਚ ਪਾਰਦਰਸ਼ਿਤਾ ਲਿਆਉਣਾ, ਭ੍ਰਿਸ਼ਟਾਚਾਰ ਦੇ ਪ੍ਰਤੀ ਜੀਰੋ ਟੋਲਰੇਂਸ ਅਪਨਾਉਣਾ ਅਤੇ ਅੰਤੋਦੇਯ ਦੀ ਭਾਵਨਾ ਦੇ ਨਾਲ ਕਾਰਜ ਕਰਨ ਦੇ ਉਨ੍ਹਾਂ ਦੇ ਵਿਜਨ ਨੂੰ ਕਾਫੀ ਹੱਦ ਤਕ ਮੂਰਤ ਰੂਪ ਦਿੱਤਾ ਹੈ।ਸੀਐਮਜੀਜੀਏ ਦੇ ਪੋ੍ਰਗ੍ਰਾਮ ਨਿਦੇਸ਼ਕ, ਡਾ. ਰਾਕੇਸ਼ ਗੁਪਤਾ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੂਰੇ ਰਾਜ ਵਿਚ ਨਾਗਰਿਕ ਸੇਵਾ ਵੰਡ ਪ੍ਰਣਾਲੀ ਵਿਚ ਕੁਸ਼ਲਤਾ ਤੇ ਪਾਰਦਰਸ਼ਿਤਾ ਯਕੀਨੀ ਕਰਨ ਦੇ ਲਈ ਯੁਵਾ ਪੇਸ਼ੇਗਵਰਾਂ ਨੂੰ ਸਰਕਾਰ ਦੇ ਨਾਂਲ ਮਿਲ ਕੇ ਸਿੱਧੇ ਕਾਰਜ ਕਰਨ ਦੇ ਲਈ ਪੋ੍ਰਤਸਾਹਿਤ ਕਰਨ ਤਹਿਤ ਇਹ ਪੋ੍ਰਗ੍ਰਾਮ ਸ਼ੁਰੂ ਕੀਤਾ ਗਿਆ ਸੀ।ਕੋਵਿਡ-19 ਦੇ ਕਾਰਨ ਉਤਪਨ ਭਿਆਨਕ ਪਰਿਸਥਿਤੀਆਂ ਦੇ ਵਿਚ ਵੀ ਪੋ੍ਰਗ੍ਰਾਮ ਨੂੰ ਜਾਰੀ ਰੱਖਨਾ ਅਤੇ ਰਾਜ ਅਤੇ ਜਿਲ੍ਹਾ ਪ੍ਰਸਾਸ਼ਨ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣਾ ਜਰੂਰਤ ਹੋ ਗਈ ਸੀ। ਉਨ੍ਹਾਂ ਨੇ ਦਸਿਆ ਕਿ ਅਗਲੇ ਬੈਚ ਦੀ ਚੋਣ ਪ੍ਰਕ੍ਰਿਆ ਜਾਰੀ ਹੈ ਅਤੇ 2600 ਤੋਂ ਵੱਧ ਬਿਨੈ ਪ੍ਰਾਪਤ ਹੋਏ ਹਨ ਅਤੇ ਆਸ ਹੈ ਕਿ ਪੰਜ ਅਗਸਤ ਤਕ ਨਵੇਂ ਸੁਸਾਸ਼ਨ ਸਹਿਯੋਗੀ ਕਾਰਜਭਾਰ ਸੰਭਾਲ ਲੈਣਗੇ।ਅਸ਼ੋਕਾ ਯੂਨੀਵਰਸਿਟੀ ਦੇ ਸਹਿ-ਸੰਸਥਾਪਕ ਅਤੇ ਟਰਸਟੀ ਵਿਨੀਤ ਗੁਪਤਾ ਨੇ ਕਿਹਾ ਕਿ ਫੈਲੋਸ਼ਿਪ ਲਈ ਪਿਛਲੇ ਪੰਜ ਸਾਲਾਂ ਤੋਂ ਵੱਡੀ ਗਿਣਤੀ ਵਿਚ ਬਿਨੈ ਪ੍ਰਾਪਤ ਹੋ ਰਹੇ ਹਨ, ਜਿਸ ਨਾਲ ਮੁਕਾਬਲੇ ਪੱਧਰ ਵੱਧ ਰਿਹਾ ਹੈ। ਗੰਭੀਰ ਚੋਣ ਪ੍ਰਕ੍ਰਿਆ ਦੇ ਬਾਅਦ 25 ਬਿਨੈਕਾਰ ਪੋ੍ਰਗ੍ਰਾਮ ਦਾ ਹਿੱਸਾ ਬਣਦੇ ਹਨ ਪਿਛਲੇ ਪੰਜ ਸਾਲਾਂ ਵਿਚ ਕੁੱਲ 123 ਸਹਿਯੋਗੀਆਂ ਨੇ ਹਰਿਆਣਾ ਵਿਚ ਅਨੇਕ ਖੇਤਰਾਂ ‘ਤੇ ਆਪਣਾ ਡੁੰਘਾ ਪ੍ਰਭਾਵ ਪਾਇਆ ਹੈ। ਸ੍ਰੀ ਵਿਨੀਤ ਗੁਪਤਾ ਨੇ ਮੁੱਖ ਮੰਤਰੀ ਨੂੰ ਇਸ ਗਲ ਦੀ ਜਾਣਕਾਰੀ ਦਿੱਤੀ ਕਿ ਅਸ਼ੋਕਾ ਯੂਨੀਵਰਸਿਟੀ ਨੇ ਪੰਜਾਬ ਤੇ ਦਿੱਲੀ ਰਾਜਾਂ ਨੂੰ ਵੀ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀ ਉਪਲਬਧ ਕਰਵਾਏ ਹਨ।ਸਾਰੇ ਪਾਸ-ਆਊਟ ਸੁਸਾਸ਼ਨ ਸਹਿਯੋਗੀਆਂ ਨੇ ਇਕ ਸਾਲ ਦੇ ਆਪਣੇ ਕੰਮ ਦੇ ਤਜਰਬਿਆਂ ਦੇ ਬਾਰੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਅਤੇ ਆਪਣੇ ਭਵਿੱਖ ਦੇ ਟੀਚੇ ‘ਤੇ ਧਿਆਨ ਖਿੱਚਿਆ। ਮੁੱਖ ਮੰਤਰੀ ਨੇ ਸਾਰਿਆਂ ਨੂੰ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤੇ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।